
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਿਰ ਤੋਂ ਸ਼ਾਂਤੀ ਗੱਲ ਬਾਤ ਸ਼ੁਰੂ ਕਰਵਾਉਣ ਲਈ ਪੀਐਮ ਮੋਦੀ ਨੂੰ ਪੱਤਰ ਲਿਖਿਆ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ...
ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਿਰ ਤੋਂ ਸ਼ਾਂਤੀ ਗੱਲ ਬਾਤ ਸ਼ੁਰੂ ਕਰਵਾਉਣ ਲਈ ਪੀਐਮ ਮੋਦੀ ਨੂੰ ਪੱਤਰ ਲਿਖਿਆ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿਚ ਇਕ ਮੀਟਿੰਗ ਦੀ ਅਪੀਲ ਕੀਤੀ ਹੈ। ਇਸ ਮਹੀਨੇ ਤੋਂ ਬਾਅਦ ਨਿਊ ਯਾਰਕ ਵਿਚ ਯੂਨਾਇਟਿਡ ਨੈਸ਼ਨਸ ਜਨਰਲ ਅਸੈਂਬਲੀ (ਯੂਐਨਜੀਏ) ਦੀ ਮੀਟਿੰਗ ਹੋਣੀ ਹੈ।
Sushma Swaraj
ਖਾਨ ਦਾ ਇਹ ਪੱਤਰ ਪੀਐਮ ਮੋਦੀ ਦੇ ਉਸ ਸੁਨੇਹੇ ਦਾ ਜਵਾਬ ਹੈ ਜਿਸ ਵਿਚ ਉਨ੍ਹਾਂ ਨੇ ਦੋਨਾਂ ਦੇਸ਼ਾਂ ਦੇ ਵਿਚ ਫਲਦਾਇਕ ਅਤੇ ਰਚਨਾਤਮਕ ਸਬੰਧਾਂ ਦਾ ਸੰਕੇਤ ਦਿਤਾ ਸੀ। ਇਮਰਾਨ ਖਾਨ ਨੇ ਵੀ ਪਾਕਿਸਤਾਨ ਚੋਣ ਵਿਚ ਅਪਣੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਜੇਕਰ ਸਬੰਧਾਂ ਦੇ ਸੁਧਾਰ ਦੀ ਦਿਸ਼ਾ ਵਿਚ ਭਾਰਤ ਇਕ ਕਦਮ ਅੱਗੇ ਵਧਾਉਂਦਾ ਹੈ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ। ਪਿਛਲੇ ਕੁੱਝ ਹਫਤਿਆਂ ਤੋਂ ਇਹ ਅਟਕਲਾਂ ਤੇਜ਼ ਹੋ ਰਹੀਆਂ ਸਨ ਕਿ ਯੂਐਨ ਜਨਰਲ ਅਸੈਂਬਲੀ ਵਿਚ ਸਵਰਾਜ ਅਤੇ ਕੁਰੈਸ਼ੀ ਦੇ ਵਿਚ ਮੀਟਿੰਗ ਹੋਵੇਗੀ ਜਾਂ ਨਹੀਂ।
Pakistan Prime Minister Imran Khan's letter to Prime Minister Narendra Modi. pic.twitter.com/2FZRci3d50
— ANI (@ANI) September 20, 2018
ਖਾਨ ਦਾ ਪੱਤਰ ਭਾਰਤ ਅਤੇ ਪਾਕਿਸਤਾਨ ਵਿਚ ਠੋਸ ਸਬੰਧ ਦੁਬਾਰਾ ਸ਼ੁਰੂ ਕਰਨ ਲਈ ਪਹਿਲੀ ਰਸਮੀ ਪੇਸ਼ਕਸ਼ ਵੀ ਹੈ। ਸਫ਼ਾਰਤੀ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਖਾਨ ਨੇ ਅਪਣੇ ਪੱਤਰ ਵਿਚ ਉਸ ਵਿਆਪਕ ਦੁਵੱਲਾ ਗੱਲਬਾਤ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਾਉਣ ਦੀ ਬੇਨਤੀ ਕੀਤੀ ਹੈ ਜੋ ਦਸੰਬਰ 2015 ਵਿਚ ਸ਼ੁਰੂ ਕੀਤੀ ਗਈ ਸੀ। ਪਠਾਨਕੋਟ ਏਅਰਬੇਸ 'ਤੇ ਅਤਿਵਾਦੀ ਹਮਲੇ ਤੋਂ ਬਾਅਦ ਗੱਲਬਾਤ ਦੀ ਇਹ ਪ੍ਰਕਿਰਿਆ ਮੁਲਤਵੀ ਕਰ ਦਿਤੀ ਗਈ ਸੀ। ਖਾਨ ਨੇ ਅਪਣੇ ਪੱਤਰ ਵਿਚ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਅਤਿਵਾਦ ਅਤੇ ਕਸ਼ਮੀਰ ਸਬੰਧਤ ਸਾਰੇ ਵੱਡੇ ਮੁੱਦਿਆਂ ਦਾ ਗੱਲਬਾਤ ਦੇ ਜ਼ਰੀਏ ਹੱਲ 'ਤੇ ਗੌਰ ਕਰਨਾ ਚਾਹੀਦਾ ਹੈ।
Imran Khan
ਦਸੰਬਰ 2015 ਵਿਚ ਸੁਸ਼ਮਾ ਸਵਰਾਜ ਹਾਰਟ ਆਫ਼ ਏਸ਼ੀਆ ਕਾਂਫਰੰਸ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਗਏ ਸਨ। ਉਸ ਸਮੇਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਪੱਧਰ 'ਤੇ ਪਾਕਿਸਤਾਨ ਦੇ ਨਾਲ ਆਖਰੀ ਗਲਬਾਤ ਹੋਈ ਸੀ। ਉਸ ਸਮੇਂ ਜਾਰੀ ਕੀਤੇ ਗਏ ਸੰਯੁਕਤ ਬਿਆਨ 'ਚ ਕਿਹਾ ਗਿਆ ਸੀ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰ ਕਈ ਮਾਮਲਿਆਂ 'ਤੇ ਵਪਾਰ ਚਰਚਾ ਲਈ ਮੀਟਿੰਗ ਦੀਆਂ ਸੰਭਾਵਨਾਵਾਂ ਅਤੇ ਸ਼ੈਡਿਊਲ ਤਿਆਰ ਕਰਨ 'ਤੇ ਕੰਮ ਕਰਣਗੇ।
Imran Khan and PM Modi
ਜਿਨ੍ਹਾਂ ਮੁੱਦਿਆਂ 'ਤੇ ਚਰਚਾ ਹੋਣੀ ਸੀ, ਉਨ੍ਹਾਂ ਵਿਚ ਸ਼ਾਂਤੀ ਅਤੇ ਸੁਰੱਖਿਆ, ਸੀਬੀਐਮ, ਜੰਮੂ - ਕਸ਼ਮੀਰ, ਸਿਆਚਿਨ, ਸਰ ਕਰੀਕ, ਵੁਲਰ ਬੈਰਾਜ / ਤੁਲਬੁਲ ਨੈਵਿਗੇਸ਼ਨ ਪ੍ਰੋਜੈਕਟ, ਆਰਥਿਕ ਅਤੇ ਵਪਾਰਕ ਸਹਿਯੋਗ, ਅਤਿਵਾਦ ਵਿਰੋਧੀ ਕਦਮ, ਨਾਰਕੋਟਿਕਸ ਕੰਟਰੋਲ, ਮਨੁੱਖੀ ਮੁੱਦਿਆਂ, ਲੋਕਾਂ ਤੋਂ ਲੋਕਾਂ 'ਚ ਲੈਣ - ਦੇਣ ਅਤੇ ਧਾਰਮਿਕ ਸੈਰ ਸਮੇਤ ਕਈ ਮਾਮਲੇ ਸ਼ਾਮਿਲ ਸਨ।