ਪ੍ਰਧਾਨ ਮੰਤਰੀ ਦੇਸ਼ ਦੇ ਚੌਕੀਦਾਰ ਨਹੀ, ਬਲਕਿ ਘਪਲਿਆਂ ‘ਚ ਬਰਾਬਰ ਦੇ ਭਾਗੀਦਾਰ: ਰਾਹੁਲ ਗਾਂਧੀ
Published : Jul 20, 2018, 4:18 pm IST
Updated : Jul 20, 2018, 4:22 pm IST
SHARE ARTICLE
Rahul hugs Modi
Rahul hugs Modi

ਅੱਜ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਨਾਲ ਮੋਦੀ ਜੀ ਨੇ ਦੇਸ਼ ਦੀ ਅਰਥਵਿਵਸਥਾ ਦਾ ਭੱਠਾ ਬਿਠਾ ਦਿੱਤਾ ਹੈ।

ਨਵੀਂ ਦਿੱਲੀ: ਅੱਜ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਨਾਲ ਮੋਦੀ ਜੀ ਨੇ ਦੇਸ਼ ਦੀ ਅਰਥਵਿਵਸਥਾ ਦਾ ਭੱਠਾ ਬਿਠਾ ਦਿੱਤਾ ਹੈ। ਨੋਟਬੰਦੀ ਨਾਲ ਪੂਰੇ ਦੇਸ਼ ‘ਚ ਬੇਰੁਜ਼ਗਾਰੀ ਵਧੀ ਹੈ। ਪਹਿਲਾਂ ਜੋ ਲੋਕ ਆਪਣਾ ਛੋਟਾ-ਮੋਟਾ ਵਪਾਰ ਚਲਾਉਂਦੇ ਸਨ, ਸਰਕਾਰ ਨੇ ਉਨ੍ਹਾਂ ਦੀ ਜੇਬ ਚੋਂ ਪੈਸਾ ਕੱਢ ਲਿਆ ਜਿਸ ਨਾਲ ਉਹ ਸੜਕਾਂ ਤੇ ਆ ਗਏ। ​Narendra ModiNarendra Modiਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਦੇਸ਼ ਦਾ ਚੌਕੀਦਾਰ ਹਾਂ। ਪਰ ਚੌਕੀਦਾਰ ਦੇ ਮਿੱਤਰ (ਅਮਿਤ ਸ਼ਾਹ) ਦਾ ਪੁੱਤਰ ਜੈ ਸ਼ਾਹ ਆਪਣੀ ਆਪਣੀ ਆਮਦਨ ਨੂੰ ਸੋਲਾਂ ਹਜ਼ਾਰ ਗੁਣਾ ਵਧਾ ਲੈਂਦਾ ਹੈ। ਪਰ ਉਸ ਸਮੇਂ ਦੇਸ਼ ਦੇ ਚੌਕੀਦਾਰ (ਪ੍ਰਧਾਨ ਮੰਤਰੀ ) ਦੇ ਮੂੰਹੋ ਇੱਕ ਲਫਜ਼ ਨਹੀਂ ਨਿਕਲਦਾ। ਜਿਸ ਤੋਂ ਸਾਫ ਸਿੱਧ ਹੁੰਦਾ ਹੈ ਦੇਸ਼ ਦੀ ਰੱਖਿਆ ਲਈ ਨਹੀਂ ਬਲਕਿ ਘਪਲੇ ਕਰਨ ਵਾਲਿਆਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਯੂਪੀਏ ਦੀ ਸਰਕਾਰ ਵੇਲੇ ਜਦੋਂ ਰਾਫੇਲ ਡੀਲ ਹੋਈ ਸੀ, ਉਸ ਸਮੇਂ ਰਾਫੇਲ ਜਹਾਜ਼ ਦੀ ਕੀਮਤ 520 ਕਰੋੜ ਰੁਪਏ ਪ੍ਰਤੀ ਜਹਾਜ਼ ਸੀ, ਪਰ ਹੁਣ ਪਤਾ ਨਹੀ ਕਿ ਮੋਦੀ ਨੇ ਕੀ ਜਾਦੂ ਕੀਤਾ ਕਿ ਉਸੇ ਜਹਾਜ਼ ਦੀ ਕੀਮਤ 1600 ਕਰੋੜ ਰੁਪਏ ਪ੍ਰਤੀ ਜਹਾਜ ਹੋ ਗਈ। ਪੂਰੇ ਦੇਸ਼ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਇਹ ਡੀਲ ਕਰਨ ਲਈ ਫਰਾਂਸ ਕਿਸ ਨਾਲ ਗਏ ਸਨ। ​Modi in FranceModi in Franceਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਈ ਜ਼ੁਮਲੇ ਮੋਦੀ ਵੱਲੋਂ ਬੋਲੇ ਗਏ ਸਸੰਦ ‘ਚ ਸੁਣਾਏ ਉਨ੍ਹਾਂ ਕਿਹਾ ਕਿ ਜ਼ੁਮਲਾ ਨੰ. 1 ਕਾਲਾ ਧੰਨ ਭਾਰਤ ਆਉਣ ਨਾਲ ਹਰੇਕ ਭਾਰਤੀ ਦੇ ਅਕਾਊਂਟ ‘ਚ ਆਉਣਗੇ ਜੋ ਹਾਲੇ ਤੱਕ ਨਹੀਂ ਆਏ। ਜ਼ੁਮਲਾ ਨੰ. 2 ਹਰ ਸਾਲ 2 ਕਰੋੜ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪਰ ਸਰਕਾਰੀ ਅੰਕੜੇ ਦਸਦੇ ਹਨ ਕਿ ਪੂਰੇ ਭਾਰਤ ‘ਚ ਸਿਰਫ ਚਾਰ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ​Rahul GandhiRahul Gandhiਰੁਜ਼ਗਾਰ ਦੇ ਨਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਦੁਕਾਨ ਖੋਲੋ, ਪਕੌੜੇ ਬਣਾਉ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਉਸ ਸਮੇਂ ਆਪਣੇ ਸੁਰਖਿਆ ਘੇਰੇ ‘ਚੋਂ ਬਾਹਰ ਆਉਂਦੇ ਹਨ ਜਦੋਂ ਉਹ ਉਬਾਮਾ ਜਾ ਟਰੰਪ ਕੋਲ ਅਮਰੀਕਾ ਜਾਂਦੇ ਹਨ, ਤੇ ਆਮ ਲੋਕਾਂ ਨੂੰ ਮਿਲਣ ਵੇਲੇ ਮੋਦੀ ਦਾ ਸੁਰਖਿਆ ਘੇਰਾ ਅੱਗੇ ਆ ਜਾਂਦਾ ਹੈ। ਹਾਲਾਂਕਿ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਤੇ ਗਏ ਤੇ ਉਨ੍ਹਾਂ ਨੂੰ ਗਲੇ ਲਗਾ ਲਿਆ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement