ਮੌਕੇ ਤੋਂ ਏਕੇ 47 ਅਤੇ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਹਮਲੇ ਤੋਂ ਤੁਰਤ ਬਾਅਦ ਸੁਰੱਖਿਆਬਲਾਂ ਨੇ ਪੂਰੇ ਖੇਤਰ ਵਿਚ ਖੋਜ ਮੁਹਿੰਮ ਸ਼ੁਰੂ ਕਰ ਦਿਤੀ।
ਸ਼ੀਨਗਰ, ( ਭਾਸ਼ਾ) : ਬਾਰਾਮੁਲਾ ਵਿਚ ਅਤਿਵਾਦੀਆਂ ਨੇ ਲੁਕ ਕੇ ਪੁਲਿਸ ਪਾਰਟੀ ਤੇ ਹਮਲਾ ਕੀਤਾ, ਜਿਸ ਨਾਲ ਇਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਉਥੇ ਹੀ ਪੁਲਿਸ ਨੇ ਹਮਲੇ ਦਾ ਜਵਾਬ ਦਿੰਦੇ ਹੋਏ ਦੋ ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਇਹ ਹਮਲਾ ਕਰਲਹਾਰ ਵਿਚ ਰੇਲਵੇ ਸਟੇਸ਼ਨ ਦੇ ਕੋਲ ਪੁਲਿਸ ਦੀ ਨਾਕਾ ਪਾਰਟੀ ਤੇ ਕੀਤਾ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਨਾਕੇ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ
ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਦੇ ਸ਼ੂਟਆਉਟ ਵਿਚ ਦੋ ਅਤਿਵਾਦੀਆਂ ਨੂੰ ਢੇਰ ਕਰ ਦਿਤਾ ਗਿਆ। ਮੌਕੇ ਤੋਂ ਏਕੇ 47 ਅਤੇ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਹਮਲੇ ਤੋਂ ਤੁਰਤ ਬਾਅਦ ਸੁਰੱਖਿਆਬਲਾਂ ਨੇ ਪੂਰੇ ਖੇਤਰ ਵਿਚ ਖੋਜ ਮੁਹਿੰਮ ਸ਼ੁਰੂ ਕਰ ਦਿਤੀ। ਇਸ ਤੋਂ ਪਹਿਲਾਂ ਸਵਰੇ ਚਾਰ ਅਤਿਵਾਦੀਆਂ ਨੂੰ ਕੰਟਰੋਲ ਰੇਖਾ ਦੇ ਨੇੜੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਇਸ ਤਰਾਂ ਅਜ ਕੁਲ ਸੁਰੱਖਿਆ ਬਲਾਂ ਨੂੰ ਕੁਲ 6 ਅਤਿਵਾਦੀਆਂ ਨੂੰ ਖਤਮ ਕਰਨ ਵਿਚ ਸਫਲਤਾ ਮਿਲੀ ਹੈ।