ਮੋਦੀ ਵਿਰੁਧ ਬੇਭਰੋਸਗੀ ਦਾ ਮਤਾ ਰੱਦ!
Published : Jul 20, 2018, 11:03 pm IST
Updated : Jul 20, 2018, 11:03 pm IST
SHARE ARTICLE
Speaking in the Lok Sabha, Rahul Gandhi
Speaking in the Lok Sabha, Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ, ਕਿਸਾਨਾਂ ਦੀ ਹਾਲਤ, ਬੇਰੁਜ਼ਗਾਰੀ, ਭੀੜ ਦੁਆਰਾ ਹਤਿਆ ਅਤੇ ਔਰਤ ਸੁਰੱਖਿਆ ਜਿਹੇ ਮੁੱਦਿਆਂ 'ਤੇ ਲੋਕ ਸਭਾ..........

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ, ਕਿਸਾਨਾਂ ਦੀ ਹਾਲਤ, ਬੇਰੁਜ਼ਗਾਰੀ, ਭੀੜ ਦੁਆਰਾ ਹਤਿਆ ਅਤੇ ਔਰਤ ਸੁਰੱਖਿਆ ਜਿਹੇ ਮੁੱਦਿਆਂ 'ਤੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਚੌਕੀਦਾਰ ਨਹੀਂ ਸਗੋਂ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਪੂਰੀ ਵਿਰੋਧੀ ਧਿਰ ਅਤੇ ਸੱਤਾਧਿਰ ਦੇ ਕੁੱਝ ਬੰਦੇ ਮਿਲ ਕੇ ਪ੍ਰਧਾਨ ਮੰਤਰੀ ਨੂੰ ਹਰਾਉਣਗੇ। ਉਨ੍ਹਾਂ ਕਿਹਾ ਕਿ ਜਹਾਜ਼ ਸੌਦੇ ਵੱਖ ਵੱਖ ਪੱਖਾਂ ਬਾਰੇ ਪ੍ਰਧਾਨ ਮੰਤਰੀ ਦੇ ਦਬਾਅ ਹੇਠ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਦੇਸ਼ ਕੋਲ ਝੂਠ ਬੋਲਿਆ।

ਉਨ੍ਹਾਂ ਕਿਹਾ ਕਿ ਉਹ ਫ਼ਰਾਸ ਦੇ ਰਾਸ਼ਟਰਪਤੀ ਨੂੰ ਮਿਲੇ ਸਨ ਜਿਨ੍ਹਾਂ ਕਿਹਾ ਸੀ ਕਿ ਰਾਫ਼ੇਲ ਸੌਦਾ ਕੋਈ ਗੁਪਤ ਸੌਦਾ ਨਹੀਂ ਸੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਨਾਲ ਮੋਦੀ ਜੀ ਨੇ ਦੇਸ਼ ਦੀ ਅਰਥਵਿਵਸਥਾ ਦਾ ਭੱਠਾ ਬਿਠਾ ਦਿਤਾ ਹੈ। ਨੋਟਬੰਦੀ ਨਾਲ ਪੂਰੇ ਦੇਸ਼ 'ਚ ਬੇਰੁਜ਼ਗਾਰੀ ਵਧੀ ਹੈ। ਪਹਿਲਾਂ ਜੋ ਲੋਕ ਅਪਣਾ ਛੋਟਾ-ਮੋਟਾ ਵਪਾਰ ਚਲਾਉਂਦੇ ਸਨ, ਸਰਕਾਰ ਨੇ ਉਨ੍ਹਾਂ ਦੀ ਜੇਬ ਚੋਂ ਪੈਸਾ ਕੱਢ ਲਿਆ ਜਿਸ ਨਾਲ ਉਹ ਸੜਕਾਂ 'ਤੇ ਆ ਗਏ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਦੇਸ਼ ਦਾ ਚੌਕੀਦਾਰ ਹਾਂ। ਪਰ ਚੌਕੀਦਾਰ ਦੇ ਮਿੱਤਰ (ਅਮਿਤ ਸ਼ਾਹ) ਦਾ  ਪੁੱਤਰ ਜੈ ਸ਼ਾਹ ਅਪਣੀ ਆਮਦਨ ਸੋਲਾਂ ਹਜ਼ਾਰ ਗੁਣਾਂ ਵਧਾ ਲੈਂਦਾ ਹੈ।

ਪਰ ਉਸ ਸਮੇਂ ਦੇਸ਼ ਦੇ ਚੌਕੀਦਾਰ (ਪ੍ਰਧਾਨ ਮੰਤਰੀ ) ਦੇ ਮੂੰਹੋਂ ਇਕ ਲਫ਼ਜ਼ ਨਹੀਂ ਨਿਕਲਦਾ ਜਿਸ ਤੋਂ ਸਾਫ ਸਿੱਧ ਹੁੰਦਾ ਹੈ ਦੇਸ਼ ਦੇ ਰਾਖਿਆਂ ਨਾਲ ਨਹੀਂ ਸਗੋਂ ਘੁਟਾਲੇਬਾਜ਼ਾਂ ਨਾਲ ਹਨ।' ਉਨ੍ਹਾਂ ਪ੍ਰਧਾਨ ਮੰਤਰੀ ਵਲ ਮੂੰਹ ਕਰਦਿਆਂ ਕਿਹਾ, 'ਤੁਸੀਂ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖੋ, ਤੁਹਾਡੀ ਅਜਿਹਾ ਕਰਨ ਦੀ ਹਿੰਮਤ ਨਹੀਂ ਹੋ ਰਹੀ।'ਉਨ੍ਹਾਂ ਕਿਹਾ ਕਿ ਯੂਪੀਏ ਦੀ ਸਰਕਾਰ ਵੇਲੇ ਜਦ ਰਾਫ਼ੇਲ ਸੌਦਾ ਹੋਇਆ ਸੀ ਤਾਂ ਉਸ ਸਮੇਂ ਰਾਫ਼ੇਲ ਜਹਾਜ਼ ਦੀ ਕੀਮਤ 520 ਕਰੋੜ ਰੁਪਏ ਪ੍ਰਤੀ ਜਹਾਜ਼ ਸੀ, ਪਰ ਹੁਣ ਪਤਾ ਨਹੀ ਕਿ ਮੋਦੀ ਨੇ ਕੀ ਜਾਦੂ ਕੀਤਾ ਕਿ ਉਸੇ ਜਹਾਜ਼ ਦੀ ਕੀਮਤ 1600 ਕਰੋੜ ਰੁਪਏ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਇਹ ਡੀਲ ਕਰਨ ਲਈ ਫ਼ਰਾਂਸ ਕਿਸ ਨਾਲ ਗਏ ਸਨ। ਰਾਹੁਲ ਗਾਂਧੀ ਨੇ ਮੋਦੀ ਵਲੋਂ ਬੋਲੇ ਗਏ ਕਈ ਸ਼ਬਦ ਵੀ ਸਦਨ ਵਿਚ ਦੁਹਰਾਏ। ਉਨ੍ਹਾਂ ਕਿਹਾ, 'ਰੁਜ਼ਗਾਰ ਦੇ ਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਦੁਕਾਨ ਖੋਲ੍ਹੋ, ਪਕੌੜੇ ਬਣਾਉ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਉਸ ਸਮੇਂ ਅਪਣੇ ਸੁਰੱਖਿਆ ਘੇਰੇ 'ਚੋਂ ਬਾਹਰ ਆਉਂਦੇ ਹਨ ਜਦ ਉਹ ਉਬਾਮਾ ਜਾਂ ਟਰੰਪ ਕੋਲ ਅਮਰੀਕਾ ਜਾਂਦੇ ਹਨ ਤੇ ਆਮ ਲੋਕਾਂ ਨੂੰ ਮਿਲਣ ਵੇਲੇ ਮੋਦੀ ਦਾ ਸੁਰੱਖਿਆ ਘੇਰਾ ਅੱਗੇ ਆ ਜਾਂਦਾ ਹੈ। 

ਇਸ ਦੌਰਾਨ ਲੋਕ ਸਭਾ ਵਿਚ ਸਰਕਾਰ ਵਿਰੁਧ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀਆਂ ਮੁਲਾਕਾਤਾਂ ਦੌਰਾਨ ਲੋਕਾਂ ਨੂੰ ਗਲ ਲਾਉਣ ਲਈ ਮਸ਼ਹੂਰ ਹਨ ਪਰ ਉਨ੍ਹਾਂ ਨੂੰ ਕੋਈ ਅਚਾਨਕ ਗਲ ਨਾਲ ਲਾ ਲਵੇਗਾ, ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਰਾਹੁਲ ਦੇ ਭਾਸ਼ਨ ਦੌਰਾਨ ਲਗਾਤਾਰ ਅੜਿੱਕਾ ਪੈਂਦਾ ਰਿਹਾ ਜਿਸ ਕਾਰਨ ਸਦਨ ਦੀ ਕਾਰਵਾਈ 15 ਮਿੰਟ ਲਈ ਰੋਕਣੀ ਵੀ ਪਈ।  ਭਾਸ਼ਨ ਖ਼ਤਮ ਕਰਨ ਤੋਂ ਕੁੱਝ ਪਲ ਪਹਿਲਾਂ ਉਹ ਮੋਦੀ ਕੋਲ ਗਏ ਅਤੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ। ਪਹਿਲਾਂ ਉਹ ਸੀਟ ਤੋਂ ਖੜੇ ਨਹੀਂ ਹੋਏ ਪਰ ਤੁਰਤ ਖ਼ੁਦ ਨੂੰ ਸੰਭਾਲਿਆ।

ਕਾਂਗਰਸ ਪ੍ਰਧਾਨ ਨੂੰ ਬੁਲਾਇਆ ਅਤੇ ਹੱਥ ਮਿਲਾਉਣ ਤੋਂ ਇਲਾਵਾ ਉਨ੍ਹਾਂ ਦੀ ਪਿੱਠ ਥਪਥਪਾਈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੁੱਝ ਕਿਹਾ ਵੀ ਪਰ ਸੁਣਿਆ ਨਹੀਂ ਜਾ ਸਕਿਆ। ਸ਼ਾਇਦ ਇਹ ਪਹਿਲਾ ਮੌਕਾ ਹੈ ਜਦ ਵਿਰੋਧੀ ਧਿਰ ਦੇ ਨੇਤਾ ਨੇ ਸਦਨ ਵਿਚ ਪ੍ਰਧਾਨ ਮੰਤਰੀ ਨੂੰ ਗਲ ਨਾਲ ਲਾਇਆ ਹੈ ਤੇ ਉਹ ਵੀ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ। ਉਸੇ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਖੜੀ ਹੋਈ ਅਤੇ ਰਾਹੁਲ ਦੇ ਇਸ ਕਦਮ 'ਤੇ ਇਤਰਾਜ਼ ਪ੍ਰਗਟ ਕੀਤਾ। ਲੋਕ ਸਭਾ ਸਪੀਕਰ ਨੇ ਕਿਹਾ ਕਿ ਇਹ ਦੇਸ਼ ਦੀ ਸੰਸਦ ਹੈ ਤੇ ਇਥੇ ਅਜਿਹੀਆਂ ਚੀਜ਼ਾਂ ਲਈ ਕੋਈ ਥਾਂ ਨਹੀਂ।

ਉਧਰ, ਭਾਜਪਾ ਨੇ ਕਿਹਾ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਗਲ ਮਿਲ ਕੇ ਸੰਸਦੀ ਨਿਯਮ ਤੋੜੇ ਹਨ।  ਰਾਹੁਲ ਗਾਂਧੀ ਦੇ ਇਸ ਵਿਹਾਰ ਤੋਂ ਇਕ ਪਲ ਲਈ ਤਾਂ ਮੋਦੀ ਵੀ ਹੈਰਾਨ ਰਹਿ ਗਏ। ਤੁਰਤ ਬਾਅਦ ਪ੍ਰਧਾਨ ਮੰਤਰੀ ਨੇ ਵੀ ਰਾਹੁਲ ਨਾਲ ਹੱਥ ਮਿਲਾਉਂਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਮੋਦੀ ਨਾਲ ਗਲੇ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਇਹੋ ਹੁੰਦਾ ਹੈ। ਰਾਹੁਲ ਨੇ ਅਪਣਾ ਭਾਸ਼ਨ ਦਿੰਦਿਆਂ ਕਿਹਾ ਕਿ ਜਦ ਵੀ ਪ੍ਰਧਾਨ ਮੰਤਰੀ 'ਬਾਰ' ਜਾਂਦੇ ਹਨ। ਏਨਾ ਸੁਣਦਿਆਂ ਹੀ ਪ੍ਰਧਾਨ ਮੰਤਰੀ ਅਤੇ ਹੋਰ ਮੈਂਬਰ ਖਿੜਖਿੜਾ ਕੇ ਹੱਸ ਪਏ।

ਬਾਅਦ ਵਿਚ ਰਾਹੁਲ ਨੇ ਸੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਬਾਹਰ ਜਾਂ ਅਬਰੌਡ ਜਾਂਦੇ ਹਨ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਅਪਣੀ ਖਿੱਲੀ ਉਡਣ ਮਗਰੋਂ ਰਾਹੁਲ ਦੇ ਚਿਹਰੇ 'ਤੇ ਘਬਰਾਹਟ ਸਾਫ਼ ਵੇਖੀ ਜਾ ਸਕਦੀ ਸੀ ਪਰ ਫਿਰ ਵੀ ਉਨ੍ਹਾਂ ਸਰਕਾਰ 'ਤੇ ਤਿੱਖਾ ਹਮਲਾ ਜਾਰੀ ਰਖਿਆ। ਮੋਦੀ ਇਕ ਵਾਰ ਫਿਰ ਉਦੋਂ ਹੱਸੇ ਜਦ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਅੱਖ ਨਹੀਂ ਮਿਲਾ ਸਕਦੇ। ਰਾਹੁਲ ਨੇ ਇਹ ਵੀ ਕਿਹਾ ਕਿ ਬੀਜੇਪੀ, ਆਰਐਸਐਸ ਅਤੇ ਮੋਦੀ ਅੰਦਰ ਉਸ ਵਿਰੁਧ ਗੁੱਸਾ ਹੈ। ਉਨ੍ਹਾਂ ਕਿਹਾ, 'ਉਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਪੱਪੂ ਹਾਂ, ਉਹ ਮੇਰੇ ਵਿਰੁਧ ਝੂਠ ਵੀ ਬੋਲਦੇ ਹਨ। ਮੇਰੇ ਅੰਦਰ ਉਨ੍ਹਾਂ ਪ੍ਰਤੀ ਬਿਲਕੁਲ ਵੀ ਗੁੱਸਾ ਨਹੀਂ।' (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement