
ਬਿਹਾਰ 'ਚ ਗੰਗਾ ਕੰਢੇ ਦੇ ਪਿੰਡਾਂ ਵਿਚ ਗਾਲ ਬਲੈਡਰ ਦੇ ਕੈਂਸਰ ਦਾ ਖ਼ਤਰਾ
ਪਟਨਾ, ਬਿਹਾਰ ਵਿਚ ਗੰਗਾ ਕਿਨਾਰੇ ਦੇ ਪਿੰਡਾਂ ਵਿਚ ਪੀਣ ਦੇ ਪਾਣੀ ਵਿਚ ਆਰਸੇਨਿਕ ਦੀ ਮਾਤਰਾ ਹੋਣ ਦੇ ਕਾਰਨ ਗਾਲ ਬਲੈਡਰ ਦਾ ਕੈਂਸਰ ਪੈਰ ਪਸਾਰ ਰਿਹਾ ਹੈ। ਪਟਨਾ ਦੀ ਇੰਦਰਾ ਗਾਂਧੀ ਆਯੁਰ ਵਿਗਿਆਨ ਸੰਸਥਾ (IGIMS) ਦੀ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ। IGIMS ਦੇ ਸਥਾਨਕ ਕੈਂਸਰ ਸੰਸਥਾ ਦੇ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਪਟਨਾ ਸਮੇਤ ਰਾਜ ਦੇ ਜੋ 15 ਜਿਲ੍ਹੇ ਗੰਗਾ ਕਿਨਾਰੇ ਵਸੇ ਹਨ, ਉਨ੍ਹਾਂ ਦੇ ਪਿੰਡਾਂ ਵਿਚ ਗਾਲ ਬਲੈਡਰ (ਪਿੱਤੇ ਦੀ ਥੈਲੀ) ਦਾ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ।
The risk of gall bladder cancerਗੰਗਾ ਬਿਹਾਰ ਦੀ ਮੁੱਖ ਨਦੀ ਹੈ ਜੋ ਸੂਬੇ ਦੇ ਵਿਚਕਾਰਲੇ ਹਿੱਸੇ ਵਿਚੋਂ ਗੁਜ਼ਾਰਦੀ ਹੈ। ਦੱਸ ਦਈਏ ਕਿ ਨਦੀ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡਦੀ ਹੈ। IGIMS ਦੀ ਰਿਸਰਚ ਟੀਮ ਦੀ ਅਗਵਾਈ ਕਰਨ ਵਾਲੇ ਡਾ. ਅਵਿਨਾਸ਼ ਪਾੰਡੇ ਦਾ ਕਹਿਣਾ ਹੈ ਕਿ ਰਿਸਰਚ ਦੇ ਤਹਿਤ 1291 ਲੋਕਾਂ ਦਾ ਚੈੱਕਅਪ ਕੀਤਾ ਗਿਆ। ਗੰਗਾ ਦੇ ਦੋਵਾਂ ਕਿਨਾਰੀਆਂ ਉੱਤੇ ਵਸੇ 15 ਜ਼ਿਲ੍ਹਿਆਂ ਤੋਂ ਇਲਾਵਾ ਗਯਾ ਅਤੇ ਮਧੁਬਨੀ ਜ਼ਿਲ੍ਹੇ ਦੇ ਮਰੀਜ਼ਾਂ ਦਾ ਵੀ ਚੈੱਕਅਪ ਕੀਤਾ ਗਿਆ। ਪਰ, ਸਰਹੱਦੀ ਜ਼ਿਲ੍ਹਿਆਂ ਤੋਂ ਜ਼ਿਆਦਾ ਗਾਲ ਬਲੈਡਰ ਦੇ ਮਰੀਜ਼ ਗੰਗਾ ਕਿਨਾਰੇ ਦੇ ਜ਼ਿਲ੍ਹਿਆਂ ਵਿਚ ਮਿਲੇ ਹਨ।
Ganga Riverਡਾ. ਅਵਿਨਾਸ਼ ਕੁਮਾਰ ਦਾ ਕਹਿਣਾ ਹੈ ਕਿ 2014, 2015 ਅਤੇ 2016 ਵਿਚ ਅੰਕੜਿਆਂ ਨੂੰ ਇਕੱਠਾ ਕੀਤਾ ਗਿਆ। ਇਨ੍ਹਾਂ ਅੰਕੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਰਿਸਰਚ ਰਿਪੋਰਟ ਤਿਆਰ ਕੀਤੀ ਗਈ। ਉਸ ਰਿਪੋਰਟ ਵਿਚ ਸਾਹਮਣੇ ਆਇਆ ਕਿ ਰਾਜ ਦੇ ਸਰਹੱਦੀ ਜ਼ਿਲ੍ਹਿਆਂ ਦੀ ਤੁਲਨਾ ਵਿਚ ਗੰਗਾ ਕਿਨਾਰੇ ਦੇ ਜ਼ਿਲ੍ਹਿਆਂ ਵਿਚ 1.7 ਫੀਸਦੀ ਜ਼ਿਆਦਾ ਗਾਲ ਬਲੈਡਰ ਦੇ ਕੈਂਸਰ ਦੇ ਮਰੀਜ਼ ਮਿਲ ਰਹੇ ਹਨ। ਰਾਜ ਦੇ ਗੰਗਾ ਕੰਡੇ ਦੇ 15 ਜ਼ਿਲ੍ਹੇ ਪਟਨਾ, ਭੋਜਪੁਰ, ਬਕਸਰ, ਵੈਸ਼ਾਲੀ, ਬੇਗੂਸਰਾਏ, ਖਗਡਿਯ਼ਾ, ਲਖੀਸਰਾਏ, ਭਾਗਲਪੁਰ, ਮੁੰਗੇਰ, ਸਾਰਣ, ਕਟਿਹਾਰ ਆਦਿ ਜ਼ਿਲ੍ਹਿਆਂ ਦੇ ਪਾਣੀ ਵਿਚ ਆਰਸੇਨਿਕ ਦੀ ਮਾਤਰਾ ਔਸਤ ਤੋਂ ਜ਼ਿਆਦਾ ਹੈ।
Ganga River ਇਹੀ ਗਾਲ ਬਲੈਡਰ ਹੋਣ ਦਾ ਮੁੱਖ ਕਾਰਨ ਹੈ। ਇਸ ਤਰ੍ਹਾਂ ਦੀ ਸਮੱਸਿਆ ਨਾ ਕੇਵਲ ਬਿਹਾਰ ਵਿਚ ਸਗੋਂ ਉੱਤਰ ਪ੍ਰਦੇਸ਼ ਦੇ ਗੰਗਾ ਕੰਡੇ ਦੇ ਜ਼ਿਲ੍ਹਿਆਂ ਵਿਚ ਵੀ ਪਾਈ ਜਾ ਰਹੀ ਹੈ। ਬੰਗਾਲ ਦੇ ਗੰਗਾ ਕੰਡੇ ਦੇ ਜ਼ਿਲ੍ਹਿਆਂ ਵਿਚ ਹਲੇ ਤੱਕ ਇਸ ਤਰ੍ਹਾਂ ਦੀ ਕੋਈ ਜਾਂਚ ਨਹੀਂ ਕੀਤੀ ਗਈ ਹੈ। ਰਿਸਰਚ ਵਿਚ ਸ਼ਾਮਿਲ ਮਾਹਿਰਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਵਿਚ 0.05 ਮਿਲੀਗ੍ਰਾਮ ਪ੍ਰਤੀ ਲੀਟਰ ਆਰਸੇਨਿਕ ਦੀ ਮਾਤਰਾ ਹੋਣੀ ਚਾਹੀਦੀ ਹੈ, ਪਰ ਗੰਗਾ ਕੰਡੇ ਦੇ ਸਾਰੇ ਪਿੰਡਾਂ ਦੇ ਪਾਣੀ ਵਿਚ ਆਰਸੇਨਿਕ ਦੀ ਮਾਤਰਾ ਮਾਣਕ ਤੋਂ 1.45 ਗੁਣਾ ਜ਼ਿਆਦਾ ਹੈ।
ਪੀਣ ਵਾਲੇ ਪਾਣੀ ਵਿਚ ਆਰਸੇਨਿਕ ਦੀ ਬਹੁਮਾਤਰਾ ਹੀ ਲੋਕਾਂ ਨੂੰ ਗਾਲ ਬਲੈਡਰ ਦੇ ਕੈਂਸਰ ਦਾ ਮਰੀਜ਼ ਬਣਾ ਰਹੀ ਹੈ। IMIGS ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਵੱਧ ਰਹੇ ਗਾਲ ਬਲੈਡਰ ਦੇ ਕੈਂਸਰ ਨੂੰ ਕਾਬੂ ਕਰਨ ਲਈ ਸਰਕਾਰ ਨੂੰ ਇਸ ਇਲਾਕੇ ਦੇ ਲੋਕਾਂ ਲਈ ਸ਼ੁੱਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੋਵੇਗਾ।