
ਸਭ ਤੋਂ ਪਹਿਲਾਂ ਇਸ ਜਾਮਕਾਰੀ ਦੀ ਮੋਹਰ ਐੱਚਡੀਐੱਫ਼ਸੀ (HDFC) ਬੈਂਕ ਨੇ ਸ਼ੁਰੂ ਕੀਤੀ ਹੈ।
ਨਵੀਂ ਦਿੱਲੀ- ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ ਬੈਂਕ (PMC Bank) ’ਚ ਹੋਏ 4,500 ਕਰੋੜ ਰੁਪਏ ਤੋਂ ਵੀ ਵੱਧ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਚਾਰ ਖਾਤਾ–ਧਾਰਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਹੁਣ ਪ੍ਰਾਈਵੇਟ ਬੈਂਕ ਖ਼ਾਸ ਤੌਰ ’ਤੇ ਚੌਕਸ ਹੋ ਗਏ ਹਨ। ਬੈਂਕਾਂ ਨੇ ਗਾਹਕਾਂ ਦੀ ਪਾਸਬੁੱਕ ਉੱਤੇ ਇਸ ਬਾਰੇ ਜਾਣਕਾਰੀ ਦੀ ਮੋਹਰ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਇਸ ਜਾਮਕਾਰੀ ਦੀ ਮੋਹਰ ਐੱਚਡੀਐੱਫ਼ਸੀ (HDFC) ਬੈਂਕ ਨੇ ਸ਼ੁਰੂ ਕੀਤੀ ਹੈ। ਬੈਂਕਾਂ ਨੇ ਹੁਣ ਖਾਤਾਧਾਰਕਾਂ ਦੀ ਪਾਸਬੁੱਕ ਉੱਤੇ DICGC ਦੇ ਨਿਯਮ ਦਾ ਹਵਾਲਾ ਦੇ ਕੇ ਕਿਸੇ ਵੀ ਖਾਤੇ ਵਿਚ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਦੀ ਜ਼ਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।
Passbook With Deposit Insurance Stamp Goes Viral. HDFC Bank Clarifies
ਇਸ ਬੈਂਕ ਨੇ ਖਾਤਾ–ਧਾਰਕਾਂ ਦੀ ਪਾਸਬੁੱਕ ’ਤੇ ਡਿਸਕਲੇਮਰ (ਦਾਅਵਾ–ਤਿਆਗ) ਦੇ ਤੌਰ ’ਤੇ ਲਿਖਿਆ ਹੈ ਕਿ ਖਾਤਾ–ਧਾਰਕਾਂ ਵੱਲੋਂ ਜਮ੍ਹਾ ਕੀਤੀ ਗਈ ਰਕਮ DICGC (ਡਿਪਾਜ਼ਿਟ ਇੰਸ਼ਯੋਰੈਂਸ ਐ਼ਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ) ਕੋਲ ਬੀਮਾਕ੍ਰਿਤ ਹੈ। ਇਸ ਲਈ ਜੇ ਕਿਤੇ ਬੈਂਕ ਦਾ ਲਿਕੁਇਡੇਸ਼ਨ ਬੰਦ ਹੁੰਦਾ ਹੈ; ਤਾਂ DICGC ਖਾਤਾ–ਧਾਰਕਾ ਦੀ ਰਕਮ ਦੇਣ ਲਈ ਜ਼ਿੰਮੇਵਾਰ ਹੈ। ਖਾਤਾ–ਧਾਰਕਾਂ ਦੇ 1 ਲੱਖ ਰੁਪਏ ਤੱਕ ਦੀ ਰਕਮ ਲਈ ਬੈਂਕ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ ਬੈਂਕ ਵਿਚ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਖਾਤਾ–ਧਾਰਕ ਆਪਣੇ ਹੀ ਪੈਸੇ ਲੈਣ ਲਈ ਪਰੇਸ਼ਾਨ ਘੁੰਮ ਰਹੇ ਹਨ।
@narendramodi @PMOIndia
— deepak sharma (@dippy_7227) October 18, 2019
Firstly PMC Bank Frauds where A/c Holders are suffering and Now,@HDFC_Bank says that (through stamps on PB) your money is insured upto 1 Lac.
What about the rest ? It is our Hard Earned Money.#ShamefulDigitalIndia @nsitharaman @RBI @FinMinIndia pic.twitter.com/RAXuaIP7NU
ਪਹਿਲਾਂ ਤਾਂ ਬੈਂਕ ਦੇ ਖਾਤਾ–ਧਾਰਕਾਂ ਉੱਤੇ ਛੇ ਮਹੀਨਿਆਂ ਵਿਚ ਸਿਰਫ਼ 10 ਹਜ਼ਾਰ ਰੁਪਏ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਇਹ ਰਕਮ ਵਧਾ ਕੇ ਛੇ ਮਹੀਨਿਆਂ ਲਈ 40,000 ਰੁਪਏ ਕਰ ਦਿੱਤੀ ਗਈ ਹੈ ਪਰ ਘੁਟਾਲੇ ਤੋਂ ਬਾਅਦ ਹਜ਼ਾਰਾਂ ਖਾਤਾ–ਧਾਰਕਾਂ ਦੇ ਪੈਸੇ ਇਸ ਬੈਂਕ ਵਿਚ ਫਸ ਗਏ ਹਨ। ਇੱਥੇ ਵਰਨਣਯੋਗ ਹੈ ਕਿ DICGC ਅਸਲ ਵਿੱਚ RBI (ਭਾਰਤੀ ਰਿਜ਼ਰਵ ਬੈਂਕ) ਦੀ ਸਹਿਯੋਗੀ ਸੰਸਥਾ ਹੈ ਤੇ ਦੇਸ਼ ਦੇ ਸਾਰੇ ਕਮਰਸ਼ੀਅਲ ਬੈਂਕ ਅਤੇ ਕੋ–ਆਪ੍ਰੇਟਿਵ ਬੈਂਕਾਂ ਵਿੱਚ ਜਮ੍ਹਾ ਹੋਣ ਵਾਲੀ ਰਕਮ ਦਾ ਬੀਮਾ DICGC ਕੋਲ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।