
ਕੇਂਦਰ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੈਕਸੀਨ ਦੀਆਂ 3 ਕਰੋੜ ਤੋਂ ਵਧੇਰੇ ਖੁਰਾਕਾਂ ਬਚੀਆਂ ਹੋਈਆਂ ਹਨ
ਨਵੀਂ ਦਿੱਲੀ-ਭਾਰਤ 'ਚ ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ ਅਤੇ ਟੀਕਾਕਰਨ ਜ਼ੋਰਾਂ 'ਤੇ ਹੈ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ। ਉਥੇ ਦੀ ਕੇਂਦਰ ਸਰਕਾਰ ਨੇ ਦੇਸ਼ 'ਚ ਜਾਰੀ ਟੀਕਾਕਰਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਕੇਂਦਰ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੈਕਸੀਨ ਦੀਆਂ 3 ਕਰੋੜ ਤੋਂ ਵਧੇਰੇ ਖੁਰਾਕਾਂ ਬਚੀਆਂ ਹੋਈਆਂ ਹਨ।
ਇਹ ਵੀ ਪੜ੍ਹੋ-ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਨਾਲ ਕਮਜ਼ੋਰ ਹੋਈ ਬੱਚਿਆਂ ਦੀ Immunity : ਮਾਹਰ
Coronavirus
ਇਸ ਦੇ ਨਾਲ ਹੀ ਕੇਂਦਰ ਨੇ ਇਹ ਵੀ ਕਿਹਾ ਕਿ ਅਗਲੇ ਤਿੰਨ ਦਿਨਾਂ 'ਚ ਦੇਸ਼ ਦੇ ਤਮਾਮ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ 24 ਲੱਖ ਖੁਰਾਕਾਂ ਹੋਰ ਮਿਲਣ ਵਾਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਜੂਨ ਨੂੰ ਐਲਾਨ ਕੀਤਾ ਸੀ ਕਿ 21 ਜੂਨ ਤੋਂ 18 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਲੋਕਾਂ ਨੂੰ ਫ੍ਰੀ ਵੈਕਸੀਨ ਲਾਈ ਜਾਵੇਗੀ। ਜੇਕਰ ਤੁਸੀਂ ਸਰਕਾਰੀ ਵੈਕਸੀਨੇਸ਼ਨ ਸੈਂਟਰ 'ਚ ਵੈਕਸੀਨ ਲਗਵਾ ਰਹੇ ਹੋ ਤਾਂ ਤੁਹਾਨੂੰ ਕੋਈ ਸ਼ੁਲਕ ਨਹੀਂ ਦੇਣਾ ਪਵੇਗਾ।
ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 58, 419 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 1576 ਪੀੜਤਾਂ ਦੀ ਜਾਨ ਗਈ ਹੈ। ਇਸ ਤੋਂ ਪਹਿਲਾਂ 30 ਮਾਰਚ ਨੂੰ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ ਦਰਜ ਕੀਤੇ ਗਏ ਸਨ। ਬੀਤੇ ਦਿਨ 87,619 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਦੇ ਮਾਮਲਿਆਂ 'ਚ 78 ਫੀਸਦੀ ਕਮੀ ਹੋਈ ਹੈ।
Vaccination
ਇਹ ਵੀ ਪੜ੍ਹੋ-'ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਨਹੀਂ ਦੇ ਸਕਦੇ 4 ਲੱਖ ਰੁਪਏ ਦਾ ਮੁਆਵਜ਼ਾ'
ਇਸ ਹਫਤੇ ਕੋਰੋਨਾ ਦੇ ਮਾਮਲਿਆਂ 'ਚ 31 ਫੀਸਦੀ ਦੀ ਕਮੀ ਦੇਖੀ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਤਿੰਨ ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਖੁਰਾਕ ਅਜੇ ਉਪਲੱਬਧ ਹੈ ਜਿਸ ਨੂੰ ਲਾਇਆ ਜਾਣਾ ਬਾਕੀ ਹੈ। ਇਸ ਤੋਂ ਇਲਾਵਾ 24,53,080 ਤੋਂ ਜ਼ਿਆਦਾ ਵੈਕਸੀਨ ਦੀ ਖੁਰਾਕ ਪਾਈਪਲਾਈਨ 'ਚ ਹੈ ਅਤੇ ਅਗਲੇ 3 ਦਿਨਾਂ ਦੇ ਅੰਦਰ ਸੂਬਿਆਂ ਅਤੇ ਕੇਂਦਰ ਸ਼ਾਸਤਿ ਪ੍ਰਦੇਸ਼ਾਂ ਨੂੰ ਇਹ ਉਪਲੱਬਧ ਕਰਵਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ