ਰਾਜ ਸਭਾ ਵਿਚ ਬੋਲੇ ਢੀਂਡਸਾ- ਜਾਂਚ ਲਈ ਪਹਿਲਾਂ ਕਮੇਟੀ ਕੋਲ ਭੇਜੇ ਜਾਣ ਖੇਤੀਬਾੜੀ ਬਿਲ
Published : Sep 20, 2020, 1:15 pm IST
Updated : Sep 20, 2020, 1:21 pm IST
SHARE ARTICLE
Sukhdev Singh Dhindsa
Sukhdev Singh Dhindsa

ਸੁਖਦੇਵ ਢੀਂਡਸਾ ਨੇ ਕਿਹਾ ਅੱਜ ਤੱਕ ਕਿਸੇ ਨੇ ਕਿਸਾਨਾਂ ਨੂੰ ਸਹੀ ਐਮਐਸਪੀ ਨਹੀਂ ਦਿੱਤਾ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਬਿਲਾਂ ‘ਤੇ ਰਾਜ ਸਭਾ ਵਿਚ ਬਹਿਸ ਜਾਰੀ ਹੈ। ਪੰਜਾਬ ਦੇ ਆਗੂਆਂ ਵੱਲੋਂ ਲਗਾਤਾਰ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਖੇਤੀ ਬਿਲਾਂ ਦੇ ਵਿਰੋਧ ਵਿਚ ਅਪਣੇ ਵਿਚਾਰ ਰੱਖੇ।

Farmers ProtestFarmers Protest

ਢੀਂਡਸਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨਵੀਂ ਬਣੀ ਹੈ ਤੇ ਇਹ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿਚ ਹੈ। ਉਹਨਾਂ ਕਿਹਾ ਅੱਜ ਲੋਕ ਸੋਚਦੇ ਹੋਣਗੇ ਕਿ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਸੜਕਾਂ ‘ਤੇ ਕਿਉਂ ਆਏ ਹਨ। ਉਹਨਾਂ ਦੇ ਦਿਲ ਵਿਚ ਇਕ ਦਰਦ ਹੈ ਕਿਉਂਕਿ ਜਦੋਂ ਦੇਸ਼ ਨੂੰ ਉਹਨਾਂ ਦੇ ਅਨਾਜ ਦੀ ਲੋੜ ਸੀ ਤਾਂ ਉਹਨਾਂ ਨੇ ਅਪਣੀ ਜ਼ਮੀਨ ‘ਤੇ ਅਨਾਜ ਪੈਦਾ ਕੀਤਾ, ਜੋ ਵਿਦੇਸ਼ਾਂ  ਵਿਚ ਵੀ ਭੇਜਿਆ ਗਿਆ।

Sukhdev Singh DhindsaSukhdev Singh Dhindsa

ਉਹਨਾਂ ਨੇ ਰਾਜ ਸਭਾ ਵਿਚ ਕਿਹਾ ਕਿ  ਪੰਜਾਬ  ਨੇ 1947 ਵਿਚ ਬਹੁਤ ਵੱਡੇ ਦੁਖਾਂਤ ਦਾ ਸਾਹਮਣਾ ਕੀਤਾ, ਪੰਜਾਬ ਨੇ 1984 ਵਿਚ ਬਹੁਤ ਤਕਲੀਫ਼ਾਂ ਦਾ ਸਾਹਮਣਾ ਕੀਤਾ। ਇਸ ਤੋਂ ਇਲ਼ਾਵਾ ਪਾਕਿਸਤਾਨ ਨਾਲ ਹੋਈਆਂ ਦੋ ਜੰਗਾਂ ਵਿਚ ਵੀ ਇਹਨਾਂ ਕਿਸਾਨਾਂ ਦੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਅੱਜ ਇਹ ਕਿਸਾਨ ਦੁਖੀ ਹਨ।

 Sukhdev Singh DhindsaSukhdev Singh Dhindsa

ਉਹਨਾਂ ਕਿਹਾ ਕਈ ਮੈਂਬਰਾਂ ਦਾ ਕਹਿਣਾ ਹੈ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਮੈਂ ਵੀ ਕਹਿੰਦਾ ਹਾਂ ਕਿ ਐਮਐਸਪੀ ਹੋਣੀ ਚਾਹੀਦੀ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਅੱਜ ਤੱਕ ਕਿਸੇ ਨੇ ਕਿਸਾਨਾਂ ਨੂੰ ਸਹੀ ਐਮਐਸਪੀ ਦਿੱਤਾ ਹੈ, ਕੋਈ ਵੀ ਸਰਕਾਰ ਬਣੀ ਤਾਂ ਕਿਸੇ ਨੇ ਵੀ ਪ੍ਰਾਈਜ਼ ਇੰਡੈਕਸ ਦੇ ਹਿਸਾਬ ਨਾਲ ਜਾਂ ਹੋਰ ਤਰੀਕਿਆਂ ਨਾਲ ਕਿਸਾਨਾਂ ਨੂੰ ਸਹੀ ਐਮਐਸਪੀ ਨਹੀਂ ਦਿੱਤੀ।

Farmers ProtestFarmers Protest

ਰਾਜ ਸਭਾ 'ਚ ਬਹਿਸ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਮੰਤਰੀ ਕੋਲ ਮੰਗ ਰੱਖੀ ਕਿ ਖੇਤੀ ਬਿਲਾਂ ਨੂੰ ਪਹਿਲਾਂ ਜਾਂਚ ਲਈ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਇਕ ਅਜਿਹੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜੋ ਕਿਸਾਨਾਂ ਦੀਆਂ ਮੁਸ਼ਕਿਲਾਂ  ਸੁਣੇ ਅਤੇ ਉਹਨਾਂ ਦਾ ਹੱਲ ਕੱਢੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement