ਯੂਪੀ ਦੇ ਸਾਬਕਾ ਡੀਜੀਪੀ ਦੀ ਫੇਸਬੁਕ ‘ਤੇ ਵਿਵਾਦਤ ਪੋਸਟ, 84 ਦੇ ਸਿੱਖ ਦੰਗਿਆਂ ਨੂੰ ਦੱਸਿਆ ਕਤਲੇਆਮ
Published : May 13, 2019, 12:35 pm IST
Updated : May 13, 2019, 12:43 pm IST
SHARE ARTICLE
Former DGP of UP Police
Former DGP of UP Police

1984 ‘ਚ ਸਿੱਖ ਦੰਗਿਆਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਲਾਹਕਾਰ ਰਹੇ...

ਨਵੀਂ ਦਿੱਲੀ : 1984 ‘ਚ ਸਿੱਖ ਦੰਗਿਆਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਲਾਹਕਾਰ ਰਹੇ ਸੈਮ ਪਿਤਰੋਦਾ  ਦੇ ਬਿਆਨ ‘ਤੇ ‘ਜੋ ਹੋਇਆ ਸੋ ਹੋਇਆ’ ਤੋਂ ਬਾਅਦ ਸ਼ੁਰੂ ਹੋਈ ਬਿਆਨਬਾਜੀ ਘਟਣ ਦਾ ਨਾਮ ਹੀ ਨਹੀਂ ਲੈ ਰਹੀ। ਹੁਣ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਸੁਲਖਾਨ ਸਿੰਘ ਨੇ ਨਵਾਂ ਬਿਆਨ ਦੇ ਕੇ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸੁਲਖਾਨ ਸਿੰਘ ਨੇ ਆਪਣੀ ਫੇਸਬੁਕ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ 1984 ਵਿੱਚ ਸਿੱਖ ਦੰਗਾ ਨਹੀਂ ਰਾਜੀਵ ਗਾਂਧੀ ਦੇ ਹੁਕਮ ‘ਤੇ ਉਨ੍ਹਾਂ ਦੇ ਚੁਣੇ ਹੋਏ ਕਾਂਗਰਸੀ ਨੇਤਾਵਾਂ ਵੱਲੋਂ ਆਪਣੇ ਆਪ ਖੜੇ ਹੋ ਕੇ ਕਰਵਾਇਆ ਗਿਆ ਕਤਲੇਆਮ ਸੀ।

1980 ਬੈਚ ਦੇ ਆਈਪੀਐਸ ਅਤੇ ਉੱਤਰ ਪ੍ਰਦੇਸ਼ ਦੇ ਡੀਜੀਪੀ ਰਹੇ ਸੁਲਖਾਨ ਸਿੰਘ ਨੇ ਲਿਖਿਆ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਦੇ ਦਿਨ 31 ਅਕਤੂਬਰ 1984 ਨੂੰ ਮੈਂ ਪੰਜਾਬ ਮੇਲ ਟ੍ਰੇਨ ‘ਚ ਲਖਨਊ ਤੋਂ ਵਾਰਾਣਸੀ ਜਾ ਰਿਹਾ ਸੀ। ਟ੍ਰੇਨ ਅਮੇਠੀ ਸਟੇਸ਼ਨ ‘ਤੇ ਖੜੀ ਸੀ,  ਉਸੇ ਸਮੇਂ ਇੱਕ ਵਿਅਕਤੀ ਜੋ ਉਥੋਂ ਹੀ ਟ੍ਰੇਨ ‘ਚ ਚੜ੍ਹਿਆ ਸੀ, ਉਸਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਵਾਰਾਣਸੀ ਤੱਕ ਕਿਤੇ ਕੋਈ ਗੱਲ ਨਹੀਂ ਹੋਈ। ਵਾਰਾਣਸੀ ਵਿੱਚ ਵੀ ਅਗਲੇ ਦਿਨ ਸਵੇਰੇ ਤੱਕ ਕੁਝ ਨਹੀਂ ਹੋਇਆ।

ਉਸ ਤੋਂ ਬਾਅਦ ਵਿਉਂਤਬੱਧ ਤਰੀਕੇ ਨਾਲ ਘਟਨਾਵਾਂ ਕੀਤੀਆਂ ਗਈਆਂ। ਜੇਕਰ ਜਨਤਾ ਦੇ ਗ਼ੁੱਸੇ ਦਾ ‘ਆਉਟ ਬਰਸਟ’ ਹੁੰਦਾ ਤਾਂ ਦੰਗਾ ਝਟਪਟ ਸ਼ੁਰੂ ਹੋ ਜਾਂਦਾ। ਸੁਲਖਾਨ ਸਿੰਘ ਦਾ ਦਾਅਵਾ ਹੈ ਕਿ ਬਕਾਇਦਾ ਯੋਜਨਾ ਬਣਾ ਕੇ ਕਤਲੇਆਮ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਉਸ ਸਮੇਂ ਦੇ ਕਾਂਗਰਸੀ ਨੇਤਾ ਭਗਤ, ਟਾਇਟਲਰ, ਮਾਕਨ, ਸੱਜਨ ਕੁਮਾਰ ਮੁੱਖ ਆਪਰੇਟਰ ਸਨ। ਰਾਜੀਵ ਗਾਂਧੀ ਦੇ ਖ਼ਾਸ ਕਮਲਨਾਥ ਮਾਨਿਟਰਿੰਗ ਕਰ ਰਹੇ ਸਨ।

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਕਤਲੇਆਮ ‘ਤੇ ਰਾਜੀਵ ਗਾਂਧੀ ਦਾ ਬਿਆਨ ਅਤੇ ਉਨ੍ਹਾਂ ਸਾਰੇ ਕਾਂਗਰਸੀਆਂ ਨੂੰ ਹਿਫਾਜ਼ਤ ਨਾਲ-ਨਾਲ ਚੰਗੇ ਅਹੁਦਿਆਂ ‘ਤੇ ਤੈਨਾਤ ਕਰਨਾ ਉਨ੍ਹਾਂ ਦੀ ਸ਼ਮੂਲੀਅਤ ਦੇ ਜਨਤਕ ਸਬੂਤ ਹਨ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਹਿਫਾਜ਼ਤ ਅਤੇ ਸਨਮਾਨਿਤ ਕਰਵਾਏ ਇਨ੍ਹਾਂ ਸਾਰਿਆਂ ਦੀ ਸਹਿਮਤੀ ਦਰਸਾਉਂਦਾ ਹੈ।

ਸਰਕਾਰ ਜਾਂ ਐਸਆਈਟੀ ਦੇ ਸਾਹਮਣੇ ਰੱਖਣ ਸਬੂਤ:- ਉਥੇ ਹੀ ਕਾਨਪੁਰ ‘ਚ ਹੋਏ ਸਿੱਖ ਦੰਗਿਆਂ ਦੀ ਜਾਂਚ ਕਰ ਰਹੇ ਐਸਆਈਟੀ ਦੇ ਪ੍ਰਮੁੱਖ ਸਾਬਕਾ ਡੀਜੀਪੀ ਅਤੁੱਲ ਨੇ ਕਿਹਾ ਹੈ ਕਿ ਜੇਕਰ ਸੁਲਖਾਨ ਸਿੰਘ ਦੇ ਕੋਲ ਇਸ ਮਾਮਲੇ ਨਾਲ ਜੁੜਿਆ ਅਜਿਹਾ ਕੋਈ ਸਬੂਤ ਹੈ ਤਾਂ ਉਹ ਸਰਕਾਰ ਜਾਂ ਐਸਆਈਟੀ ਦੇ ਸਾਹਮਣੇ ਆਕੇ ਆਪਣਾ ਪੱਖ ਰੱਖ ਸਕਦਾ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement