ਮੋਦੀ ਨੂੰ ਜੱਫੀ ਪਾਉਣ 'ਤੇ ਭੜਕੀਆਂ ਹਰਸਿਮਰਤ ਅਤੇ ਕਿਰਨ ਖੇਰ
Published : Jul 20, 2018, 5:12 pm IST
Updated : Jul 20, 2018, 5:12 pm IST
SHARE ARTICLE
Harsimrat and Kirron Kher angry on hugging Modi
Harsimrat and Kirron Kher angry on hugging Modi

ਸੰਸਦ ਵਿਚ ਮੋਦੀ ਸਰਕਾਰ ਦੇ ਖਿਲਾਫ ਬੇਭਰੋਸ ਮਾਤੇ ਦੇ ਪੱਖ ਵਿਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਜੱਫੀ ਪਾ ਲਈ

ਨਵੀਂ ਦਿੱਲੀ, ਸੰਸਦ ਵਿਚ ਮੋਦੀ ਸਰਕਾਰ ਦੇ ਖਿਲਾਫ ਬੇਭਰੋਸ ਮਾਤੇ ਦੇ ਪੱਖ ਵਿਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਜੱਫੀ ਪਾ ਲਈ। ਰਾਹੁਲ ਨੇ ਭਾਸ਼ਣ ਖਤਮ ਕਰਨ ਤੋਂ ਬਾਅਦ ਪਹਿਲਾਂ ਪੀਐਮ ਮੋਦੀ ਨੂੰ ਗਲੇ ਲਗਾਇਆ ਅਤੇ ਹੱਥ ਮਿਲਾਇਆ ਪਰ ਹੁਣ ਇਸ ਉੱਤੇ ਵੱਖ - ਵੱਖ ਲੋਕਾਂ ਦੀ ਪ੍ਰਤੀਕਿਰਆ ਆਉਣ ਲੱਗੀ ਹੈ। ਮੋਦੀ ਸਰਕਾਰ ਵਿਚ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਏ ਜਾਣ ਉੱਤੇ ਕਿਹਾ ਕਿ ਇਹ ਸੰਸਦ ਹੈ, ਮੁੰਨਾਭਾਈ ਫਿਲਮ ਦਾ ਪੱਪੀ - ਝੱਪੀ ਵਾਲਾ ਕੋਈ ਸੀਨ ਨਹੀਂ ਹੈ।  

Rahul Gandhi hugs PM ModiRahul Gandhi hugs PM Modiਜਦੋਂ ਪੱਤਰਕਾਰ ਨੇ ਇਸ ਉੱਤੇ ਸਵਾਲ ਕੀਤਾ ਕਿ 'ਰਾਹੁਲ ਨੇ ਪੀਐਮ ਮੋਦੀ ਨੂੰ ਗਲੇ ਲਗਾਇਆ ਉਸ ਉੱਤੇ ਤੁਹਾਡਾ ਕੀ ਕਹਿਣਾ ਹੈ'???? ਤਾਂ ਉਸਦੇ ਜਵਾਬ ਵਿਚ ਮੋਦੀ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਅੰਦਰ ਸਭ ਡਰਾਮਾ ਚਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਦਾ ਸਾਰਾ ਡਰਾਮਾ ਦੇਖਿਆ ਤਾਂ ਉਸ ਤੋਂ ਬਾਅਦ ਸਦਨ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਵਲ ਦੇਖਕੇ ਮੁਸਕੁਰਾਉਂਦੇ ਹੋਏ ਪੁੱਛਿਆ ਕਿ ਸਾਨੂੰ ਅਤੇ ਪੰਜਾਬੀਆਂ ਨੂੰ ਨਸ਼ਾ ਕਰਨ ਵਾਲੇ, ਨਸ਼ੇੜੀ ਕਿਹਾ ਜਾਂਦਾ ਹੈ, ਅੱਜ ਇਹ ਕਿਹੜਾ ਕਰਕੇ ਆਏ ਹਨ?

Harsimrat Kaur Badal Harsimrat Kaur Badal ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੂੰ ਮੇਰੀ ਗਲ ਤਾਂ ਸਮਝ ਨਹੀਂ ਆਈ। ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਗਈ ਅਤੇ ਫਿਰ ਪੁੱਛਿਆ ਕਿ ਰਾਹੁਲ ਜੀ ਅੱਜ ਕਿਹੜਾ ਕਰਕੇ ਆਏ ਹਨ ? ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਸਕਰਿਪਟ ਲਿਖੀ ਹੋਈ ਸੀ ਜੋ ਕਿ ਬਾਲੀਵੁਡ ਤੋਂ ਲਿਖਵਾਈ ਸੀ ਜੋ ਸਿੱਧੇ ਜਾਕੇ ਪ੍ਰਧਾਨ ਮੰਤਰੀ ਉੱਤੇ ਟੁੱਟ ਕੇ ਪੈ ਗਏ। ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀ ਇਹ ਕਹਿਣਾ ਚਾਹੁੰਦੇ ਸੀ ਕਿ ਉਹ ਕਿਹੜਾ ਨਸ਼ਾ ਕਰਕੇ ਆਏ ਹੋ? ਤਾਂ ਉਸਦੇ ਜਵਾਬ ਵਿਚ ਹਰਸਿਮਰਤ ਨੇ ਕਿਹਾ ਕਿ ਹਾਂ, ਹਾਂ, ਮੈਂ ਇਹੀ ਪੁੱਛ ਰਹੀ ਸੀ।

Kirron KherKirron Kherਉਥੇ ਹੀ, ਬੀਜੇਪੀ ਨੇ ਕਿਹਾ ਕਿ ਹੈ ਰਾਹੁਲ ਗਾਂਧੀ ਨੇ ਪੀਐਮ ਮੋਦੀ ਨਾਲ ਜੱਫੀ ਪਾਕੇ ਨਿਯਮ ਤੋੜਿਆ ਹੈ। ਇਸ ਤੋਂ ਇਲਾਵਾ, ਬੀਜੇਪੀ ਸੰਸਦ ਕਿਰਨ ਖੇਰ ਨੇ ਕਿਹਾ, ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਸਾਡੇ ਮੰਤਰੀਆਂ ਨੂੰ ਬਿਨਾਂ ਕਿਸੇ ਸਬੂਤ ਦੇ ਨਿਸ਼ਾਨਾ ਨਹੀਂ ਬਣਾ ਸਕਦੇ। ਕਿਰਨ ਖੇਰ ਨੇ ਕਿਹਾ ਕਿ ਉਹ ਸਦਨ ਵਿਚ ਡਰਾਮਾ ਕਰ ਰਹੇ ਸਨ, ਅਤੇ ਮੋਦੀ ਨੂੰ ਜੱਫੀਆਂ ਪਾ ਰਹੇ ਸਨ। ਕਿਰਨ ਨੇ ਕਿਹਾ ਕਿ ਰਾਹੁਲ ਬਾਲੀਵੁਡ ਵਿਚ ਜਾਣ ਦੀ ਤਿਆਰੀ ਵਿਚ ਹਨ, ਸਾਨੂੰ ਉਨ੍ਹਾਂ ਨੂੰ ਉੱਥੇ ਭੇਜਣਾ ਹੀ ਹੋਵੇਗਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement