
Delhi News: ਮੌਕੇ 'ਤੇ ਪਹੁੰਚੀ ਪੁਲਿਸ ਤੇ ਬੰਬ ਨਿਰੋਧਕ ਦਸਤਾ ਦੀ ਟੀਮ
Threat to blow up 50 schools in Delhi: ਅੱਜ ਸਵੇਰੇ ਦਿੱਲੀ ਦੇ ਲਗਭਗ 50 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਨ੍ਹਾਂ ਵਿੱਚ ਦਵਾਰਕਾ ਵਿੱਚ ਰਾਹੁਲ ਮਾਡਲ ਸਕੂਲ ਅਤੇ ਮੈਕਸਫੋਰਟ ਸਕੂਲ, ਮਾਲਵੀਆ ਨਗਰ ਵਿੱਚ ਐਸਕੇਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਸ਼ਾਮਲ ਹਨ।
ਦਿੱਲੀ ਫ਼ਾਇਰ ਸਰਵਿਸ ਦੇ ਅਨੁਸਾਰ, ਮਾਲਵੀਆ ਨਗਰ ਦੇ ਐਸਕੇਵੀ ਵਿਖੇ ਸਵੇਰੇ 7:40 ਵਜੇ ਅਤੇ ਆਂਧਰਾ ਸਕੂਲ ਵਿਖੇ ਸਵੇਰੇ 7:42 ਵਜੇ ਧਮਕੀ ਭਰਿਆ ਕਾਲ ਆਇਆ। ਇਸ ਤੋਂ ਬਾਅਦ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਕੁੱਤਿਆਂ ਦੇ ਦਸਤੇ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਤਲਾਸ਼ੀ ਦੌਰਾਨ ਕੋਈ ਵਿਸਫੋਟਕ ਨਹੀਂ ਮਿਲਿਆ।
ਇਸ ਘਟਨਾ ਕਾਰਨ ਬੱਚਿਆਂ ਦੇ ਮਾਪੇ ਚਿੰਤਤ ਹੋ ਗਏ। ਕੁਝ ਸਕੂਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਔਨਲਾਈਨ ਕਲਾਸਾਂ ਸ਼ੁਰੂ ਕੀਤੀਆਂ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਈਮੇਲ ਕਿੱਥੋਂ ਭੇਜੇ ਗਏ ਸਨ ਅਤੇ ਇਸ ਦੇ ਪਿੱਛੇ ਕੌਣ ਲੋਕ ਹਨ। ਇਸ ਤੋਂ ਪਹਿਲਾਂ 18 ਅਗਸਤ ਨੂੰ ਦਿੱਲੀ ਦੇ 32 ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਕਰਵਾਉਣਾ ਪਿਆ ਸੀ।
(For more news apart from “Threat to blow up 50 schools in Delhi, ” stay tuned to Rozana Spokesman.)