
ਰਾਸ਼ਟਰੀ ਭੋਜਨ ਸੁਰਖਿਆ ਐਕਟ ਲਾਗੂ ਕਰਨ ਤੋਂ 10 ਸਾਲ ਬਾਅਦ ਵੀ 67 ਫ਼ੀ ਸਦੀ ਸਕੂਲ ਬੱਚਿਆਂ ’ਚ ਖ਼ੂਨ ਦੀ ਕਮੀ, 32 ਫ਼ੀ ਸਦੀ ਘੱਟ ਵਜ਼ਾਨ ਵਾਲੇ
ਨਵੀਂ ਦਿੱਲੀ: ਰਾਸ਼ਟਰੀ ਭੋਜਨ ਸੁਰਖਿਆ ਐਕਟ ਲਾਗੂ ਕਰਨ ਤੋਂ 10 ਸਾਲ ਬਾਅਦ ਵੀ 67 ਫ਼ੀ ਸਦੀ ਸਕੂਲ ਬੱਚਿਆਂ ’ਚ ਖ਼ੂਨ ਦੀ ਕਮੀ ਹੈ ਅਤੇ 32 ਫ਼ੀ ਸਦੀ ਘੱਟ ਭਾਰ ਵਾਲੇ ਹਨ। ਇਨ੍ਹਾਂ ਅੰਕੜਿਆਂ ਨੂੰ ਗੰਭੀਰ ਦਸਦਿਆਂ ਸਿਖਿਆ ਮੰਤਰਾਲੇ ਦੇ ਵਧੀਕ ਸਕੱਤਰ ਨੇ ਸੂਬਿਆਂ ਨੂੰ ਇਕ ਚਿੱਠੀ ਲਿਖ ਕੇ ਬੱਚਿਆਂ ਲਈ ਸਕੂਲਾਂ ’ਚ ਪੌਸ਼ਿਟਕ ਭੋਜਨ ਮੁਹਈਆ ਦੇ ਸੁਝਾਅ ਦਿਤੇ ਹਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਅਪਾਹਜ ਵਿਅਕਤੀ ਦਾ ਕਤਲ: ਘਰ 'ਚੋਂ ਮਿਲੀ ਲਾਸ਼
ਸਕੂਲੀ ਵਿਦਿਆਰਥੀਆਂ ਵਿਚ ਆਇਰਨ ਅਤੇ ਖਣਿਜਾਂ ਦੀ ਕਮੀ ਨਾਲ ਨਜਿੱਠਣ ਲਈ ਹੁਣ ‘ਪ੍ਰਧਾਨ ਮੰਤਰੀ ਪੋਸ਼ਣ ਯੋਜਨਾ’ ਤਹਿਤ ਦਿਤੇ ਜਾਣ ਵਾਲੇ ਭੋਜਨ ਵਿਚ ਪਾਲਕ, ਸਥਾਨਕ ਤੌਰ ’ਤੇ ਮਿਲਣ ਵਾਲੇ ਸਾਗ, ਸਹਿਜਨ, ਅਤੇ ਫਲੀਆਂ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਿਖਿਆ ਮੰਤਰਾਲੇ ਦੇ ਵਧੀਕ ਸਕੱਤਰ ਐਲ.ਐਸ. ਚਾਂਗਸਨ ਨੇ 14 ਜੂਨ ਨੂੰ ਸੂਬਿਆਂ ਵਧੀਕ ਸਕੱਤਰਾਂ, ਮੁੱਖ ਸਕਤਰਾਂ, ਸਿੱਖਿਆ ਸਕੱਤਰਾਂ ਅਤੇ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਦੀ ਪਾਲਣਾ ਲਈ ਸਿਖਰਲੀਆਂ ਸੰਸਥਾਵਾਂ ਨੂੰ ਲਿਖੀ ਚਿੱਠੀ ਵਿਚ ਇਹ ਸੁਝਾਅ ਦਿਤਾ ਹੈ।
ਇਹ ਵੀ ਪੜ੍ਹੋ: SHO ਅਤੇ ਚੌਕੀ ਇੰਚਾਰਜ ਨੇ 21 ਲੱਖ ਰਿਸ਼ਵਤ ਬਦਲੇ ਛੱਡਿਆ ਨਸ਼ਾ ਤਸਕਰ, ASI ਪਰਮਜੀਤ ਸਿੰਘ ਗ੍ਰਿਫ਼ਤਾਰ
ਚਿੱਠੀ ਵਿਚ ਕਿਹਾ ਗਿਆ ਹੈ, ‘‘ਮੈਂ ਤੁਹਾਡਾ ਧਿਆਨ ਕੌਮੀ ਪ੍ਰਵਾਰ ਸਿਹਤ ਸਰਵੇ (2019-20) ਵਲ ਦਿਵਾਉਣਾ ਚਾਹੁੰਦਾ ਹਾਂ, ਜਿਸ ਵਿਚ ਇਹ ਸਾਹਮਣੇ ਆਇਆ ਹੈ ਕਿ 32 ਫੀ ਸਦੀ ਬੱਚੇ ਘੱਟ ਵਜ਼ਨ ਵਾਲੇ ਹਨ ਅਤੇ 67 ਫੀ ਸਦੀ ਬੱਚੇ ਕਿਸੇ ਨਾ ਕਿਸੇ ਪੱਧਰ ’ਤੇ ਖ਼ੂਨ ਦੀ ਕਮੀ (ਅਨੀਮੀਆ) ਦੇ ਸ਼ਿਕਾਰ ਹਨ। ਇਹ ਅੰਕੜੇ ਆਉਣ ਵਾਲੀ ਪੀੜ੍ਹੀ ਲਈ ਗੰਭੀਰ ਹਨ ਅਤੇ ਤੁਹਾਡੇ ਫੌਰੀ ਦਖਲ ਦੀ ਲੋੜ ਹੈ।’’
ਇਹ ਵੀ ਪੜ੍ਹੋ: ਸੈਫ਼ ਚੈਂਪੀਅਨਸ਼ਿਪ : ਭਾਰਤ-ਪਾਕਿਸਤਾਨ ਦਾ ਮੈਚ ਭਲਕੇ
ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਵਿਚ ਸਵਾਦਿਸ਼ਟ ਅਤੇ ਪੌਸ਼ਟਿਕ ਭੋਜਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਗਿਆ ਹੈ ਕਿ ਕਣਕ, ਚੌਲ, ਮੋਟੇ ਅਨਾਜ, ਨਿਸ਼ਚਿਤ ਮਾਤਰਾ ਵਿਚ ਦਾਲਾਂ, ਮੌਸਮੀ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਕੁਝ ਮਾਤਰਾ ਵਿਚ ਖਾਣ ਵਾਲੇ ਤੇਲ ਅਤੇ ਮਸਾਲੇ ਭੋਜਨ ਨੂੰ ਪੌਸ਼ਟਿਕ ਅਤੇ ਸਿਹਤਮੰਦ ਬਣਾਉਂਦੇ ਹਨ। ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੁਮੇਲ ਨਾਲ ਤਿਆਰ ਕੀਤਾ ਗਿਆ ਭੋਜਨ ਸਵਾਦਿਸ਼ਟ ਬਣ ਜਾਂਦਾ ਹੈ ਅਤੇ ਅਜਿਹੇ ਭੋਜਨ ਵਿਚ ਵਿਦਿਆਰਥੀਆਂ ਦੀ ਰੁਚੀ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ: ਗਾਂਧੀਨਗਰ ‘ਚ ਚੱਲੀਆਂ ਗੋਲੀਆਂ : ਇੱਕ ਵਿਅਕਤੀ ਦੇ ਲੱਗੀ ਗੋਲੀ, ਹਾਲਤ ਨਾਜ਼ੁਕ
ਇਸ ’ਚ ਕਿਹਾ ਗਿਆ ਹੈ ਕਿ ਭੋਜਨ ਨੂੰ ਸੁਆਦੀ, ਪੌਸ਼ਟਿਕ ਅਤੇ ਸੰਪੂਰਨ ਬਣਾਉਣ ਲਈ ਖਾਣੇ ਦੇ ਵਿਅੰਜਨਾਂ ਦੀ ਸੂਚੀ ਨੂੰ ਪੋਸ਼ਣ ਵਿਗਿਆਨੀਆਂ, ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੇ ਸਮੂਹਾਂ ਨਾਲ ਸਲਾਹ-ਮਸ਼ਵਰਾ ਕਰ ਕੇ ਤਿਆਰ ਕੀਤਾ ਜਾ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਤਰਜੀਹਾਂ ਅਤੇ ਸਥਾਨਕ ਪਕਵਾਨਾਂ ਨੂੰ ਧਿਆਨ ਵਿਚ ਰਖਿਆ ਜਾਣਾ ਚਾਹੀਦਾ ਹੈ ਅਤੇ ਖਾਣੇ ਵਿਚ ਸ਼ਾਮਲ ਸਬਜ਼ੀਆਂ ਅਤੇ ਦਾਲਾਂ ਦੀ ਤਿਮਾਹੀ ਆਧਾਰ ’ਤੇ ਸਮੀਖਿਆ ਕੀਤੀ ਜਾ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੇ ਸੁਆਦ ਅਤੇ ਸਵੀਕਾਰਯੋਗਤਾ ਨੂੰ ਧਿਆਨ ਵਿਚ ਰਖਿਆ ਜਾਣਾ ਚਾਹੀਦਾ ਹੈ ਅਤੇ ਰਸੋਈਏ ਅਤੇ ਉਨ੍ਹਾਂ ਦੇ ਸਹਾਇਕਾਂ ਦੀ ਸਿਖਲਾਈ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਭਾਰਤ ’ਚ ਬਣੀਆਂ 7 ਖੰਘ ਦੀਆਂ ਦਵਾਈਆਂ ਨੂੰ WHO ਦੀ ਕਾਲੀ ਸੂਚੀ ’ਚ ਸ਼ਾਮਲ, ਜਾਣੋ ਕਾਰਨ
ਚਿੱਠੀ ਵਿਚ ਸਿੱਖਿਆ ਮੰਤਰਾਲੇ ਵਿਚ ਵਧੀਕ ਸਕੱਤਰ, ਚਾਂਗਸਨ ਨੇ ਕਿਹਾ, ‘‘ਮੈਂ ਤੁਹਾਨੂੰ ਇਨ੍ਹਾਂ ਨੁਕਤਿਆਂ ’ਤੇ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਾਨਾ ਅਧਾਰ ’ਤੇ ਪੌਸ਼ਟਿਕ, ਸਵਾਦ ਅਤੇ ਗਰਮ ਪਕਾਇਆ ਭੋਜਨ ਯਕੀਨੀ ਬਣਾਇਆ ਜਾ ਸਕੇ।’’ ਚਿੱਠੀ ਵਿਚ ਸਕੂਲਾਂ ਦੇ ਪੋਸ਼ਣ ਬਗੀਚੇ ਦੀ ਮਹੱਤਤਾ ’ਤੇ ਜ਼ੋਰ ਦਿਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਬਗੀਚਿਆਂ ਵਿਚ ਸਬਜ਼ੀਆਂ ਉਗਾਉਣ ਵਿਚ ਸ਼ਾਮਲ ਕਰਨ ਦੇ ਕਈ ਚੰਗੇ ਅਸਰ ਹੁੰਦੇ ਹਨ। ਇਸ ਨਾਲ ਬੱਚੇ ਸਬਜ਼ੀਆਂ ਉਗਾਉਣਾ ਸਿਖਦੇ ਹਨ, ਨਾਲ ਹੀ ਉਹ ਹੁਨਰ ਵਿਕਸਿਤ ਕਰਦੇ ਹਨ ਅਤੇ ਮਿਲ ਕੇ ਕੰਮ ਕਰਨ ਤੇ ਮਾਲਕੀ ਦੀ ਭਾਵਨਾ ਪੈਦਾ ਕਰਦੇ ਹਨ।
ਇਹ ਵੀ ਪੜ੍ਹੋ: ਆਸਾਰਾਮ ਦੇ ਚੇਲਿਆਂ ਵਲੋਂ ਜਬਰ ਜਨਾਹ ਪੀੜਤਾ ਨੂੰ ਡਰਾਉਣਾ-ਧਮਕਾਉਣਾ ਜਾਰੀ
ਪ੍ਰਧਾਨ ਮੰਤਰੀ ਪੋਸ਼ਣ ਰਾਸ਼ਟਰੀ ਖੁਰਾਕ ਸੁਰਖਿਆ ਐਕਟ 2013 ਦੇ ਤਹਿਤ ਇਕ ਪ੍ਰਮੁੱਖ ਕੇਂਦਰੀ ਫੰਡਿੰਗ ਵਾਲੀ ਯੋਜਨਾ ਹੈ, ਜਿਸ ਵਿਚ 10.84 ਲੱਖ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ 12 ਕਰੋੜ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਫੋਰਟੀਫਾਈਡ ਅਨਾਜ, ਦਾਲਾਂ, ਪੱਤੇਦਾਰ ਹਰੀਆਂ ਸਬਜ਼ੀਆਂ, ਮਸਾਲੇ, ਤੇਲ ਆਦਿ ਨੂੰ ਭੋਜਨ ਦੇ ਅਨੁਸਾਰ ਭੋਜਨ ਪਕਵਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਵਿਕਾਸ ਲਈ ਨਿਰਧਾਰਤ ਕੈਲੋਰੀਆਂ ਦੇ ਰੂਪ ਵਿਚ ਪ੍ਰੋਟੀਨ ਅਤੇ ਹੋਰ ਸੂਖਮ ਪੌਸ਼ਟਿਕ ਤੱਤ ਪ੍ਰਦਾਨ ਕਰੇ।