United Nations : ਕੁੱਝ ਦੇਸ਼ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤ ਰਹੇ ਹਨ : ਭਾਰਤ

By : BALJINDERK

Published : Jul 20, 2024, 7:10 pm IST
Updated : Jul 20, 2024, 7:10 pm IST
SHARE ARTICLE
united nations
united nations

United Nations : ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿਸਤਾਨ ’ਤੇ ਕੀਤਾ ਅਸਿੱਧਾ ਹਮਲਾ

United Nations : ਭਾਰਤ ਨੇ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਕੁੱਝ ਦੇਸ਼ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਹਨ। ਭਾਰਤ ਨੇ ਇਹ ਵੀ ਕਿਹਾ ਕਿ ਅਤਿਵਾਦ ਵਿਰੁਧ ਲੜਾਈ ’ਚ ਦੋਹਰੇ ਮਾਪਦੰਡਾਂ ਤੋਂ ਬਚਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਇੰਚਾਰਜ ਉਪ ਸਥਾਈ ਪ੍ਰਤੀਨਿਧੀ ਆਰ. ਰਵਿੰਦਰ ਨੇ ਕਿਹਾ, ‘‘ਜਦੋਂ ਅਸੀਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਤਿਵਾਦ ਸੱਭ ਤੋਂ ਗੰਭੀਰ ਖਤਰੇ ’ਚੋਂ ਇਕ ਹੈ।’’

ਇਹ ਵੀ ਪੜੋ: Chandigarh News : ਪੁਲਿਸ ’ਚ 13 ਇੰਸਪੈਕਟਰ ਅਤੇ 888 ਸਿਪਾਹੀਆਂ ਦੇ ਤਬਾਦਲੇ ਦੇ ਹੁਕਮ ਜਾਰੀ

ਉਨ੍ਹਾਂ ਕਿਹਾ, ‘‘ਇਸ ਲਈ ਸਾਨੂੰ ਅਤਿਵਾਦ ਵਿਰੁਧ ਲੜਾਈ ਵਿਚ ਦੋਹਰੇ ਮਾਪਦੰਡਾਂ ਤੋਂ ਬਚਣਾ ਚਾਹੀਦਾ ਹੈ।’’
ਰਵਿੰਦਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ‘ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ’ਚ ਸੰਯੁਕਤ ਰਾਸ਼ਟਰ ਅਤੇ ਖੇਤਰੀ ਅਤੇ ਉਪ-ਖੇਤਰੀ ਸੰਗਠਨਾਂ ਵਿਚਾਲੇ ਸਹਿਯੋਗ: ਸਮੂਹਿਕ ਸੁਰੱਖਿਆ ਸੰਧੀ ਸੰਗਠਨ (ਸੀ.ਐੱਸ.ਟੀ.ਓ.), ਰਾਸ਼ਟਰਮੰਡਲ ਸੁਤੰਤਰ ਦੇਸ਼ਾਂ (ਸੀ.ਆਈ.ਐੱਸ.), ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.)’ ਵਿਸ਼ੇ ’ਤੇ ਬੋਲ ਰਹੇ ਸਨ।

ਇਹ ਵੀ ਪੜੋ: Delhi News : ਪੈਰਿਸ ਓਲੰਪਿਕ ’ਚ ਫੌਜ ਦੇ 24 ਖਿਡਾਰੀ, ਪਹਿਲੀ ਵਾਰ ਮਹਿਲਾ ਖਿਡਾਰਨਾਂ ਨੇ ਵੀ ਕੀਤਾ ਕੁਆਲੀਫ਼ਾਈ

ਪਾਕਿਸਤਾਨ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਝ ਦੇਸ਼ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ, ‘‘ਅਜਿਹੀ ਪਹੁੰਚ ਨਾਲ ਐਸ.ਸੀ.ਓ. ਸਮੇਤ ਬਹੁਪੱਖੀ ਮੰਚਾਂ ’ਤੇ ਸਹਿਯੋਗ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।’’ ਪਾਕਿਸਤਾਨ ਸ਼ੰਘਾਈ ਸਹਿਯੋਗ ਸੰਗਠਨ ਦਾ ਮੈਂਬਰ ਹੈ।
ਰਵਿੰਦਰ ਨੇ ਜ਼ੋਰ ਦੇ ਕੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅਤਿਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਨਾਲ ਨਜਿੱਠਣ ਦੇ ਅਪਣੇ ਸੰਕਲਪ ਦੀ ਪੁਸ਼ਟੀ ਕਰਨੀ ਚਾਹੀਦੀ ਹੈ, ‘‘ਸਾਨੂੰ ਅਤਿਵਾਦ ਦੇ ਵਿੱਤਪੋਸ਼ਣ ਸਮੇਤ ਹਰ ਤਰ੍ਹਾਂ ਦੇ ਸਮਰਥਨ ਵਿਰੁਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।’’
ਉਨ੍ਹਾਂ ਨੇ ਅਤਿਵਾਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਅਤੇ ਅਤਿਵਾਦੀਆਂ ਵਜੋਂ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਉਨ੍ਹਾਂ ਕਿਹਾ ਕਿ ਐਸ.ਸੀ.ਓ. ਨੇਤਾਵਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਪਣਾਏ ਗਏ ਅਪਣੇ ਅਸਤਾਨਾ ਐਲਾਨਨਾਮੇ ਵਿਚ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਕਿ ਕੌਮਾਂਤਰੀ ਭਾਈਚਾਰੇ ਨੂੰ ਉਨ੍ਹਾਂ ਦੇਸ਼ਾਂ ਨੂੰ ਅਲੱਗ-ਥਲੱਗ ਕਰਨਾ ਚਾਹੀਦਾ ਹੈ ਜੋ ਅਤਿਵਾਦੀਆਂ ਨੂੰ ਪਨਾਹ ਦਿੰਦੇ ਹਨ ਅਤੇ ਅਤਿਵਾਦ ਨੂੰ ਉਤਸ਼ਾਹਤ ਕਰਦੇ ਹਨ।
ਰਵਿੰਦਰ ਨੇ ਕਿਹਾ, ‘‘ਇਸੇ ਤਰ੍ਹਾਂ ਸਾਨੂੰ ਅਪਣੇ ਨੌਜੁਆਨਾਂ ’ਚ ਕੱਟੜਵਾਦ ਨੂੰ ਫੈਲਣ ਤੋਂ ਰੋਕਣ ਲਈ ਵੀ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ।’’
ਉਨ੍ਹਾਂ ਕਿਹਾ, ‘‘2023 ’ਚ ਐਸ.ਸੀ.ਓ. ਦੀ ਭਾਰਤ ਦੀ ਪ੍ਰਧਾਨਗੀ ਹੇਠ ਕੱਟੜਵਾਦ ਦੇ ਵਿਸ਼ੇ ’ਤੇ ਜਾਰੀ ਕੀਤਾ ਗਿਆ ਸੰਯੁਕਤ ਬਿਆਨ ਕੱਟੜਵਾਦ ਵਿਰੁਧ ਲੜਾਈ ਪ੍ਰਤੀ ਦਿੱਲੀ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’

ਇਹ ਵੀ ਪੜੋ: Bathinda News : ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਵਿਅਕਤੀਆਂ ਨੂੰ ਨਸ਼ੀਲਾ ਪਦਾਰਥ ਤੇ ਦੋ ਕਾਰਾਂ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ  

ਰਵਿੰਦਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਐਸ.ਸੀ.ਓ. ਅੰਦਰ ਸੁਰੱਖਿਆ ਖੇਤਰ ’ਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ‘ਸਮਾਨਤਾ, ਸਤਿਕਾਰ ਅਤੇ ਆਪਸੀ ਸਮਝ’ ਦੇ ਅਧਾਰ ’ਤੇ ਐਸ.ਸੀ.ਓ. ਭਾਗੀਦਾਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਉੱਚ ਤਰਜੀਹ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਐਸ.ਸੀ.ਓ.-ਖੇਤਰੀ ਅਤਿਵਾਦ ਵਿਰੋਧੀ ਢਾਂਚਾ (ਆਰ.ਏ.ਟੀ.ਐਸ.) ਨਵੀਆਂ ਅਤੇ ਗੁੰਝਲਦਾਰ ਸੁਰੱਖਿਆ ਚੁਨੌਤੀਆਂ ਦੇ ਨਾਲ-ਨਾਲ ਵਧ ਰਹੇ ਖੇਤਰੀ ਟਕਰਾਅ ਦੇ ਪਿਛੋਕੜ ’ਚ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਰਵਿੰਦਰ ਨੇ ਕਿਹਾ, ‘‘ਸਾਨੂੰ ਅਤਿਵਾਦ, ਵੱਖਵਾਦ ਅਤੇ ਅਤਿਵਾਦ ਦੀਆਂ ਤਿੰਨ ਬੁਰਾਈਆਂ ਵਿਰੁਧ ਲੜਾਈ ਵਿਚ ਐਸ.ਸੀ.ਓ.-ਆਰ.ਏ.ਟੀ.ਐਸ. ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਦੀ ਲਗਾਤਾਰ ਵਕਾਲਤ ਕੀਤੀ ਹੈ। (ਪੀਟੀਆਈ)

(For more news apart from Some countries are using terrorism as a tool of government policy : India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement