ਥੋਕ ਮਹਿੰਗਾਈ ਦਰ ਜੁਲਾਈ ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ
Published : Aug 15, 2020, 12:29 pm IST
Updated : Aug 20, 2020, 12:29 pm IST
SHARE ARTICLE
File Photo
File Photo

ਥੋਕ ਕੀਮਤਾਂ 'ਤੇ ਆਧਾਰਤ ਮਹਿੰਗਾਈ ਦਰ ਜੁਲਾਈ ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ। ਇਸ ਸਮੇਂ ਦੌਰਾਨ ਖਾਣ-ਪੀਣ ਦੀਆਂ

ਨਵੀਂ ਦਿੱਲੀ,  14 ਅਗੱਸਤ : ਥੋਕ ਕੀਮਤਾਂ 'ਤੇ ਆਧਾਰਤ ਮਹਿੰਗਾਈ ਦਰ ਜੁਲਾਈ ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ। ਇਸ ਸਮੇਂ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਵੇਖਿਆ ਗਿਆ ਜਿਸ ਨਾਲ ਥੋਕ ਮਹਿੰਗਾਈ ਪਿਛਲੇ ਮਹੀਨੇ ਨਾਲੋਂ ਉੱਚੀ ਰਹੀ। ਥੋਕ ਮਹਿੰਗਾਈ ਜੂਨ ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਹੇਠਾਂ ਜਦਕਿ ਮਈ ਅਤੇ ਅਪ੍ਰੈਲ ਵਿਚ ਇਹ ਕ੍ਰਮਵਾਰ ਸਿਫ਼ਰ ਤੋਂ 3.37 ਫ਼ੀ ਸਦੀ ਅਤੇ ਸਿਫ਼ਰ ਤੋਂ 1.57 ਫ਼ੀ ਸਦੀ ਹੇਠਾਂ ਸੀ। ਥੋਕ ਮੁੱਲ ਸੂਚਕ ਅੰਕ ਮਹਿੰਗਾਈ ਪਿਛਲੇ ਚਾਰ ਮਹੀਨਿਆਂ ਤੋਂ ਸਿਫ਼ਰ ਤੋਂ ਹੇਠਾਂ ਹੈ। ਇਸ ਦੇ ਸਿਫ਼ਰ ਤੋਂ ਹੇਠਾਂ ਹੋਣ ਦਾ ਅਰਥ ਹੈ ਕਿ ਆਮ ਕੀਮਤਾਂ ਪਿਛਲੇ ਸਾਲ ਦੀ ਤੁਲਨਾ ਵਿਚ ਘਟੀਆਂ ਹਨ।

File Photo File Photo

ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਜਾਰੀ ਬਿਆਨ ਵਿਚ ਕਿਹਾ ਗਿਆ, 'ਮਹੀਨਾਵਾਰ ਡਬਲਿਊਪੀਆਈ 'ਤੇ ਆਧਾਰਤ ਮਹਿੰਗਾਈ ਦੀ ਸਾਲਾਨਾ ਦਰ ਜੁਲਾਈ 2020 ਵਿਚ ਸਿਫ਼ਰ ਤੋਂ 0.58 ਫ਼ੀ ਸਦੀ ਹੇਠਾਂ ਰਹੀ ਜੋ ਪਿਛਲੇ ਸਾਲ ਦੇ ਆਮ ਅਰਸੇ ਵਿਚ 1.17 ਫ਼ੀ ਸਦੀ ਸੀ।' ਖਾਧ ਵਸਤਾਂ ਦੀ ਮਹਿੰਗਾਈ ਜੁਲਾਈ ਦੌਰਾਨ 4.08 ਫ਼ੀ ਸਦੀ ਸੀ ਜੋ ਚਾਰ ਮਹੀਨਿਆਂ ਦਾ ਉਚਤਮ ਪੱਧਰ ਹੈ। ਇਸ ਦੌਰਾਨ ਖ਼ਾਸਕਰ ਸਬਜ਼ੀਆਂ ਦੀ ਕੀਮਤ ਵਿਚ ਤੇਜ਼ੀ ਵੇਖਣ ਨੂੰ ਮਿਲੀ।

ਸਬਜ਼ੀਆਂ ਦੀ ਮਹਿੰਗਾਈ ਦਰ ਜੁਲਾਈ ਵਿਚ 8.20 ਫ਼ੀ ਸਦੀ ਸੀ ਜਦਕਿ ਜੂਨ ਵਿਚ ਸਬਜ਼ੀਆਂ ਦਾ ਭਾਅ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 9.21 ਫ਼ੀ ਸਦੀ ਹੇਠਾਂ ਸੀ। ਇਸ ਦੌਰਾਨ ਦਾਲਾਂ 10.24 ਫ਼ੀ ਸਦੀ ਮਹਿੰਗੀਆਂ ਹੋਈਆਂ ਜਦਕਿ ਆਲੂ ਜੁਲਾਈ ਵਿਚ69.07 ਫ਼ੀ ਸਦੀ ਮਹਿੰਗਾ ਹੋਇਆ। ਪ੍ਰੋਟੀਨ ਦੀ ਬਹੁਤਾਤ ਵਾਲੇ ਖਾਧ ਪਦਾਰਥਾਂ ਜਿਵੇਂ ਆਂਡਾ, ਮੀਟ ਅਤੇ ਮੱਛੀ ਦੀਆਂ ਕੀਮਤਾਂ ਵਿਚ 5.27 ਫ਼ੀ ਸਦੀ ਦਾ ਵਾਧਾ ਹੋਇਆ ਹਾਲਾਂਕਿ ਪਿਆਜ਼ ਅਤੇ ਫੱਲ ਸਸਤੇ ਹੋਏ। ਜੁਲਾਈ ਵਿਚ ਤੇਲ ਅਤੇ ਬਿਜਲੀ ਦੀ ਮਹਿੰਗਾਈ ਮਨਫ਼ੀ 9.84 ਫ਼ੀ ਸਦੀ ਰਹਿ ਗਈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement