
ਦਸਮ ਪਿਤਾ ਦੇ ਨਾਮ ਨਾਲ ਰਮਾਇਣ ਨੂੰ ਜੋੜ ਕੇ ਮੋਦੀ ਮਾਰ ਰਹੇ ਹਨ ਡੰਗ
ਅੰਮਿ੍ਰਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਵਿਚ ਵਿਰੋਧੀ ਧਿਰ ਅਤੇ ਧਰਮ-ਨਿਰਪੱਖਤ ਤਾਕਤਾਂ ਦੇ ਸੰਸਦ ਤੇ ਵਿਧਾਨ ਸਭਾਵਾਂ ਵਿਚ ਕਮਜ਼ੋਰ ਹੋਣ ਨਾਲ ਆਰ ਐਸ ਐਸ, ਮੋਦੀ ਸਰਕਾਰ ਘੱਟ ਗਿਣਤੀਆਂ ਖ਼ਾਸ ਕਰ ਕੇ ਹੁਣ ਸਿੱਖ ਕੌਮ ਵਿਰੁਧ ਵਿਵਾਦਤ ਬਿਆਨਬਾਜ਼ੀ ਕਰ ਰਹੀ ਹੈ। ਉਸ ਦਾ ਮਨੋਰਥ ਹਿੰਦੂਤਵ ਏਜੰਡਾ ਲਾਗੂ ਕਰਨਾ ਹੈ। ਇਸ ਦੀ ਸਪੱਸ਼ਟ ਉਦਾਹਰਣ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਮ ਪਿਤਾ ਸ਼੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਰਮਾਇਣ ਨੂੰ ਜੋੜ ਕੇ ਸਿੱਖ ਭਾਵਨਾਵਾਂ ਵਲੂੰਧਰ ਦਿਤੀਆਂ ਹਨ ।
Hindutva
ਇਹ ਵੀ ਪੜ੍ਹੋ - ਕਿਸਾਨਾਂ ਨੂੰ ਲੁੱਟਣ ਅਤੇ ਉਜਾੜਨ ਦੀ ਨੀਤੀ 'ਤੇ ਚੱਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ- ਆਪ
ਇਸ ਸਬੰਧੀ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੋਈ ਵੀ ਰਮਾਇਣ ਨਹੀਂ ਲਿਖੀ ਗਈ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਅਯੁਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖਦਿਆਂ ਦਸਵੇਂ ਪਾਤਸ਼ਾਹ ਵਲੋਂ ਲਿਖੀ ਗਈ ਰਮਾਇਣ ਦਾ ਜ਼ਿਕਰ ਕੀਤਾ ਸੀ। ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੇ ਇਸ ਕਿਤਾਬ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਕਿ ਸਿੱਖ ਸੰਗਤ ਵਿਚ ਭਾਰੀ ਰੋਹ ਹੈ ।
Mohan Bhagwat
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ- “ਲੱਗਦਾ ਹੈ ਦੇਸ਼ ‘ਚ ਜੰਗ ਹੋਵੇਗੀ”
ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਭਾਰਤੀਆਂ ਦਾ ਡੀ ਐਨ ਏ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਕਰਤਾਪੁਰ ਸਾਹਿਬ ਦਾ ਲਾਂਘਾ ਜਾਣ ਬੁਝ ਕੇ ਭਾਜਪਾ ਦੀ ਮੋਦੀ ਸਰਕਾਰ ਖੋਲ੍ਹਣ ਤੋਂ ਗੁਰੇਜ਼ ਕਰ ਰਹੀ ਹੈ ਤੇ ਬਹਾਨਾ ਕਰੋਨਾ ਦਾ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨੇਤਾ ਜੀ ਵਲੋਂ ਮਸ਼ਹੂੂਰ ਰਹੇ ਲੇਟ ਭਰਪੂਰ ਸਿੰਘ ਬਲਬੀਰ ਸਾਬਕਾ ਸੰਪਾਦਕ ਨੇ 1983-84 ਵਿਚ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਸਖ਼ਤ ਚਿਤਾਵਨੀ ਦਿਤੀ ਸੀ ਕਿ ਪੰਥ ਵਿਰੋਧੀ ਤਾਕਤਾਂ ਦੀ ਮੈਲੀ ਅੱਖ ਸਿੱਖਾਂ ਦੇ ਚਿਹਰਿਆਂ ਤੇ ਦਾਹੜੀ ਉਪਰ ਹੈ ਜੇ ਕੌਮ ਦੇ ਲੀਡਰਾਂ ਨੇ ਕਮਜ਼ੋਰੀ ਵਿਖਾਈ ਤਾਂ ਉਹ ਬਖ਼ਸ਼ਣਗੇ ਨਹੀਂ।
Parambans Singh Bunty Romana
ਨੌਜੁਆਨ ਅਕਾਲੀ ਨੇਤਾ ਪਰਮਬੰਸ ਸਿੰਘ ਬੰਟੀ ਰੋਮਣਾ ਨੇ ਆਰ ਐਸ ਐਸ ਤੇ ਦੋਸ਼ ਲਾਏ ਹਨ ਕਿ ਉਹ ਪੰਜਾਬ ਯੂਨੀਵਰਸਿਟੀ ਵਿਚ ਹਿੰਦੂਤਵ ਠੋਸਣ ਜਾ ਰਹੀ ਹੈ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ 1947 ਬਾਅਦ ਪੰਡਤ ਜਵਾਹਰ ਲਾਲ ਨਹਿਰੂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਏ। ਬਾਅਦ ਵਿਚ ਪੰਜਾਬੀ ਸੂਬਾ ਦੇਣ ਤੋਂ ਵੀ ਪਾਸਾ ਵੱਟ ਗਏ। ਮਾ. ਤਾਰਾ ਸਿੰਘ ਦੀ ਅਗਵਾਈ ਹੇਠ ਤਿੱਖੇ ਮੋਰਚੇ ਬਾਅਦ ਲੰਗੜਾ ਸੂਬਾ ਇੰਦਰਾ ਗਾਂਧੀ ਵਲੋਂ ਦਿਤਾ ਗਿਆ। ਪੰਜਾਬ ਦੇ ਟੋੋਟੋ ਕਰ ਕੇ ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੂੰ ਯੂ ਟੀ ਬਣਾ ਦਿਤਾ ਗਿਆ। ਸਿੱਖ ਪ੍ਰਭਾਵ ਵਾਲੇ ਸੂਬੇ ਪੰਜਾਬ ਮਾੜੀ ਨਜ਼ਰ ਅੱਜ ਵੀ ਬਰਕਰਾਰ ਹੈ ।