ਗੁਪਤ ਵੀਡੀਉ ਰਾਹੀਂ ਅਕਾਲੀਆਂ ਨੇ ਟਾਈਟਲਰ ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦਾ ਕੀਤਾ ਦਾਅਵਾ
Published : Feb 5, 2018, 11:30 pm IST
Updated : Feb 5, 2018, 6:00 pm IST
SHARE ARTICLE

ਨਵੀਂ  ਦਿੱਲੀ, 5 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਦੇ ਅਕਾਲੀਆਂ ਨੇ ਅੱਜ  ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਬਾਰੇ ਕੁੱਝ ਗੁਪਤ ਵੀਡੀਉ ਟੁਕੜੇ ਜਾਰੀ ਕਰ ਕੇ, ਇਹ ਦਾਅਵਾ ਕੀਤਾ ਹੈ ਕਿ ਟਾਈਟਲਰ ਨੇ ਗੁਪਤ ਵੀਡੀਉ ਵਿਚ ਅਖੌਤੀ ਤੌਰ 'ਤੇ 84 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣਾ ਮੰਨ ਲਿਆ ਹੈ। ਇਸ ਪਿੱਛੋਂ ਮੁੜ ਸਿਆਸਤ ਗਰਮਾ ਗਈ ਹੈ। ਕੁੱਝ ਚੋਣਵੇਂ ਵੀਡੀਉ ਟੁਕੜੇ ਮੀਡੀਆ ਨੂੰ ਵਿਖਾਏ ਤੇ ਸੁਣਾਏ ਵੀ ਗਏ। ਚੇਤੇ ਰਹੇ ਕਿ ਇਸ ਵੀਡੀਉ ਟੁਕੜੇ ਨੂੰ ਸੁਣਨ 'ਤੇ ਜਾਪਦੈ ਕਿ ਟਾਈਟਲਰ 100 ਸਿੱਖਾਂ ਨੂੰ ਕਤਲ ਕਰਨ ਦਾ ਇਕਬਾਲ ਨਹੀਂ ਕਰਦਾ ਬਲਕਿ ਕਿਸੇ ਗੱਲਬਾਤ ਦਾ ਹਵਾਲਾ ਦੇ ਕੇ, 100 ਸਿੱਖਾਂ ਦੇ ਕਤਲ ਹੋਣ ਦਾ ਜ਼ਿਕਰ ਕਰ ਰਿਹਾ ਹੈ।
ਇਥੋਂ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਅਪਣੇ ਸਾਥੀਆਂ ਸ.ਅਵਤਾਰ ਸਿੰਘ ਹਿਤ, ਸ.ਹਰਮੀਤ ਸਿੰਘ ਕਾਲਕਾ, ਸ.ਪਰਮਜੀਤ ਸਿੰਘ ਰਾਣਾ, ਸ.ਜਸਵਿੰਦਰ ਸਿੰਘ ਜੌਲੀ ਅਤੇ ਮੀਡੀਆ ਸਲਾਹਕਾਰ ਸ.ਪਰਮਿੰਦਰ ਪਾਲ ਸਿੰਘ ਨਾਲ ਪੱਤਰਕਾਰ ਮਿਲਣੀ ਕਰਦਿਆਂ ਕਿਹਾ 8 ਦਸੰਬਰ 2011 ਨੂੰ ਟਾਈਟਲਰ ਬਾਰੇ ਹੋਏ ਇਕ ਸਟਿੰਗ ਦੇ ਕੁੱਝ ਹਿੱਸੇ ਜਾਰੀ ਕਰ ਕੇ, ਦਾਅਵਾ ਕੀਤਾ ਹੈ ਕਿ ਇਸ ਸਟਿੰਗ ਵਿਚ ਟਾਈਟਲਰ ਨੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦਾ ਇਕਬਾਲ ਕੀਤਾ ਹੈ, ਉਸ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਟਾਈਟਲਰ ਦਾ ਨਾਰਕੋ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ। 


ਉਨ੍ਹਾਂ ਇਸ ਮਾਮਲੇ ਨੂੰ ਸੜਕ ਤੋਂ ਪਾਰਲੀਮੈਂਟ ਤਕ ਚੁਕਣ ਦੀ ਗੱਲ ਆਖੀ ਤੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਬੀਆਈ. ਅਤੇ ਈ.ਡੀ. ਵੀਡੀਊ ਵਿਚ ਟਾਈਟਲਰ ਵਲੋਂ ਕੀਤੇ ਗਏ ਪ੍ਰਗਟਾਵਿਆਂ ਦੀ ਕਿ ਟਾਈਟਲਰ ਦੇ ਦੋਸਤਾਂ ਨੇ ਉਸ ਦਾ ਡੇਢ ਸੌ ਕਰੋੜ ਰੁਪਏ ਦੇਣਾ ਹੈ, ਉਸ ਦੇ ਮੁੰਡੇ ਨੇ ਇਕ ਕੰਪਨੀ ਵਿਚ ਸ਼ੇਅਰ ਲਏ ਹੋਏ ਹਨ ਜਿਸ ਦਾ ਖਾਤਾ ਸਵਿੱਸ ਬੈਂਕ ਵਿਚ ਹੈ ਤੇ ਅੰਨਾ ਹਜ਼ਾਰੇ, ਕੇਜਰੀਵਾਲ ਆਦਿ ਬਾਰੇ ਵੀ ਕਈ ਦਾਅਵੇ ਕੀਤੇ ਗਏ ਹਨ, ਦੀ ਪੜਤਾਲ ਕਰ ਕੇ ਅਸਲੀਅਤ ਸਾਹਮਣੇ ਲੈ ਕੇ ਆਉਣ।  
ਸ.ਜੀ.ਕੇ. ਨੇ ਦਾਅਵਾ ਕੀਤਾ ਹੈ ਕਿ 3 ਫ਼ਰਵਰੀ ਨੂੰ ਉਨ੍ਹਾਂ ਦੀ ਗ੍ਰੇਟਰ ਕੈਲਾਸ਼ ਰਿਹਾਇਸ਼ 'ਤੇ ਕੋਈ 18-20 ਸਾਲ ਦਾ ਨੌਜਵਾਨ ਸੀਲਬੰਦ ਲਿਫ਼ਾਫੇ ਵਿਚ ਇਕ ਪੈੱਨ ਡਰਾਈਵ ਤੇ ਉਸ ਦੀ ਸਾਰੀ ਲਿਖਤੀ ਇਬਾਰਤ ਦੇ ਗਿਆ ਸੀ, ਜਿਸ ਨੂੰ ਖੋਲ੍ਹ ਕੇ ਪੜ੍ਹਿਆ ਤਾਂ ਰੌਂਗਟੇ ਖੜੇ ਹੋ ਗਏ। ਪਿੱਛੋਂ ਪਤਾ ਲੱਗਾ ਕਿ ਇਹ ਸਟਿੰਗ ਹੈ ਜਿਸ ਵਿਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦਾ ਇਕਬਾਲ ਕੀਤਾ ਹੈ।ਸ.ਜੀ.ਕੇ. ਨੇ ਕਿਹਾ, “ਕਲਿੱਪ ਨੰਬਰ 3 ਵਿਚ ਟਾਈਲਟਰ ਕਹਿ ਰਿਹੈ, ਕਿ ਉਸ ਨੇ 100 ਸਿੱਖਾਂ ਦਾ ਕਤਲ ਕਰਵਾ ਦਿਤਾ ਫਿਰ ਕੀ ਹੋਇਆ ਪੜਤਾਲ ਚਲ ਰਹੀ ਹੈ। ਹੁੰਦੀ ਰਹੇਗੀ। ਡਾ.ਮਨਮੋਹਨ ਸਿੰਘ ਕਿਸੇ ਅਹੁਦੇ 'ਤੇ ਜਾਣ 'ਤੇ ਮੇਰੀ ਮੁਖ਼ਾਲਫ਼ਤ ਕਰ ਰਹੇ ਹਨ।'' ਉਨ੍ਹਾਂ ਕਿਹਾ, “ਟਾਈਟਲਰ ਦੇ ਇਸ ਇਕਬਾਲੀਆ ਬਿਆਨ ਪਿੱਛੋਂ ਕੁੱਝ ਕਹਿਣ ਨੂੰ ਨਹੀਂ ਰਹਿ ਜਾਂਦਾ ਤੇ ਉਸ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ।''

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement