Himachal Cloud burst News: ਹਿਮਾਚਲ ਤੋਂ ਵੱਡੀ ਖਬਰ, ਫਟਿਆ ਬੱਦਲ, ਇਕ ਵਿਅਕਤੀ ਦੀ ਹੋਈ ਮੌਤ

By : GAGANDEEP

Published : Jul 20, 2024, 1:33 pm IST
Updated : Jul 20, 2024, 1:54 pm IST
SHARE ARTICLE
Himachal Cloud burst News in punjabi
Himachal Cloud burst News in punjabi

Himachal Cloud burst News: ਬੱਦਲ ਫਟਣ ਤੋਂ ਬਾਅਦ ਭਾਰੀ ਮੀਂਹ ਪਿਆ

Himachal Cloud burst News in punjabi: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਪਾਉਂਟਾ ਸਾਹਿਬ ਇਲਾਕੇ ਵਿਚ ਬੱਦਲ ਫਟ ਗਿਆ ਹੈ। ਇਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬੱਦਲ ਫਟਣ ਤੋਂ ਬਾਅਦ ਰਾਤ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਪਿੰਡ ਰੇਤੂਆ ਦਾ ਅਮਨ ਸਿੰਘ ਮਲਬੇ ਅਤੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ।

ਇਹ ਵੀ ਪੜ੍ਹੋ: Cricketer Arshdeep Singh News: ਚੰਡੀਗੜ੍ਹ ਯੂਨੀਵਰਸਿਟੀ ਪਹੁੰਚੇ ਕ੍ਰਿਕਟਰ ਅਰਸ਼ਦੀਪ ਸਿੰਘ, ਢੋਲ ਨਗਾੜਿਆਂ ਨਾਲ ਕੀਤਾ ਭਰਵਾਂ ਸਵਾਗਤ

ਪਾਉਂਟਾ ਪੁਲਿਸ ਅਤੇ ਸਥਾਨਕ ਲੋਕਾਂ ਨੇ ਸਵੇਰੇ 6 ਵਜੇ ਲਾਪਤਾ ਵਿਅਕਤੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਅਤੇ  ਜੇਸੀਬੀ ਨਾਲ ਮਿੱਟੀ ਪੁੱਟ ਕੇ ਅਮਨ ਸਿੰਘ ਦੀ ਭਾਲ ਕੀਤੀ ਗਈ। ਕਰੀਬ ਪੰਜ ਘੰਟੇ ਬਾਅਦ ਲਾਪਤਾ ਵਿਅਕਤੀ ਦੀ ਲਾਸ਼ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਟਨ ਨਦੀ ਵਿੱਚੋਂ ਮਿਲੀ।

ਬੱਦਲ ਫਟਣ ਦੀ ਘਟਨਾ ਰੇਤੂਆ ਪਿੰਡ ਵਿੱਚ ਬੀਤੀ ਰਾਤ ਕਰੀਬ 1 ਵਜੇ ਵਾਪਰੀ। ਇਸ ਕਾਰਨ ਸਥਾਨਕ ਲੋਕਾਂ ਦੀ ਉਪਜਾਊ ਜ਼ਮੀਨ ਨੂੰ ਵੀ ਨੁਕਸਾਨ ਪੁੱਜਾ ਹੈ।ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਾਤ ਨੂੰ ਭਾਰੀ ਮੀਂਹ ਸ਼ੁਰੂ ਹੋ ਗਿਆ। ਅਮਨ ਸਿੰਘ ਘਰੋਂ ਨਿਕਲ ਕੇ ਗਊਸ਼ਾਲਾ ਵੱਲ ਚਲਾ ਗਿਆ। ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ

ਇਹ ਵੀ ਪੜ੍ਹੋ: Arvind Kejriwal News: 'CM ਅਰਵਿੰਦ ਕੇਜਰੀਵਾਲ ਨੂੰ ਮਾਰਨ ਲਈ...', 'ਆਪ' ਦਾ ਬੀਜੇਪੀ 'ਤੇ ਵੱਡਾ ਇਲਜ਼ਾਮ? 

ਸ਼ਿਮਲਾ-ਸਰਮੌਰ 'ਚ ਹੜ੍ਹ ਦੀ ਚਿਤਾਵਨੀ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਸ਼ਿਮਲਾ ਅਤੇ ਸਿਰਮੌਰ ਜ਼ਿਲੇ 'ਚ ਕੁਝ ਥਾਵਾਂ 'ਤੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਮਾਨਸੂਨ ਸਰਗਰਮ ਹੋ ਰਿਹਾ ਹੈ। ਇਸ ਕਾਰਨ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ:  Manoj Soni resigned News: UPSC ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ

22-23 ਜੁਲਾਈ ਲਈ ਚਿਤਾਵਨੀ ਜਾਰੀ
ਆਈਐਮਡੀ ਨੇ ਪਹਿਲਾਂ ਹੀ 22 ਅਤੇ 23 ਜੁਲਾਈ ਨੂੰ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। 22 ਜੁਲਾਈ ਨੂੰ ਪੰਜ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਮੰਡੀ ਅਤੇ ਸੋਲਨ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ, ਜਦਕਿ 23 ਜੁਲਾਈ ਨੂੰ ਸੋਲਨ ਅਤੇ ਸਿਰਮੌਰ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ 25 ਜੁਲਾਈ ਤੱਕ ਮੌਸਮ ਖਰਾਬ ਰਹੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Himachal Cloud burst News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement