Work From Home ਲਈ ਨਵੇਂ ਨਿਯਮਾਂ ਦਾ ਐਲਾਨ, ਇਸ ਜ਼ੋਨ ਦੇ ਲੋਕ ਇਕ ਸਾਲ ਤੱਕ ਕਰ ਸਕਣਗੇ ਘਰ ਤੋਂ ਕੰਮ
Published : Jul 20, 2022, 10:25 am IST
Updated : Jul 20, 2022, 10:25 am IST
SHARE ARTICLE
Work From Home Rules Announced By Commerce Ministry
Work From Home Rules Announced By Commerce Ministry

ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਅਧਾਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।


ਨਵੀਂ ਦਿੱਲੀ: ਵਣਜ ਮੰਤਰਾਲੇ ਨੇ ਘਰ ਤੋਂ ਕੰਮ ਕਰਨ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਵਿਸ਼ੇਸ਼ ਆਰਥਿਕ ਖੇਤਰ (SEZs) ਵਿਚ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਜ਼ਿਆਦਾਤਰ ਇਕ ਸਾਲ ਲਈ ਹੋਵੇਗੀ ਅਤੇ ਇਸ ਨੂੰ ਕੁੱਲ ਕਰਮਚਾਰੀਆਂ ਦੇ 50 ਫੀਸਦ ਤੱਕ ਲਾਗੂ ਕੀਤਾ ਜਾ ਸਕਦਾ ਹੈ। ਵਣਜ ਮੰਤਰਾਲੇ ਨੇ ਵਿਸ਼ੇਸ਼ ਆਰਥਿਕ ਨਿਯਮ 2006 ਵਿਚ ਘਰ ਤੋਂ ਕੰਮ ਲਈ ਨਵਾਂ ਨਿਯਮ 43ਏ ਸੂਚਿਤ ਕੀਤਾ ਹੈ।

Work From HomeWork From Home

ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਅਧਾਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਦਯੋਗ ਨੇ ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਲਈ WFH ਨੀਤੀ ਨੂੰ ਇਕਸਾਰ ਲਾਗੂ ਕਰਨ ਦੀ ਮੰਗ ਕੀਤੀ ਸੀ। ਨਵੇਂ ਨਿਯਮਾਂ ਤਹਿਤ ਵਿਸ਼ੇਸ਼ ਆਰਥਿਕ ਜ਼ੋਨਾਂ ਵਿਚ ਕੰਮ ਕਰਨ ਵਾਲੇ ਕੁੱਝ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਹੋਵੇਗੀ। ਇਹਨਾਂ ਕਰਮਚਾਰੀਆਂ ਵਿਚ ਸੂਚਨਾ ਤਕਨਾਲੋਜੀ ਅਤੇ SEZ ਯੂਨਿਟਾਂ ਵਿਚ ਕੰਮ ਕਰਨ ਵਾਲੇ ਸਹਾਇਕ ਖੇਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਉਹ ਕਰਮਚਾਰੀ ਵੀ ਇਸ ਦੇ ਦਾਇਰੇ 'ਚ ਆਉਣਗੇ, ਜੋ ਅਸਥਾਈ ਤੌਰ 'ਤੇ ਕੰਮ 'ਤੇ ਆਉਣ ਤੋਂ ਅਸਮਰੱਥ ਹਨ।

Work From Home Work From Home

SEZ ਦੇ ਵਿਕਾਸ ਕਮਿਸ਼ਨਰ ਨੂੰ 50 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਨੂੰ ਵੈਧ ਆਧਾਰਾਂ 'ਤੇ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ। ਮੰਤਰਾਲੇ ਨੇ ਕਿਹਾ, “ਘਰ ਤੋਂ ਕੰਮ ਕਰਨ ਦੀ ਹੁਣ ਵੱਧ ਤੋਂ ਵੱਧ ਇਕ ਸਾਲ ਦੀ ਮਿਆਦ ਲਈ ਆਗਿਆ ਦਿੱਤੀ ਗਈ ਹੈ। ਹਾਲਾਂਕਿ ਵਿਕਾਸ ਕਮਿਸ਼ਨਰ ਯੂਨਿਟਾਂ ਦੀ ਬੇਨਤੀ 'ਤੇ ਇਸ ਨੂੰ ਇਕ ਸਾਲ ਦੀ ਮਿਆਦ ਲਈ ਵਧਾ ਸਕਦੇ ਹਨ”।  

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement