Auto Refresh
Advertisement

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦਾ ਹਮਲਾ, 'ਕਾਂਗਰਸ ਕਈ ਸੂਬਿਆਂ ’ਚ ਖ਼ਤਮ ਹੋ ਰਹੀ ਹੈ ਪਰ ਉਸ ਨੂੰ ਸਾਡੀ ਚਿੰਤਾ ਜ਼ਿਆਦਾ ਹੈ’

Published Jul 20, 2021, 12:08 pm IST | Updated Jul 20, 2021, 12:08 pm IST

ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਅਤੇ ਰਾਜ ਸਭਾ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਦਨ ਦੀ ਕਾਰਵਾਈ ਤੋਂ ਪਹਿਲਾਂ ਭਾਜਪਾ ਸੰਸਦੀ ਦਲ ਦੀ ਮੀਟਿੰਗ ਹੋਈ।

Prime Minister Narendra Modi
Prime Minister Narendra Modi

ਨਵੀਂ ਦਿੱਲੀ: ਅੱਜ ਸੰਸਦ ਦੇ ਮਾਨਸੂਨ ਇਜਲਾਸ ਦਾ ਦੂਜਾ ਦਿਨ ਹੈ। ਜਾਸੂਸੀ ਕਾਂਡ ’ਤੇ ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਅਤੇ ਰਾਜ ਸਭਾ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਸੰਸਦੀ ਦਲ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪੀਐਮ ਮੋਦੀ ਨੇ ਨੇਤਾਵਾਂ ਨੂੰ ਕਿਹਾ, ‘ਸੱਚ ਨੂੰ ਵਾਰ-ਵਾਰ ਜਨਤਾ ਤੱਕ ਪਹੁੰਚਾਓ, ਸਰਕਾਰ ਦੇ ਕੰਮ ਬਾਰੇ ਦੱਸੋ। ਕਾਂਗਰਸ ਸਭ ਥਾਂ ਖਤਮ ਹੋ ਰਹੀ ਹੈ ਪਰ ਉਹਨਾਂ ਨੂੰ ਅਪਣੀ ਘੱਟ ਸਾਡੀ ਚਿੰਤਾ ਜ਼ਿਆਦਾ ਹੈ।

BJP all-MP meetingBJP all-MP meeting

ਹੋਰ ਪੜ੍ਹੋ: ਮਾਨਸੂਨ ਸੈਸ਼ਨ ਦਾ ਦੂਜਾ ਦਿਨ ਵੀ ਚੜਿਆ ਹੰਗਾਮੇ ਦੀ ਭੇਂਟ, ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

ਪੀਐਮ ਮੋਦੀ ਨੇ ਮੀਟਿੰਗ ਵਿਚ ਕਿਹਾ, ‘ਕੋਰੋਨਾ ਸਾਡੇ ਲਈ ਰਾਜਨੀਤੀ ਨਹੀਂ, ਮਨੁੱਖਤਾ ਦਾ ਵਿਸ਼ਾ ਹੈ, ਪਹਿਲਾਂ ਮਹਾਂਮਾਰੀ ਦੌਰਾਨ ਮਹਾਂਮਾਰੀ ਨਾਲ ਘੱਟ ਅਤੇ ਭੁੱਖ ਨਾਲ ਜ਼ਿਆਦਾ ਲੋਕ ਮਰਦੇ ਸੀ। ਅਸੀਂ ਅਜਿਹਾ ਨਹੀਂ ਹੋਣ ਦਿੱਤਾ’। ਸੰਸਦੀ ਦਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨਿਰਾਸ਼ ਹੈ, ਇਸ ਲਈ ਚਰਚਾ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੋਸ਼ਾਂ ਦੀ ਰਾਜਨੀਤੀ ਕਰਦੀ ਹੈ। ਕਾਂਗਰਸ ਕਈ ਰਾਜਾਂ ਵਿਚ ਖਤਮ ਹੋ ਰਹੀ ਹੈ, ਇਸ ਲਈ ਚਰਚਾ ਦੀ ਬਜਾਏ ਹੰਗਾਮਾ ਕਰ ਰਹੀ ਹੈ।

BJP all-MP meetingBJP all-MP meeting

ਹੋਰ ਪੜ੍ਹੋ: Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਨੇਤਾਵਾਂ ਨੂੰ ਕਿਹਾ, ‘ਵੈਕੀਨੇਸ਼ਨ ਸੈਂਟਰ ’ਤੇ ਜਾਓ, ਪੀਐਮ ਦੇ ‘ਮਨ ਕੀ ਬਾਤ’ ਬੂਥ ’ਤੇ ਜਾ ਕੇ ਲੋਕਾਂ ਨੂੰ ਸੁਣਾਓ। ਗਰੀਬ ਭਲਾਈ ਯੋਜਨਾ ਦੀ ਜਾਣਕਾਰੀ ਸਭ ਤੱਕ ਪਹੁੰਚਾਓ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਨੇ ਕਿਹਾ ਹੈ ਕਿ ਸਰਕਾਰ ਅਤੇ ਪੇਗਾਸਸ ਮੁੱਦੇ ਵਿਚ ਕੋਈ ਸਬੰਧ ਨਹੀਂ ਹੈ। ਫਿਰ ਵੀ ਜੇ ਵਿਰੋਧੀ ਧਿਰ ਦੇ ਨੇਤਾ ਇਸ ਮੁੱਦੇ ਨੂੰ ਉਚਿਤ ਪ੍ਰਕਿਰਿਆ ਜ਼ਰੀਏ ਉਠਾਉਣਾ ਚਾਹੁੰਦੇ ਹਨ ਤਾਂ ਇਸ ਨੂੰ ਚੁੱਕਣ। ਸੰਚਾਰ ਮੰਤਰੀ ਅਸ਼ਨੀਨੀ ਵੈਸ਼ਨਵ ਪਹਿਲਾਂ ਹੀ ਇਸ ਮੁੱਦੇ ‘ਤੇ ਬਿਆਨ ਦੇ ਚੁੱਕੇ ਹਨ।

Lok Sabha has been adjourned till 2 pmLok Sabha 

ਹੋਰ ਪੜ੍ਹੋ: ਦੋ ਮਹਿਲਾ ਪੱਤਰਕਾਰਾਂ ਨੇ ਦਿੱਤੀ ਦੇਸ਼ ਧ੍ਰੋਹ ਕਾਨੂੰਨ ਨੂੰ ਚੁਣੌਤੀ, ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸਦਨ ਵਿਚ ਪੇਗਾਸਸ ਜਾਸੂਸੀ ਕਾਂਡ ’ਤੇ ਹੰਗਾਮਾ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਇਸ ਮੁੱਦੇ ’ਤੇ ਰਣਨੀਤੀ ਤਿਆਰ ਕਰਕੇ ਸਰਕਾਰ ਨੂੰ ਘੇਰਨ ਵਿਚ ਜੁਟ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਖੇਂਦੁ ਸ਼ੇਖਰ ਰਾਏ ਨੇ ਰਾਜ ਸਭਾ ਵਿਚ ਕੰਮਕਾਜ ਮੁਅੱਤਲ ਕਰਕੇ ਨਿਯਮ 267 ਦੇ ਤਹਿਤ ਪੇਗਾਸਸ ਫੋਨ ਹੈਕਿੰਗ ਦੇ ਮੁੱਦੇ ਉੱਤੇ ਤੁਰੰਤ ਵਿਚਾਰ-ਵਟਾਂਦਰੇ ਦੀ ਮੰਗ ਕੀਤੀ ਹੈ। ਸਰਕਾਰ ਵੀ ਆਪਣੀ ਰੱਖਿਆ ਦੀ ਤਿਆਰੀ ਵਿਚ ਲੱਗੀ ਹੋਈ ਹੈ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਅੱਜ ਰਾਜ ਸਭਾ ਵਿਚ ਇਸ ਮੁੱਦੇ ‘ਤੇ ਬਿਆਨ ਦੇਣਗੇ। ਅਜਿਹੀ ਸਥਿਤੀ ਵਿਚ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸੰਸਦ ਵਿਚ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ।

ਏਜੰਸੀ

Location: India, Delhi, New Delhi

ਸਬੰਧਤ ਖ਼ਬਰਾਂ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement