
ਜ਼ਖ਼ਮੀਆਂ ਵਿਚੋਂ ਕੁੱਝ ਦੂਜੀ ਮੰਜ਼ਲ ਦੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਰੱਥ ਯਾਤਰਾ ਦੇਖ ਰਹੇ ਸਨ, ਜਦਕਿ ਕੁੱਝ ਹੇਠਾਂ ਖੜ੍ਹੇ ਸਨ
ਅਹਿਮਦਾਬਾਦ: ਅਹਿਮਦਾਬਾਦ ਦੇ ਦਰਿਆਪੁਰ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਮਾਰਗ 'ਤੇ ਇਕ ਢਹਿ-ਢੇਰੀ ਮਕਾਨ ਦੀ ਬਾਲਕੋਨੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਭਾਰਤ ਤੋਂ ਮਹਿਲਾਵਾਂ ਦੀ ਵਿਦੇਸ਼ ਵਿਚ ਤਸਕਰੀ ਦਾ ਪਰਦਾਫਾਸ਼, ਹੁਣ ਤੱਕ 23 ਮਹਿਲਾਵਾਂ ਨੂੰ ਕੀਤਾ ਗਿਆ ਰੈਸਕਿਊ
ਦਰਿਆਪੁਰ ਥਾਣੇ ਦੇ ਇੰਸਪੈਕਟਰ ਜੇ.ਐਸ. ਚੌਧਰੀ ਨੇ ਦਸਿਆ ਕਿ ਜ਼ਖ਼ਮੀਆਂ ਵਿਚੋਂ ਕੁੱਝ ਦੂਜੀ ਮੰਜ਼ਲ ਦੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਰੱਥ ਯਾਤਰਾ ਦੇਖ ਰਹੇ ਸਨ, ਜਦਕਿ ਕੁੱਝ ਹੇਠਾਂ ਖੜ੍ਹੇ ਸਨ। ਉਨ੍ਹਾਂ ਦਸਿਆ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੇਹੁਲ ਪੰਚਾਲ (36) ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਬਾਕੀ ਪੰਜ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਬੱਚਿਆਂ ਦੀ ਸਿਹਤ ਬਾਰੇ ਗੰਭੀਰ ਅੰਕੜੇ ਮਿਲਣ ਮਗਰੋਂ ਸਿਹਤ ਸਕੱਤਰ ਨੇ ਲਿਖੀ ਸੂਬਿਆਂ ਨੂੰ ਚਿੱਠੀ
ਘਟਨਾ ਦੀ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਸਾਲਾਨਾ ਭਗਵਾਨ ਜਗਨਨਾਥ ਰਥ ਯਾਤਰਾ ਲੰਘ ਰਹੀ ਸੀ ਤਾਂ ਤਿੰਨ ਲੋਕ ਬਾਲਕੋਨੀ ਵਿਚ ਖੜ੍ਹੇ ਸਨ। ਦੋ ਮੰਜ਼ਲਾ ਇਮਾਰਤ ਪੁਰਾਣੀ ਅਤੇ ਖਸਤਾ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਰੱਥ ਯਾਤਰਾ ਦੌਰਾਨ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਲਈ ਪ੍ਰਸ਼ਾਸਨ ਨੇ ਵਿਸ਼ੇਸ਼ ਚੌਕਸੀ ਵਰਤੀ ਹੈ।