ਮਾਂ ਨੇ ਜੌੜੀਆਂ ਧੀਆਂ ਨਾਲ ਪਾਸ ਕੀਤੀ 12ਵੀਂ ਦੀ ਪ੍ਰੀਖਿਆ, ਚਾਰੇ ਪਾਸੇ ਹੋ ਰਹੀਆਂ ਤਾਰੀਫਾਂ
Published : Jul 20, 2020, 4:00 pm IST
Updated : Jul 20, 2020, 4:02 pm IST
SHARE ARTICLE
Mother and Daughters
Mother and Daughters

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਰਹਿਣ ਵਾਲੀ ਇਕ ਮਾਂ ਨੇ ਅਪਣੀਆਂ ਜੌੜੀਆਂ ਧੀਆਂ ਦੇ ਨਾਲ 12ਵੀਂ ਦੀ ਪ੍ਰੀਖਿਆ ਦਿੱਤੀ

ਮੁੰਬਈ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਰਹਿਣ ਵਾਲੀ ਇਕ ਮਾਂ ਨੇ ਅਪਣੀਆਂ ਜੌੜੀਆਂ ਧੀਆਂ ਦੇ ਨਾਲ 12ਵੀਂ ਦੀ ਪ੍ਰੀਖਿਆ ਦਿੱਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਸਾਬਤ ਕਰ ਦਿੱਤਾ ਕਿ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਘਰ ਦੇ ਕੰਮ ਕਾਜ ਸੰਭਾਲਦੇ ਹੋਏ ਪਿੰਡ ਵਿਚ ਰਹਿਣ ਵਾਲੀ ਮਾਂ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

Mother passed 12th examination with twins daughters Mother passed 12th examination with twins daughters

ਦੋ ਜੌੜੀਆਂ ਧੀਆਂ ਅਤੇ ਉਹਨਾਂ ਦੀ ਮਾਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਜਦੋਂ ਨਤੀਜਾ ਆਇਆ ਤਾਂ ਘਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਧੀਆਂ ਨੇ ਪ੍ਰੀਖਿਆ ਵਿਚ ਪਾਸ ਹੋ ਕੇ ਸਫਲਤਾ ਪ੍ਰਾਪਤ ਕੀਤੀ ਤਾਂ ਮਾਂ ਨੇ ਵੀ 12ਵੀਂ ਦੀ ਪ੍ਰੀਖਿਆ ਵਿਚ 58 ਫੀਸਦੀ ਅੰਕ ਹਾਸਲ ਕਰ ਕੇ ਸਫਲਤਾ ਪ੍ਰਾਪਤ ਕਰਦੇ ਹੋਏ ਇਕ ਮਿਸਾਲ ਕਾਇਮ ਕੀਤੀ ਹੈ।

Mother passed 12th examination with twins daughters Mother passed 12th examination with twins daughters

ਹੁਣ ਇਸ ਸੁਪਰ ਮੌਮ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। 12ਵੀਂ ਵਿਚ ਸਫਲਤਾ ਪ੍ਰਾਪਤ ਕਰਨ ਵਾਲੀ ਮਾਂ ਦਾ ਨਾਮ ਕਲਪਨਾ ਦੇਵੀਦਾਸ ਹੈ। ਕਲਪਨਾ ਚੰਦਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਘਰ ਦੇ ਕੰਮ ਕਾਜ  ਤੋਂ ਇਲਾਵਾ ਆਂਗਨਵਾੜੀ ਵਿਚ ਵੀ ਕੰਮ ਕਰਦੀ ਹੈ। ਉਹਨਾਂ ਦੇ ਪਤੀ ਇਕ ਨਿੱਜੀ ਕੰਪਨੀ ਵਿਚ ਡਰਾਇਵਰ ਵਜੋਂ ਕੰਮ ਕਰਦੇ ਹਨ।

Mother passed 12th examination with twins daughters Mother passed 12th examination with twins daughters

ਜਦੋਂ ਕਲਪਨਾ ਦੀਆਂ ਧੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਤਾਂ ਕਲਪਨਾ ਨੇ ਵੀ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਫਲਤਾ ਪ੍ਰਾਪਤ ਕੀਤੀ ਸੀ। ਹੁਣ 12ਵੀਂ ਦੀ ਪ੍ਰੀਖਿਆ ਪਾਸ ਕਰ ਕੇ ਕਲਪਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਮਾਂ ਦੀ ਪੜ੍ਹਾਈ ਦੌਰਾਨ ਧੀਆਂ ਨੇ ਹਰ ਸੰਭਵ ਮਦਦ ਕੀਤੀ ਹੈ। 12ਵੀਂ ਦੀ ਪ੍ਰੀਖਿਆ ਵਿਚੋਂ ਕਲਪਨਾ ਨੇ 58 ਫੀਸਦੀ ਅਤੇ ਉਸ ਦੀਆਂ ਧੀਆਂ ਨੇ 62 ਫੀਸਦੀ ਅਤੇ 56 ਫੀਸਦੀ ਅੰਕ ਹਾਸਲ ਕੀਤੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement