ਹੁਣ ਨਹੀਂ ਹੋਣਗੀਆਂ ਕੈਂਸਰ ਨਾਲ ਮੌਤਾਂ, ਛੱਤੀਸਗੜ੍ਹ ਦੀ ਮਮਤਾ ਤ੍ਰਿਪਾਠੀ ਨੇ ਲੱਭਿਆ ਤੋੜ
Published : Jul 14, 2018, 4:24 pm IST
Updated : Jul 14, 2018, 4:24 pm IST
SHARE ARTICLE
Chhatisgarh Researcher Mamata Tripathi
Chhatisgarh Researcher Mamata Tripathi

ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਬਹੁਤ ਘੱਟ ਲੋਕ ਅਪਣੀ ਜਾਨ ਬਚਾ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਸਮੇਂ 'ਤੇ ਇਸ ਬਿਮਾਰੀ ਸਬੰਧੀ ਜਾਣਕਾਰੀ ਨਾ ਹੋਣਾ ...

ਨਵੀਂ ਦਿੱਲੀ : ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਬਹੁਤ ਘੱਟ ਲੋਕ ਅਪਣੀ ਜਾਨ ਬਚਾ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਸਮੇਂ 'ਤੇ ਇਸ ਬਿਮਾਰੀ ਸਬੰਧੀ ਜਾਣਕਾਰੀ ਨਾ ਹੋਣਾ ਕਿਉਂਕਿ ਕੈਂਸਰ ਬਹੁਤ ਤੇਜ਼ੀ ਨਾਲ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਕੈਂਸਰ ਟਿਊਮਰ ਸਰੀਰ ਵਿਚ ਇੰਨੀ ਰਫ਼ਤਾਰ ਨਾਲ ਫ਼ੈਲਦਾ ਹੈ ਕਿ ਇਲਾਜ ਅਸੰਭਵ ਹੋ ਜਾਂਦਾ ਹੈ ਪਰ ਛੱਤੀਸਗੜ੍ਹ ਦੀ ਇਕ ਰਿਸਰਚਰ ਨੇ ਇਸ ਜਾਨਲੇਵਾ ਬਿਮਾਰੀ ਦਾ ਇਲਾਜ ਲੱਭ ਲਿਆ ਹੈ। 

Cancer PatientCancer Patientਛੱਤੀਸਗੜ੍ਹ ਦੇ ਰਾਏਪੁਰ ਦੀ ਇਕ ਖੋਜਕਾਰ ਮਮਤਾ ਤ੍ਰਿਪਾਠੀ ਨੇ ਕੈਂਸਰ ਦੀ ਦਵਾਈ ਲੱਭ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਵਾਈ ਨਾਲ ਕੈਂਸਰ ਸੈਲਸ ਨੂੰ 70 ਤੋਂ 80 ਫ਼ੀਸਦੀ ਤਕ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਨੂੰ ਲੈਬ ਵਿਚ ਟੈਸਟ ਕੀਤਾ ਗਿਆ ਹੈ, ਜਿਸ ਵਿਚ ਸਾਨੂੰ ਸਫ਼ਲਤਾ ਮਿਲੀ ਹੈ। ਹੁਣ ਸਾਡਾ ਅਗਲਾ ਕਦਮ ਹੋਵੇਗਾ ਕਿ ਇਸ ਦਵਾਈ ਦੀ ਵਰਤੋਂ ਚੂਹਿਆਂ 'ਤੇ ਕੀਤੀ ਜਾਵੇਗੀ।

Cancer TumerCancer Tumer ਇਸ ਦਵਾਈ ਦੀ ਖੋਜ ਵਿਚ ਸਾਨੂੰ 4 ਤੋਂ 5 ਸਾਲ ਦਾ ਸਮਾਂ ਲੱਗਿਆ। ਉਥੇ ਹਾਲ ਹੀ ਵਿਚ ਸੋਨਾਲੀ ਬੇਂਦਰੇ ਵੀ ਹਾਈ ਗ੍ਰੇਡ ਕੈਂਸਰ ਦਾ ਸ਼ਿਕਾਰ ਹੋਈ। ਸੋਨਾਲੀ ਤੋਂ ਇਲਾਵਾ ਇਰਫ਼ਾਨ ਖ਼ਾਨ ਵੀ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਤੋਂ ਇਲਾਵਾ ਵੀ ਕਈ ਬਾਲੀਵੁੱਡ ਸਟਾਰ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਸਰੀਰ ਕਈ ਤਰ੍ਹਾਂ ਦੀਆਂ ਕੋਸ਼ਿਕਾਵਾਂ ਤੋਂ ਬਦਿਆ ਹੋਇਆ ਹੈ। ਇਹ ਕੋਸ਼ਿਕਾਵਾਂ ਸਰੀਰ ਵਿਚ ਬਦਲਾਵਾਂ ਦੇ ਕਾਰਨ ਵਧਦੀਆਂ ਰਹਿੰਦੀਆਂ ਹਨ।

ਜਦੋਂ ਇਹ ਕੋਸ਼ਿਕਾਵਾਂ ਬੇਕਾਬੂ ਹੋ ਕੇ ਵਧਦੀਆਂ ਹਨ ਅਤੇ ਪੂਰੇ ਸਰੀਰ ਵਿਚ ਫੈਲ ਜਾਂਦੀਆਂ ਹਨ ਤਾਂ ਇਹ ਸਰੀਰ ਦੇ ਬਾਕੀ ਹਿੱਸਿਆਂ ਨੂੰ ਅਪਣਾ ਕੰਮ ਕਰਨ ਵਿਚ ਦਿੱਕਤ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਹਿੱਸਿਆਂ 'ਤੇ  ਕੋਸ਼ਿਕਾਵਾਂ ਦਾ ਗੁੱਛਾ, ਗੱਠ ਜਾਂ ਟਿਊਮਰ ਬਣ ਜਾਂਦਾ ਹੈ। ਇਸ ਸਥਿਤੀ ਨੂੰ ਕੈਂਸਰ ਕਹਿੰਦੇ ਹਨ। ਇਹੀ ਟਿਊਮਰ ਘਾਤਕ ਹੁੰਦਾ ਹੈ ਅਤੇ ਵਧਦਾ ਰਹਿੰਦਾ ਹੈ। 

Mamata Tripathi Mamata Tripathiਇਹ ਟਿਊਮਰ ਸਰੀਰ ਵਿਚ ਖ਼ੂਨ ਦੇ ਜ਼ਰੀਏ ਸਰੀਰ ਦੇ ਬਾਕੀ ਹਿੱਸਿਆਂ ਵਿਚ ਫੈਲਦਾ ਹੈ। ਇਸ ਪ੍ਰਕਿਰਿਆ ਨੂੰ ਮੈਟਾਸਟੈਸਿਸ ਕਹਿੰਦੇ ਹਨ। ਇਸ ਵਿਚ ਕੈਂਸਰ ਸੈਲਸ ਵਧ ਕੇ ਨਵਾਂ ਟਿਊਮਰ ਬਣਾਉਂਦੇ ਹਨ। ਸਭ ਤੋਂ ਪਹਿਲਾਂ ਇਹ ਸੈਲਸ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਣ ਵਾਲੇ ਅੰਗ ਲਿਮਫ ਨੋਡ ਯਾਨੀ ਲਸੀਕਾਪਰਵ ਵਿਚ ਫੈਲਦੇ ਹਨ। ਲਿਮਫ ਨੋਡ ਗਲੇ, ਪ੍ਰਾਈਵੇਟ ਪਾਰਟਸ ਅਤੇ ਅੰਡਰ ਆਰਮਸ ਵਿਚ ਮੌਜੂਦ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਕੈਂਸਰ ਖ਼ੂਨ ਜਾਂ ਬਲੱਡ ਸਟ੍ਰੀਮ ਦੇ ਜ਼ਰੀਏ ਹੱਡੀਆਂ, ਲੀਵਰ, ਫੇਫੜਿਆਂ ਅਤੇ ਦਿਮਾਗ਼ ਵਿਚ ਫ਼ੈਲਦਾ ਹੈ।

Cancer PatientCancer Patientਇਨ੍ਹਾਂ ਥਾਵਾਂ 'ਤੇ ਫੈਲਣ ਤੋਂ ਬਾਅਦ ਕੈਂਸਰ ਜਿਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ, ਉਸ ਨੂੰ ਉਹੀ ਨਾਮ ਦਿਤਾ ਜਾਂਦਾ ਹੈ। ਜਿਵੇਂ ਬ੍ਰੈਸਟ ਕੈਂਸਰ ਫੇਫੜਿਆਂ ਵਿਚ ਫੈਲੇ ਤਾਂ ਉਸ ਨੂੰ ਮੈਟਾਸਟੈਸਿਸ ਬ੍ਰੈਸਟ ਕੈਂਸਰ ਕਿਹਾ ਜਾਵੇਗਾ, ਨਾ ਕਿ ਲੰਗ ਕੈਂਸਰ। ਡਾਕਟਰ ਕੈਂਸਰ ਦੀ ਸਟੇਜ, ਮਰੀਜ਼ ਦੀਆਂ ਬਿਮਾਰੀਆਂ ਦਾ ਇਤਿਹਾਸ ਅਤੇ ਲੱਛਣਾਂ ਨੂੰ ਦੇਖ ਕੇ ਇਲਾਜ ਕਰਦਾ ਹੈ। ਆਮ ਤੌਰ 'ਤੇ ਇਸ ਦਾ ਇਲਾਜ ਸਰਜਰੀ, ਕੀਮੋਥਰੈਪੀ ਅਤੇ ਰੇਡੀਏਸ਼ਨ ਨਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਜਰੀ ਵੀ ਇਸ ਦਾ ਇਕ ਇਲਾਜ ਹੈ। ਇਸ ਵਿਚ ਡਾਕਟਰ ਇਫੈਕਟਡ ਏਰੀਆ ਨੂੰ ਸਰੀਰ ਤੋਂ ਅਲੱਗ ਕਰ ਦਿੰਦੇ ਹਨ।

Cancer DrugCancer Drugਜਿਵੇਂ ਕਿ ਬ੍ਰੈਸਟ ਕੈਂਸਰ ਹੋਣ 'ਤੇ ਬ੍ਰੈਸਟ ਨੂੰ ਹਟਾ ਦਿਤਾ ਜਾਂਦਾ ਹੈ। ਪ੍ਰੋਸਟੈਟ ਕੈਂਸਰ ਹੋਣ 'ਤੇ ਪ੍ਰੋਸਟੈਟ ਗਲੈਂਡ ਨੂੰ ਕੱਢ ਦਿਤਾ ਜਾਂਦਾ ਹੈ। ਸਾਰੇ ਤਰ੍ਹਾਂ ਦੇ ਕੈਂਸਰ ਵਿਚ ਸਰਜਰੀ ਦੀ ਲੋੜ ਨਹੀਂ ਹੁੰਦੀ। ਜਿਵੇਂ ਕਿ ਬਲੱਡ ਕੈਂਸਰ ਨੂੰ ਸਿਰਫ਼ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੀਮਰੋਥਰੈਪੀ ਵਿਚ ਡਰੱਗਸ ਜਾਂ ਦਵਾਈਆਂ ਜ਼ਰੀਏ ਕੈਂਸਰ ਸੈਲਸ ਨੂੰ ਖ਼ਤਮ ਕੀਤਾ ਜਾਂਦਾ ਹੈ। ਕੁੱਝ ਕੀਮੋ ਵਿਚ ਆਈਵੀ (ਨਸਾਂ ਵਿਚ ਸੂਈਆਂ ਜ਼ਰੀਏ) ਨਾਲ ਠੀਕ ਕੀਤਾ ਜਾਂਦਾ ਹੈ। ਕੁੱਝ ਵਿਚ ਦਵਾਈ ਦਿਤੀ ਜਾਂਦੀ ਹੈ।

Cancer PatientCancer Patient ਇਹ ਦਵਾਈਆਂ ਪੂਰੇ ਸਰੀਰ ਵਿਚ ਅਪਣਾ ਅਸਰ ਦਿਖਾਉਂਦੀਆਂ ਹਨ ਅਤੇ ਹਰ ਜਗ੍ਹਾ ਫ਼ੈਲੇ ਕੈਂਸਰ ਨੂੰ ਖ਼ਤਮ ਕਰਦੀਆਂ ਹਨ। ਇਸ ਤੋਂ ਇਲਾਵਾ ਰੇਡੀਏਸ਼ਨ ਤਕਨੀਕ ਵਿਚ ਕੈਂਸਰ ਦੇ ਵਧਦੇ ਸੈਲਾਂ ਨੂੰ ਰੋਕਿਆ ਅਤੇ ਮਾਰਿਆ ਜਾਂਦਾ ਹੈ। ਕਦੇ-ਕਦੇ ਸਿਰਫ਼ ਰੇਡੀਏਸ਼ਨ ਜਾਂ ਫਿਰ ਸਰਜਰੀ ਅਤੇ ਕੀਮੋ ਦੌਰਾਨ ਇਸ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਵਿਚ ਤੁਹਾਡੇ ਪੂਰੇ ਸਰੀਰ ਨੂੰ ਐਕਸ ਰੇ ਮਸ਼ੀਨ ਵਿਚ ਪਾ ਦਿਤਾ ਜਾਂਦਾ ਹੈ ਅਤੇ ਕੈਂਸਰ ਸੈਲਸ ਨੂੰ ਖ਼ਤਮ ਕੀਤਾ ਜਾਂਦਾ ਹੈ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement