
ਹਾਨ ਗੀਤਕਾਰ ਪਦਮਭੂਸ਼ਣ ਕਵੀ ਗੋਪਾਲਦਾਸ ਨੀਰਜ ਦਾ ਸ਼ਾਮ ਸਮੇਂ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ........
ਨਵੀਂ ਦਿੱਲੀ, 19 ਜੁਲਾਈ : ਮਹਾਨ ਗੀਤਕਾਰ ਪਦਮਭੂਸ਼ਣ ਕਵੀ ਗੋਪਾਲਦਾਸ ਨੀਰਜ ਦਾ ਸ਼ਾਮ ਸਮੇਂ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਕਈ ਹਿੰਦੀ ਫ਼ਿਲਮਾਂ ਲਈ ਉਨ੍ਹਾਂ ਨੇ ਗੀਤ ਲਿਖੇ ਸਨ ਜਿਹੜੇ ਕਾਫ਼ੀ ਮਸ਼ਹੂਰ ਹੋਏ।
ਉਨ੍ਹਾਂ ਦੇ ਪੁੱਤਰ ਸ਼ਸ਼ਾਂਕ ਨੇ ਦਸਿਆ ਕਿ ਆਗਰਾ ਵਿਚ ਮੁਢਲੇ ਇਲਾਜ ਮਗਰੋਂ ਕਲ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਾ ਸਕੇ। (ਏਜੰਸੀ)