
ਕਾਂਗਰਸ ਤੇ ਅੱਜ ਤਿੱਖਾ ਹਮਲਾ ਬੋਲਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹਿਕ ਕਤਲੇਆਮ ਹੈ
ਨਵੀਂ ਦਿੱਲੀ : ਕਾਂਗਰਸ ਤੇ ਅੱਜ ਤਿੱਖਾ ਹਮਲਾ ਬੋਲਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹਿਕ ਕਤਲੇਆਮ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਭਵਿੱਖ ‘ਚ ਅਜਿਹੇ ਦੰਗਿਆ ਨੂੰ ਰੋਕਣ ਲਈ ਰਾਜਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਇਆ ਕਰਵਾਏਗੀ, ਪਰ ਰਾਜ ਸਰਕਾਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ਤੇ ਪੁਖਤਾ ਇੰਤਜਾਮ ਕਰਨੇ ਚਾਹੀਦੇ ਹਨ।Sikh Protestor ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਹੱਤਿਆ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਹਿੰਸਾ ਫੈਲੀ, ਜਿਸ ਨੂੰ ਰੋਕਣ ਲਈ ਉਸ ਸਮੇਂ ਦੀ ਸਰਕਾਰ ਵੱਲੋਂ ਸਖਤ ਕਦਮ ਨਹੀਂ ਉਠਾਏ ਗਏ। ਉਨ੍ਹਾਂ ਕਿਹਾ ਕਿ ਇਸ ਕਤਲ ਕਾਂਢ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ (ਐੱਸਆਈਟੀ)ਦਾ ਗਠਨ ਕੀਤਾ ਗਿਆ ਹੈ ਤੇ ਸਿੱਖਾਂ ਕੌਮ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਨੂੰ ਹਾਲੇ ਤੱਕ ਆਪਣੇ ਪ੍ਰਧਾਨ ਦੇ ਮਾਮਲੇ ‘ਚ ਦੁਵਿਧਾ ਹੈ, ਕਾਂਗਰਸ ਦੇ ਮੰਤਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਕਾਂਗਰਸ ਪਾਰਟੀ ਦੀ ਭਵਿੱਖ ‘ਚ ਕੀ ਨੀਤੀਆਂ ਹੋਣਗੀਆਂ।
Indra Gandhiਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਣ ਤੇ ਦੇਸ਼ ਦੇ ਬਹੁਤ ਲੋਕਾਂ ਵੱਲੋਂ ਗੈਸ ਸਬਸਿਡੀ ਛੱਡੀ ਗਈ ਹੈ, ਜਿਸ ਤੋਂ ਭਾਵ ਹੈ ਕਿ ਦੇਸ਼ ਦੇ ਲੋਕ ਆਪਣੇ ਪ੍ਰਧਾਨ ਮੰਤਰੀ ਦੇ ਯਕੀਨ ਕਰਦੇ ਹਨ, ਪਰ ਕਾਂਗਰਸ ਦੇ ਮੰਤਰੀਆਂ ਨੂੰ ਆਪਸ ‘ਚ ਇੱਕ-ਦੂਜੇ ‘ਤੇ ਯਕੀਨ ਨਹੀਂ ਹੈ। ਉਨ੍ਹਾਂ ਨੇ ਕੇਰਲਾ ਅਤੇ ਤ੍ਰਿਪੁਰਾ ਰਾਜ ਦੀਆਂ ਚੋਣਾਂ ‘ਚ ਹੋਈ ਭਾਜਪਾ ਪਾਰਟੀ ਦੀ ਜਿੱਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੰਨ 1984 ‘ਚ ਭਾਜਪਾ ਦੇ 2 ਸੰਸਦ ਮੈਂਬਰ ਹੋਣ ਦਾ ਮਖੌਲ ਉਡਾਉਂਦੇ ਸਨ, ਪਰ ਅੱਜ ਉਸੇ ਭਾਜਪਾ ਪਾਰਟੀ ਦੇ ਲੋਕ ਸਭਾ ‘ਚ ਸਭ ਤੋਂ ਵੱਧ ਮੈਂਬਰ ਹਨ।
Rajnath singh with Narendar Modiਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਇਆ ਹੈ, ਜਿਸਦੀ ਬਦੌਲਤ ਅੱਜ ਭਾਰਤ ਪਿਛਲੇ ਚਾਰ ਸਾਲਾਂ ‘ਚ ਨੌਵੇਂ ਤੋ ਛੇਵੇਂ ਸਥਾਨ ਤੇ ਆ ਗਿਆ ਹੈ।