
ਸੋਸ਼ਲ ਨੈਟਵਰਕਿੰਗ ਸਾਈਟਸ ਜਿਵੇਂ ਫੇਸਬੁਕ, ਟਵਿਟਰ ਅਤੇ ਵੱਟਸਐਪ ਜਿਹੇ ਸੋਸ਼ਲ ਮੀਡੀਆ 'ਤੇ ਅਕਾਉਂਟਸ ਨੂੰ ਵੀ ਕੀ ਆਧਾਰ ਨਾਲ ....
ਨਵੀਂ ਦਿੱਲੀ : ਸੋਸ਼ਲ ਨੈਟਵਰਕਿੰਗ ਸਾਈਟਸ ਜਿਵੇਂ ਫੇਸਬੁਕ, ਟਵਿਟਰ ਅਤੇ ਵੱਟਸਐਪ ਜਿਹੇ ਸੋਸ਼ਲ ਮੀਡੀਆ 'ਤੇ ਅਕਾਉਂਟਸ ਨੂੰ ਵੀ ਕੀ ਆਧਾਰ ਨਾਲ ਲਿੰਕ ਕਰਨਾ ਜਰੂਰੀ ਹੋ ਸਕਦਾ ਹੈ। ਯੂਜ਼ਰ ਪ੍ਰੋਫਾਇਲ ਆਧਾਰ ਨਾਲ ਜੋੜਨ ਨੂੰ ਲੈ ਕੇ ਸੁਪ੍ਰੀਮ ਕੋਰਟ ਫੇਸਬੁਕ ਦੀ ਉਸ ਮੰਗ 'ਤੇ ਸੁਣਵਾਈ ਲਈ ਰਾਜੀ ਹੋ ਗਿਆ ਹੈ। ਜਿਸ ਵਿੱਚ ਵੱਖਰਾ ਹਾਈਕੋਰਟ 'ਚ ਪੇਂਡਿੰਗ ਕੇਸ ( PENDING CASE ) ਨੂੰ ਉੱਚ ਅਦਾਲਤ ਵਿੱਚ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ।
Supreme Court
ਇਸ ਮਾਮਲੇ ਵਿੱਚ ਚਾਰ ਯਾਚਿਕਾਵਾਂ ਦਰਜ ਕੀਤੀਆਂ ਗਈਆਂ ਸਨ। ਜਿਸ ਵਿੱਚ 2 ਮਦਰਾਸ ਵਿੱਚ 1 ਉੜੀਸਾ ਵਿੱਚ ਅਤੇ 1 ਮੁੰਬਈ ਦੀ ਹੈ। ਦੱਸ ਦਈਏ ਕਿ ਯੂਜਰ ਪ੍ਰੋਫਾਇਲ ਨੂੰ ਆਧਾਰ ਨਾਲ ਜੋੜਨ ਨੂੰ ਲੈ ਕੇ ਮਾਮਲੇ ਟਰਾਂਸਫਰ ਕਰਨ ਦੀ ਮੰਗ ਕਰ ਰਹੀ ਹੈ। ਫੇਸਬੁਕ ਦੀ ਮੰਗ 'ਤੇ ਸੁਪ੍ਰੀਮ ਕੋਰਟ ਨੇ ਕੇਂਦਰ, ਗੂਗਲ, ਟਵੀਟਰ ਅਤੇ ਦੂਜੇ ਸੋਸ਼ਲ ਨੈੱਟਵਰਕਿੰਗ ਸਾਇਟਸ ਨੂੰ ਨੋਟਿਸ ਜਾਰੀ ਕੀਤਾ ਹੈ।
Linked aadhar to Social Accounts
ਵੱਟਸਐਪ ਦੇ ਵੱਲੋਂ ਕਿਹਾ ਗਿਆ ਕਿ ਪਾਲਿਸੀ ਮਾਮਲੇ ਨੂੰ ਹਾਈ ਕੋਰਟ ਕਿਵੇਂ ਤੈਅ ਕਰ ਸਕਦੀ ਹੈ। ਇਹ ਸੰਸਦ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਵੱਟਸਐਪ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਮਾਮਲਿਆਂ ਨੂੰ ਸੁਪ੍ਰੀਮ ਕੋਰਟ ਵਿੱਚ ਟਰਾਂਸਫਰ ਕੀਤਾ ਜਾਵੇ, ਜਿਸਦੇ ਨਾਲ ਉਹ ਇਸ ਮਾਮਲੇ 'ਚ ਸੁਣਵਾਈ ਤੇ ਫੈਸਲਾ ਕਰੇਗਾ।
Linked aadhar to Social Accounts
ਸੁਪ੍ਰੀਮ ਕੋਰਟ ਨੇ ਫੇਸਬੁਕ – ਆਧਾਰ ਨੂੰ ਲਿੰਕ ਕਰਨ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਮਦਰਾਸ ਹਾਈਕੋਰਟ ਵਿੱਚ ਜਾਰੀ ਰਹਿਣ ਦੀ ਆਗਿਆ ਦਿੱਤੀ ਪਰ ਕਿਹਾ ਕਿ ਅੰਤਿਮ ਫੈਸਲਾ ਨਹੀਂ ਦਿੱਤਾ ਜਾਵੇਗਾ।