ਮਮਤਾ ਦੇ ਇਤਰਾਜ਼ ਦੇ ਬਾਵਜੂਦ ਰਾਜਪਾਲ ਨੇ ਪਛਮੀ ਬੰਗਾਲ ਦਾ ‘ਸਥਾਪਨਾ ਦਿਵਸ’ ਮਨਾਇਆ
Published : Jun 20, 2023, 4:24 pm IST
Updated : Jun 20, 2023, 4:24 pm IST
SHARE ARTICLE
Governor organises West Bengal ‘foundation day' event despite objections from Mamata
Governor organises West Bengal ‘foundation day' event despite objections from Mamata

ਪਛਮੀ ਬੰਗਾਲ ’ਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਟਕਰਾਅ ਜਾਰੀ

 

ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਇਤਰਾਜ਼ ਪ੍ਰਗਟਾਉਣ ਦੇ ਬਾਵਜੂਦ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਮੰਗਲਵਾਰ ਨੂੰ ਰਾਜ ਭਵਨ ’ਚ ਸੂਬੇ ਦੇ ‘ਸਥਾਪਨਾ ਦਿਵਸ’ ਮਨਾਇਆ। ਬੋਸ ਨੇ ਇਸ ਮੌਕੇ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਗੱਲ ਕਹੀ ਅਤੇ ਆਮ ਜਨਤਾ ਲਈ ਆਜ਼ਾਦੀ ਨਾਲ ਵੋਟਿੰਗ ਕਰਨ ਦੇ ਅਧਿਕਾਰ ’ਤੇ ਜ਼ੋਰ ਦਿਤਾ।  ਉਨ੍ਹਾਂ ਕਿਹਾ, ‘‘ਮੈਂ ਲੋਕਾਂ ਦੀ ਭਲਾਈ ਲਈ ਸਮਰਪਿਤ ਹਾਂ। ਬੰਗਾਲ ’ਚ ਬਹੁਤ ਸੰਭਾਵਨਾਵਾਂ ਹਨ ਅਤੇ ਇਹ ਕਾਬਲ ਲੋਕਾਂ ਨਾਲ ਭਰਿਆ ਹੋਇਆ ਹੈ।’’

ਇਹ ਵੀ ਪੜ੍ਹੋ: ਹਾਈ ਕੋਰਟ ਨੇ ਮਣੀਪੁਰ ’ਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦਾ ਹੁਕਮ ਦਿਤਾ 

ਪ੍ਰੋਗਰਾਮ ’ਚ ਸੂਬਾ ਸਰਕਾਰ ਦਾ ਕੋਈ ਪ੍ਰਤੀਨਿਧੀ ਸ਼ਾਮਲ ਨਹੀਂ ਹੋਇਆ। ਇਸ ’ਚ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੇ ਵੀ ਸੋਮਵਾਰ ਨੂੰ ਪਛਮੀ ਬੰਗਾਲ ਦੀ ਜਨਤਾ ਨੂੰ ਸੂਬੇ ਦੇ ਸਥਾਪਨਾ ਦਿਵਸ ਮੌਕੇ ਵਧਾਈ ਦਿਤੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਰਾਤ ਰਾਜਪਾਲ ਬੋਸ ਨੂੰ ਚਿੱਠੀ ਲਿਖ ਕੇ ਸੂਬੇ ਦਾ ਸਥਾਪਨਾ ਦਿਵਸ ਮਨਾਉਣ ਦੇ ਉਨ੍ਹਾਂ ਦੇ ਫੈਸਲੇ ਨੂੰ ‘ਇਕਪਾਸੜ’ ਦਸਿਆ ਅਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ‘ਸੂਬੇ ਦੀ ਸਥਾਪਨਾ ਕਿਸੇ ਵਿਸ਼ੇਸ਼ ਦਿਨ ਨਹੀਂ ਹੋਈ ਸੀ ਅਤੇ ਘੱਟ ਤੋਂ ਘੱਟ ਕਿਸੇ 20 ਜੂਨ ਨੂੰ ਤਾਂ ਨਹੀਂ।’

ਇਹ ਵੀ ਪੜ੍ਹੋ: ਸੈਸ਼ਨ ਬੁਲਾਉਣ ਦਾ ਕੀ ਮਕਸਦ, ਸਿਰਫ਼ ਲੋਕਾਂ ਦੇ ਪੈਸੇ ਦੀ ਬਰਬਾਦੀ: ਪ੍ਰਤਾਪ ਸਿੰਘ ਬਾਜਵਾ

ਉਨ੍ਹਾਂ ਚਿੱਠੀ ’ਚ ਲਿਖਿਆ ਕਿ ਦੇਸ਼ ਦੀ ਵੰਡ ਸਮੇਂ ਲੱਖਾਂ ਲੋਕ ਅਪਣੀਆਂ ਜੜ੍ਹਾਂ ਤੋਂ ਵੱਖ ਹੋ ਗਏ ਸਨ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਈ ਤੇ ਪ੍ਰਵਾਰ ਉਜੜੇ।ਸਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਵੀ ਭਾਰਤ ਸਰਕਾਰ ਦੇ ਇਸ ਬਾਬਤ ਫੈਸਲੇ ਦੀ ਨਿੰਦਾ ਕਰਦਿਆਂ ਟਵੀਟ ਕੀਤਾ, ‘‘ਲੱਖਾਂ ਲੋਕਾਂ ਲਈ ਤ੍ਰਾਸਦੀ ਨਾਲ ਜੁੜਿਆ ਹੋਣ ਕਾਰਨ ਬੰਗਾਲ ਦੀ ਵੰਡ ਦਾ ਜਸ਼ਨ ਨਹੀਂ ਮਨਾਇਆ ਜਾਣਾ ਚਾਹੀਦਾ। ਇਸ ਤੋਂ ਇਲਾਵਾ ਇਹ ਫੈਸਲਾ ਇਤਿਹਾਸਕ ਨਜ਼ਰੀਏ ਤੋਂ ਵੀ ਸਹੀ ਨਹੀਂ ਹੈ।’’

ਇਹ ਵੀ ਪੜ੍ਹੋ: ਕੀ ਹੈ ਮਾਨੇਸਰ ਗੋਲੀਬਾਰੀ ਦਾ 'ਮੂਸੇਵਾਲਾ' ਕਨੈਕਸ਼ਨ, ਇਸ ਗੈਂਗਸਟਰ ਦੇ ਕਹਿਣ 'ਤੇ ਚੱਸੀਆਂ ਸ਼ਰਾਬ ਦੀ ਦੁਕਾਨ 'ਤੇ ਗੋਲੀਆਂ 

ਜਦਕਿ ਸੂਬਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ੁਭੇਂਦਰੂ ਅਧਿਕਾਰੀ ਨੇ ਸਥਾਪਨਾ ਦਿਵਸ ਪ੍ਰੋਗਰਾਮ ਦਾ ਵਿਰੋਧ ਕਰਨ ’ਤੇ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਮਮਤਾ ਬੈਨਰਜੀ ਸੂਬੇ ਦਾ ਸਥਾਪਨਾ ਦਿਵਸ ਨਹੀਂ ਮਨਾਉਣਾ ਚਾਹੁੰਦੀ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਪਛਮੀ ਬੰਗਾਲ ਕਿਸੇ ਦੂਜੇ ਦੇਸ਼ ’ਚ ਹੈ। ਇਤਿਹਾਸ ਨੂੰ ਮਹੱਤਵਪਹੀਣ ਨਹੀਂ ਬਣਾਇਆ ਜਾ ਸਕਦਾ।’’

ਇਹ ਵੀ ਪੜ੍ਹੋ: ਘਰੇਲੂ ਹਿੰਸਾ ਦਾ ਮਾਮਲਾ : ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਪਤੀ 7 ਬੋਰੀਆਂ 'ਚ ਭਰ ਕੇ ਲਿਆਇਆ 55 ਹਜ਼ਾਰ ਸਿੱਕੇ 

ਕਿਵੇਂ ਹੋਂਦ ’ਚ ਆਇਆ ਸੀ ਪਛਮੀ ਬੰਗਾਲ?

ਬੰਗਾਲ ਵਿਧਾਨ ਸਭਾ ’ਚ 20 ਜੂਨ, 1947 ਨੂੰ ਵਿਧਾਇਕਾਂ ਦੇ ਵੱਖ-ਵੱਖ ਸਮੂਹਾਂ ਦੀਆਂ ਦੋ ਬੈਠਕਾਂ ਹੋਈਆਂ ਸਨ। ਇਨ੍ਹਾਂ ’ਚੋਂ ਇਕ ਧਿਰ ਪਛਮੀ ਬੰਗਾਲ ਨੂੰ ਭਾਰਤ ਦਾ ਹਿੱਸਾ ਬਣਾਉਣਾ ਚਾਹੁੰਦੀ ਸੀ, ਅਤੇ ਬਹੁਮਤ ਨਾਲ ਇਸ ਬਾਬਤ ਮਤੇ ਦੇ ਹੱਕ ’ਚ ਵੋਟਿੰਗ ਕੀਤੀ ਗਈ। ਦੂਜੇ ਧਿਰ ਦੇ ਵਿਧਾਇਕ ਉਨ੍ਹਾਂ ਇਲਾਕਿਆਂ ਨਾਲ ਸਬੰਧਤ ਸਨ ਜੋ ਅਖ਼ੀਰ ਪੂਰਬੀ ਪਾਕਿਸਤਾਨ ਬਣ ਗਿਆ।

ਅਸਲ ’ਚ ਸ਼ਾਮਲ ਰਹੇ ਸਿਲਹਟ ਜ਼ਿਲ੍ਹੇ ਲਈ ਰਾਏਸ਼ੁਮਾਰੀ ਕੀਤੀ ਗਈ। ਦੋਵੇਂ ਪਾਸਿਆਂ ਤੋਂ ਲਗਭਗ 25 ਲੱਖ ਲੋਕ ਵਿਸਥਾਪਿਤ ਹੋਏ ਅਤੇ ਵੰਡ ਤੋਂ ਬਾਅਦ ਦੰਗਿਆਂ ’ਚ ਕਰੋੜਾਂ ਰੁਪਏ ਦੇ ਮਾਲ-ਅਸਬਾਬ ਨੂੰ ਸਾੜ ਦਿਤਾ ਗਿਆ। ਬ੍ਰਿਟਿਸ਼ ਸੰਸਦ ਨੇ 15 ਜੁਲਾਈ, 1947 ਨੂੰ ਭਾਰਤੀ ਆਜ਼ਾਦੀ ਐਕਟ ਪਾਸ ਕੀਤਾ ਸੀ ਅਤੇ ਇਸ ’ਚ ਵੰਡੇ ਜਾ ਰਹੇ ਦੋ ਸੂਬਿਆਂ- ਬੰਗਾਲ ਅਤੇ ਪੰਜਾਬ ਦੀਆਂ ਹੱਦਾਂ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement