
ਸਾਬਕਾ ਮੁੱਖ ਮੰਤਰੀ 16 ਜੂਨ ਨੂੰ ਪੇਸ਼ ਹੋਣਗੇ
ਮੋਹਾਲੀ-ਕੋਟਕਪੂਰਾ ਗੋਲੀਕਾਂਡ ਦੀ ਜਾਂਚ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਦੀ ਅਗਵਾਈ ਵਾਲੀ ਨਵੀਂ ਐੱਸ.ਆਈ.ਟੀ. ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਹੈ।
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
ਨਵੀਂ ਐੱਸ.ਆਈ.ਟੀ. ਨੇ ਪਿਛਲੇ ਦਿਨ 4 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਹਨ ਅਤੇ ਹੁਣ ਪੁੱਛਗਿੱਛ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 16 ਨਵੰਬਰ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ।
ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ
ex cm parkash singh badal
ਸਾਬਕਾ ਮੁੱਖ ਮੰਤਰੀ 16 ਜੂਨ ਨੂੰ ਪੇਸ਼ ਹੋਣਗੇ ਪਰ ਇਸ ਦੀ ਆਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਹੋ ਪਾਈ ਹੈ, ਹਾਲਾਂਕਿ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਸਾਬਕਾ ਵਿਧਾਇਕ ਬਰਾੜ ਅਤੇ ਮਾਮਲੇ ਨਾਲ ਜੁੜੇ ਹੋਰ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਣ ਲਈ ਐੱਸ.ਆਈ.ਟੀ. ਵੱਲੋਂ ਕਰੀਬ 40 ਸਵਾਲ ਤਿਆਰ ਕੀਤੇ ਗਏ ਹਨ।
Dgp sumedh saini
ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ
ਐੱਸ.ਆਈ.ਟੀ. ਨੇ ਅਜੇ ਇਹ ਨਹੀਂ ਤੈਅ ਕੀਤਾ ਹੈ ਕਿ ਪੇਸ਼ੀ ਚੰਡੀਗੜ੍ਹ 'ਚ ਹੋਵੇਗੀ ਜਾਂ ਫਰੀਦਕੋਟ 'ਚ। ਸਰਕਾਰੀ ਸੂਤਰਾਂ ਮੁਤਾਬਕ ਤਿੰਨੋਂ ਐੱਸ.ਆਈ.ਟੀ. ਅਗਲੇ ਦੋ ਤੋਂ ਤਿੰਨ ਮਹੀਨਿਆਂ ਤੱਕ ਚਾਲਾਨ ਜਾਰੀ ਕਰ ਦੇਵੇਗੀ। ਦੱਸ ਦਈਏ ਕਿ ਕੁੰਵਰ ਵਿਜੈ ਪ੍ਰਥਾਪ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਵੀ ਦੋਵਾਂ ਬਾਦਲਾਂ ਨੂੰ ਤਲਬ ਕੀਤਾ ਸੀ।