
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਮੇਟੀ ਵਿਚ ਬਰਕਰਾਰ ਰੱਖਿਆ ਗਿਆ ਹੈ
ਨਵੀਂ ਦਿੱਲੀ - ਕਾਂਗਰਸ ਨੇ ਆਪਣੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਖੜਗੇ ਤੋਂ ਇਲਾਵਾ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਏ.ਕੇ.ਐਂਟਨੀ, ਪੰਜਾਬ ਸਰਕਾਰ ਵਿਚ ਮੰਤਰੀ ਰਹੇ ਅੰਬਿਕਾ ਸੋਨੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮਨੀਸ਼ ਤਿਵਾੜੀ, ਮੀਰਾ ਕੁਮਾਰ, ਦਿਗਵਿਜੇ ਸਿੰਘ, ਪੀ ਚਿਦੰਬਰਮ ਵਰਗੇ ਸੀਨੀਅਰ ਨੇਤਾਵਾਂ ਨੂੰ ਥਾਂ ਦਿੱਤੀ ਗਈ ਹੈ।
ਦੇਖਿਆ ਜਾਵੇ ਤਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਮੇਟੀ ਵਿਚ ਬਰਕਰਾਰ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਖੜਗੇ ਨੇ ਆਪਣੇ ਖਿਲਾਫ਼ ਚੋਣ ਲੜ ਰਹੇ ਸ਼ਸ਼ੀ ਥਰੂਰ ਨੂੰ ਵੀ ਇਸ ਕਮੇਟੀ 'ਚ ਜਗ੍ਹਾ ਦਿੱਤੀ ਹੈ। ਕਮੇਟੀ ਵਿੱਚ 39 ਮੈਂਬਰ, 14 ਸਥਾਈ ਮੈਂਬਰ, 14 ਇੰਚਾਰਜ ਅਤੇ 9 ਵਿਸ਼ੇਸ਼ ਸੱਦੇ ਵਾਲੇ ਮੈਂਬਰ ਹਨ।
ਪਿਛਲੇ ਸਾਲ ਅਕਤੂਬਰ ਵਿਚ, ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 23 ਮੈਂਬਰੀ ਸੀਡਬਲਯੂਸੀ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਦੀ ਥਾਂ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾ ਦਿੱਤੀ ਸੀ।