
ਜਦੋਂ ਬੱਸ ਸੜਕ ਦੇ ਕਿਨਾਰੇ ਲਟਕ ਗਈ ਤਾਂ ਬੱਸ ਵਿਚ ਕਾਫੀ ਚੀਕ-ਚਿਹਾੜਾ ਪੈ ਗਿਆ ਪਰ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ
ਚੰਬਾ: ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ। ਮਾਨਸੂਨ ਦੇ ਇਸ ਮੌਸਮ ਕਾਰਨ ਕਈ ਥਾਵਾਂ 'ਤੇ ਵੱਡੇ ਹਾਦਸੇ ਵਾਪਰ ਰਹੇ ਹਨ। ਇਸੇ ਦੇ ਚਲਦਿਆਂ ਜ਼ਿਲ੍ਹਾ ਚੰਬਾ ਦੇ ਭਰਮੌਰ ਪਠਾਨਕੋਟ ਨੈਸ਼ਨਲ ਹਾਈਵੇਅ 154-ਏ 'ਤੇ ਅੱਜ ਸਵੇਰੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਸੜਕ ਟੁੱਟਣ ਕਾਰਨ ਇੱਕ ਬੱਸ ਅਚਾਨਕ ਸੜਕ ਕਿਨਾਰੇ ਲਟਕ ਗਈ ਪਰ ਬੱਸ ਵਿਚ ਸਵਾਰ ਕਰੀਬ 35 ਲੋਕਾਂ ਦਾ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਡਲਹੌਜ਼ੀ ਤੋਂ ਇੱਕ ਬੱਸ ਪਠਾਨਕੋਟ (ਰੋਡ ਐਕਸੀਡੈਂਟ ਇਨ ਚੰਬਾ ਪਠਾਨਕੋਟ ਐੱਨ.ਐੱਚ.) ਲਈ ਰਵਾਨਾ ਹੋਈ ਸੀ, ਪਰ ਬਨੀਖੇਤ ਨੇੜੇ ਪੰਜਪੁਲਾ ਕੋਲ ਸੜਕ ਟੁੱਟਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਜਾ ਲਟਕੀ। ਬੱਸ ਵਿੱਚ 35 ਲੋਕ ਸਵਾਰ ਸਨ, ਜੋ ਪਠਾਨਕੋਟ ਜਾ ਰਹੀ ਸੀ। ਜਦੋਂ ਬੱਸ ਸੜਕ ਦੇ ਕਿਨਾਰੇ ਲਟਕ ਗਈ ਤਾਂ ਬੱਸ ਵਿਚ ਕਾਫੀ ਚੀਕ-ਚਿਹਾੜਾ ਪੈ ਗਿਆ ਪਰ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਉਂਝ ਮਾਨਸੂਨ ਦੇ ਮੌਸਮ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।