
ਇਸ ਵਾਰ ਚਾਰ ਰਖਿਆ ਮੁਲਾਜ਼ਮਾਂ ਨੂੰ ਦਿਤਾ ਗਿਆ ਸ਼ੌਰਿਆ ਚੱਕਰ
ਨਵੀਂ ਦਿੱਲੀ, 14 ਅਗੱਸਤ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਰਖਿਆ ਮੁਲਾਜ਼ਮਾਂ ਲਈ ਸ਼ੌਰਿਆ ਚੱਕਰ ਸਣੇ ਵੱਖ ਵੱਖ ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿਤੀ। ਇਸ ਵਾਰ ਚਾਰ ਰਖਿਆ ਮੁਲਾਜ਼ਮਾਂ ਨੂੰ ਸ਼ੌਰਿਆ ਚੱਕਰ ਦਿਤਾ ਗਿਆ ਹੈ। ਰਖਿਆ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਜੰਮੂ ਕਸ਼ਮੀਰ ਵਿਚ ਅਤਿਵਾਦ ਵਿਰੋਧੀ ਮੁਹਿੰਮਾਂ ਲਈ ਥਲ ਸੈਨਾ ਨੂੰ ਤਿੰਨ ਸ਼ੌਰਿਆ ਚੱਕਰ ਮਿਲੇ ਹਨ।
File Photo
ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਵਿਸ਼ਾਖ਼ ਨਾਇਰ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਥਲ ਸੈਨਾ ਦੇ ਲੈਫ਼ਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ, ਮੇਜਰ ਅਨਿਲ ਉਰਸ ਅਤੇ ਹਵਲਦਾਰ ਆਲੋਕ ਕੁਮਾਰ ਦੁਬੇ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਫ਼ੌਜ ਦੇ 31 ਜਵਾਨਾਂ ਨੂੰ ਫ਼ੌਜ ਬਹਾਦਰੀ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ ਹੈ। (ਏਜੰਸੀ)