26 ਏਕੜ ਜ਼ਮੀਨ ਤੇ ਸਰਦਾਰੀ ਕਰਦੀ ਹੈ ਮੁਟਿਆਰ
Published : Jul 20, 2018, 1:34 pm IST
Updated : Jul 20, 2018, 1:34 pm IST
SHARE ARTICLE
She heads princes on 26 acres of land
She heads princes on 26 acres of land

ਅੱਜ ਜਿਥੇ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਪੈਸੇ ਕਮਾਉਣ ਲਈ ਵਿਦੇਸ਼ੀ ਕੰਪਨੀਆਂ ਜਾਂ ਫਿਰ ਸਰਕਾਰੀ ਵਿਭਾਗਾਂ ਵਿਚ ਨੌਕਰੀ

ਨਵੀ ਦਿੱਲੀ, ਅੱਜ ਜਿਥੇ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਪੈਸੇ ਕਮਾਉਣ ਲਈ ਵਿਦੇਸ਼ੀ ਕੰਪਨੀਆਂ ਜਾਂ ਫਿਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਪਾਉਣ ਦੇ ਪਿੱਛੇ ਭੱਜ ਰਹੀ ਹੈ ਉਥੇ ਹੀ ਛੱਤੀਸਗੜ ਦੇ ਮਹਾਸਮੁੰਦ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਸਿਰੀ ਦੀ ਵੱਲਰੀ ਚੰਦਰਾਕਰ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਬੀਈ (ਆਇਟੀ) ਅਤੇ ਐਮਟੈਕ (ਕੰਪਿਊਟਰ ਸਾਇੰਸ)  ਕਰਨ ਤੋਂ ਬਾਅਦ ਰਾਏਪੁਰ ਦੇ ਇੱਕ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕੀਤੀ ਪਰ ਉਸ ਵਿਚ ਉਸਦਾ ਮਨ ਨਹੀਂ ਟਿਕਿਆ ਅਤੇ ਨੌਕਰੀ ਛੱਡ ਦਿੱਤੀ।

princes on 26 acres of land 'Wallari'Princes on 26 acres of land 'Wallari'ਦੱਸ ਦਈਏ ਕਿ ਵੱਲਰੀ ਅੱਜ ਆਪਣੇ ਪਿੰਡ ਵਿਚ ਉੱਨਤ ਖੇਤੀ ਕਰਕੇ ਹੋਰਾਂ ਲਈ ਉਦਾਹਰਨ ਬਣ ਗਈ ਹੈ। ਉਹ ਕਹਿੰਦੀ ਹੈ ਕਿ ਅੰਨਦਾਤਾ ਹੋਣ ਵਿਚ ਜੋ ਸੁਖ ਅਤੇ ਸਕੂਨ ਹੈ, ਉਹ ਕਿਸੇ ਕੰਮ-ਕਾਜ ਜਾਂ ਨੌਕਰੀ ਵਿਚ ਨਹੀਂ ਹੈ। ਵੱਲਰੀ ਦੇ ਪਿਤਾ ਪਾਣੀ ਮੌਸਮ ਵਿਗਿਆਨ ਵਿਭਾਗ ਰਾਏਪੁਰ ਵਿਚ ਡਿਪਟੀ ਇੰਜੀਨੀਅਰ ਹਨ। ਪੜਾਈ ਦੇ ਦੌਰਾਨ ਉਹ ਪਿਤਾ ਦੇ ਨਾਲ ਪਿੰਡ ਆਉਂਦੀ ਸੀ। ਇਸ ਕ੍ਰਮ ਵਿਚ ਆਪਣੇ ਨਾਨਕੇ ਜਾਂਦੀ ਤਾਂ ਉਸਦੇ ਨਾਨਾ ਪੰਚਰਾਮ ਚੰਦਰਾਕਰ ਜੋ ਹੁਣ ਨਹੀਂ ਰਹੇ, ਉਨ੍ਹਾਂ ਵਲੋਂ ਖੇਤੀ ਦੇ ਬਾਰੇ ਵਿਚ ਕਾਫ਼ੀ ਜਾਣਕਾਰੀ ਲੈਂਦੀ ਸੀ।

AgricultureAgricultureਆਪਣੇ ਨਾਨਾ ਜੀ ਦੀ ਪ੍ਰੇਰਨਾ ਤੋਂ ਵੱਲਰੀ ਨੂੰ ਖੇਤੀ  ਦੇ ਪ੍ਰਤੀ ਅਜਿਹੀ ਰੁਚੀ ਮਿਲੀ ਕਿ ਉਸਨੇ ਰਾਏਪੁਰ ਦੇ ਕਾਲਜ ਵਿਚੋਂ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨ ਪਿੰਡ ਆ ਗਈ। ਵੱਲਰੀ ਦਾ ਮੰਨਣਾ ਹੈ ਕਿ ਕੋਈ ਵੀ ਨੌਕਰੀ ਖੇਤੀ ਤੋਂ ਉੱਚੀ ਨਹੀਂ ਹੋ ਸਕਦੀ। ਦੱਸਣਯੋਗ ਹੈ ਕਿ ਵੱਲਰੀ ਆਪਣੇ ਆਪ ਟਰੈਕਟਰ ਚਲਾਕੇ ਖੇਤਾਂ ਵਿਚ ਜਾਂਦੀ ਹੈ। ਇਨ੍ਹਾਂ ਦਿਨਾਂ ਉਨ੍ਹਾਂ ਦੀ ਬਾੜੀ ਵਿਚ ਮਿਰਚ, ਕਰੇਲਾ, ਕੱਦੂ, ਟਮਾਟਰ ਆਦਿ ਮੌਸਮੀ ਸਬਜ਼ੀਆਂ ਦੀ ਬਹਾਰ ਹੈ। ਓਡਿਸ਼ਾ, ਭੋਪਾਲ, ਇੰਦੌਰ, ਨਾਗਪੁਰ, ਰਾਏਪੁਰ ਤੋਂ ਲੈ ਕੇ ਦਿੱਲੀ ਤੱਕ ਉਨ੍ਹਾਂ ਦੇ ਖੇਤਾਂ ਵਿਚ ਪੈਦਾ ਹੋਣ ਵਾਲੀ ਸਬਜ਼ੀਆਂ ਦੀ ਮੰਗ ਹੈ।

VegetableVegetableਵੱਲਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਵ. ਤੇਜਨਾਥ ਚੰਦਰਾਕਰ  ਰਾਜਨਾਂਦ ਪਿੰਡ ਵਿਚ ਗੁਰੂ ਸਨ। ਸਰਕਾਰੀ ਸੇਵਾ ਵਿਚ ਹੋਣ ਕਾਰਨ ਉਨ੍ਹਾਂ ਦੇ ਘਰ ਦੀਆਂ  ਤਿੰਨ ਪੀੜੀਆਂ ਵਿੱਚੋਂ ਕਿਸੇ ਨੇ ਕਦੇ ਆਪ ਖੇਤੀ ਨਹੀਂ ਕੀਤੀ। ਸਭ ਕੁੱਝ ਨੌਕਰਾਂ ਦੇ ਭਰੋਸੇ ਹੀ ਹੁੰਦਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਖੇਤੀ ਦੇ ਇਸ ਸੁਖ ਤੋਂ ਵਾਂਝਾ ਰਿਹਾ। ਵੱਲਰੀ ਦੀ ਮਾਂ ਯੁਵਲ ਚੰਦਰਾਕਰ ਦੱਸਦੀ ਹੈ ਕਿ ਉਨ੍ਹਾਂ ਦੀ ਦੋ ਹੋਰ ਬੇਟੀਆਂ ਹਨ। ਦੋਵਾਂ ਨੇ ਕਦੇ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਵੱਲਰੀ ਸਿੱਰੀ ਦੇ 26 ਏਕੜ ਅਤੇ ਘੁੰਚਾਪਾਲੀ ਦੇ 12 ਏਕੜ ਖੇਤ ਵਿਚ ਸਬਜ਼ੀ ਦੀ ਖੇਤੀ ਕਰਦੀ ਹੈ।

vegetables cultivationVegetables cultivationਦੂਜੇ ਪਾਸੇ ਛੋਟੀ ਲੜਕੀ ਪੱਲਵੀ ਚੰਦਰਾਕਰ ਭਿਲਾਈ ਦੇ ਇੱਕ ਕਾਲਜ ਵਿਚ ਸਹਾਇਕ ਅਧਿਆਪਕ ਹੈ। ਵੱਲਰੀ ਦੱਸਦੀ ਹੈ ਕਿ ਸ਼ੁਰੁਆਤ ਵਿਚ ਪ੍ਰਤੀ ਏਕੜ ਕਰੀਬ ਡੇਢ ਲੱਖ ਰੁਪਏ ਖਰਚ ਕਰਨੇ ਪਏ। ਅੱਜ ਪੂਰੇ ਸਾਲ ਵਿਚ ਸਾਰੇ ਖਰਚ ਕੱਢਕੇ ਪ੍ਰਤੀ ਏਕੜ ਕਰੀਬ 50 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਇੰਨਾ ਹੀ ਨਹੀਂ, ਉਸਨੇ 50 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਉਹ ਖੇਤੀ ਨਾਲ ਸਬੰਧਤ ਕੰਮ ਨਿਪਟਾਉਣ ਤੋਂ ਬਾਅਦ ਸ਼ਾਮ ਪੰਜ ਤੋਂ ਛੇ ਵਜੇ ਤੱਕ ਪਿੰਡ ਦੀਆਂ ਕਰੀਬ 35 ਲੜਕੀਆਂ ਨੂੰ ਕੰਪਿਊਟਰ ਅਤੇ ਅੰਗਰੇਜ਼ੀ ਦੀ ਜਾਣਕਾਰੀ ਵੀ ਦਿੰਦੀ ਹੈ। ਕਿਸਾਨਾਂ ਨੂੰ ਉੱਨਤ ਤਕਨੀਕ ਨਾਲ ਖੇਤੀ ਕਰਨ ਲਈ ਸਮਾਗਮ ਵੀ ਆਯੋਜਿਤ ਕਰਦੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement