
24 ਘੰਟਿਆਂ 'ਚ 3 ਪੁਲਿਸ ਅਫ਼ਸਰਾਂ ਦਾ ਕੀਤਾ ਕਤਲ
ਅਹਿਮਦਾਬਾਦ: ਹਰਿਆਣਾ ਅਤੇ ਝਾਰਖੰਡ ਤੋਂ ਬਾਅਦ ਹੁਣ ਗੁਜਰਾਤ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਕੁਚਲ ਕੇ ਮਾਰ ਦਿੱਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਨੇ ਸਰਕਾਰ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
PHOTO
ਖਬਰਾਂ ਮੁਤਾਬਿਕ ਗੁਜਰਾਤ ਦੇ ਬੋਰਸਦ ਵਿੱਚ ਇੱਕ ਪੁਲਿਸ ਕਾਂਸਟੇਬਲ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਇੱਕ ਵਜੇ ਰਾਜਸਥਾਨ ਤੋਂ ਆਏ ਇੱਕ ਸ਼ੱਕੀ ਟਰੱਕ ਡਰਾਈਵਰ ਨੇ ਟਰੱਕ ਪੁਲਿਸ ਮੁਲਾਜ਼ਮ ਕਿਰਨ ਰਾਜ ਤੇ ਚੜ੍ਹਾ ਦਿੱਤਾ।
death
ਘਟਨਾ ਨੂੰ ਵਾਰਦਾਤ ਦੇਣ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ 24 ਘੰਟਿਆਂ ਵਿੱਚ ਝਾਰਖੰਡ ਅਤੇ ਹਰਿਆਣਾ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਕੁਚਲ ਕੇ ਮਾਰ ਦਿੱਤਾ ਗਿਆ ਸੀ।