ਪੀਐਮਸੀ ਬੈਂਕ ਘੁਟਾਲਾ: ਅੰਦਰੂਨੀ ਜਾਂਚ ਵਿਚ ਖੁਲਾਸਾ, 10.5 ਕਰੋੜ ਰੁਪਏ ਦਾ ਕੈਸ਼ ਗਾਇਬ
Published : Oct 18, 2019, 11:50 am IST
Updated : Oct 24, 2019, 1:20 pm IST
SHARE ARTICLE
PMC Bank
PMC Bank

ਪੀਐਮਸੀ ਬੈਂਕ ਦੀ ਅੰਦਰੂਨੀ ਜਾਂਚ ਕਮੇਟੀ ਦੀ ਜਾਂਚ ਵਿਚ ਬੈਂਕ ਰਿਕਾਰਡ ਵਿਚੋਂ 10.5 ਕਰੋੜ ਰੁਪਏ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਪੀਐਮਸੀ ਬੈਂਕ ਦੀ ਅੰਦਰੂਨੀ ਜਾਂਚ ਕਮੇਟੀ ਦੀ ਜਾਂਚ ਵਿਚ ਬੈਂਕ ਰਿਕਾਰਡ ਵਿਚੋਂ 10.5 ਕਰੋੜ ਰੁਪਏ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਖ਼ਬਰ ਮੁਤਾਬਕ ਜਾਂਚ ਟੀਮ ਨੇ ਦੇਖਿਆ ਕਿ ਰਿਅਲ ਏਸਟੇਟ ਕੰਪਨੀ ਐਚਡੀਆਈਐਲ ਅਤੇ ਸਬੰਧਿਤ ਬਰਾਂਚਾਂ ਵੱਲੋਂ ਕਈ ਚੈੱਕ ਜਾਰੀ ਕੀਤੇ ਗਏ ਪਰ ਇਹ ਬੈਂਕ ਵਿਚ ਕਦੀ ਜਮਾਂ ਨਹੀਂ ਕੀਤੇ ਅਤੇ ਉਹਨਾਂ ਨੂੰ ਕੈਸ਼ ਦੇ ਦਿੱਤਾ ਗਿਆ।ਇਹਨਾਂ ਚੈੱਕਾਂ ਦੀ ਰਾਸ਼ੀ 10 ਕਰੋੜ ਤੋਂ ਜ਼ਿਆਦਾ ਹੈ। ਇਸ ਦੇ ਤਹਿਤ 50-55 ਲੱਖ ਰੁਪਏ ਦਾ ਵੀ ਕੋਈ ਹਿਸਾਬ ਨਹੀਂ ਮਿਲਿਆ ਹੈ।

HDILHDIL

ਸ਼ੁਰੂਆਤ ਵਿਚ ਬੈਂਕ ਅਧਿਕਾਰੀਆਂ ਵੱਲੋਂ 4355 ਕਰੋੜ ਰੁਪਏ ਦੱਸੇ ਜਾ ਰਹੇ ਲੋਨ ਦੀ ਧੋਖਾਧੜੀ ਦੀ ਰਕਮ ਹੁਣ 6500 ਕਰੋੜ ਰੁਪਏ ਪਾਰ ਕਰ ਗਈ ਹੈ। ਆਰਬੀਆਈ ਵੱਲੋਂ ਨਿਯੁਕਤ ਪ੍ਰਬੰਧਕ ਦੇ ਅਦੇਸ਼ ਤੋਂ ਬਾਅਦ ਬੈਂਕ ਦੀ ਅੰਦਰੂਨੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕੀਤੀ। ਅੰਦਰੂਨੀ ਜਾਂਚ ਕਮੇਟੀ ਨੇ ਬੈਂਕ ਦੇ ਲੈਣ-ਦੇਣ ਨੂੰ ਲੈ ਕੇ ਜਾਂਚ ਵਿਚ ਪਾਇਆ ਕਿ 10.5 ਕਰੋੜ ਰੁਪਏ ਦੀ ਰਾਸ਼ੀ ਗਾਇਬ ਹੈ। ਇਹ ਸਾਹਮਣੇ ਆਇਆ ਕਿ ਐਚਡੀਆਈਐਲ ਅਤੇ ਉਹਨਾਂ ਦੀਆਂ ਸਮੂਹ ਕੰਪਨੀਆਂ ਨਗਦ ਚਾਹੁੰਦੀਆਂ ਸਨ। ਉਹਨਾਂ ਨੇ ਬੈਂਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਜਾਏ ਥਾਮਸ ਨੂੰ ਪਿਛਲੇ ਦੋ ਸਾਲ ਵਿਚ ਚੈੱਕ ਭੇਜੇ। ਇਸ ਦੇ ਬਦਲੇ ਥਾਮਸ ਨੇ ਉਹਨਾਂ ਨੂੰ ਨਗਦ ਰਾਸ਼ੀ ਦਿੱਤੀ।

Joy ThomasJoy Thomas

ਥਾਮਸ ਨੇ ਇਹ ਚੈੱਕ ਬੈਂਕ ਵਿਚ ਜਮ੍ਹਾਂ ਹੀ ਨਹੀਂ ਕਰਵਾਏ। ਇਸ ਲਈ ਇਹਨਾਂ ਚੈੱਕਾਂ ਦੀ ਐਂਟਰੀ ਬੈਂਕ ਦੇ ਖਾਤਿਆਂ ਵਿਚ ਦਰਜ ਨਹੀਂ ਹੋ ਸਕੀ। ਇਸ ਮਾਮਲੇ ਵਿਚ ਸ਼ੱਕ ਹੈ ਕਿ ਥਾਮਸ ਨੇ ਇਸ ਦੌਰਾਨ 50 ਤੋਂ 55 ਲੱਖ ਰੁਪਏ ਅਪਣੀ ਜੇਬ ਵਿਚ ਪਾਏ। ਦੱਸ ਦਈਏ ਕਿ ਥਾਮਸ ਤੋਂ ਇਲਾਵਾ ਲੋਨ ਕਮੇਟੀ ਦੇ ਮੈਂਬਰਾਂ ਐਚਡੀਆਈਐਲ ਅਤੇ ਉਹਨਾਂ ਦੇ ਨਿਰਦੇਸ਼ਕਾਂ ਰਾਕੇਸ਼ ਵਧਾਵਨ ਅਤੇ ਸਾਰੰਗ ਵਧਾਵਨ ਨੂੰ ਲੋਨ ਦੇਣ ਦੀ ਮਨਜ਼ੂਰੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਰਾਕੇਸ਼ ਅਤੇ ਸਾਰੰਗ ਵਧਾਵਨ ਦੇ ਨਾਲ ਹੀ ਜਾਏ ਥਾਮਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Rakesh and Sarang

ਐਚਡੀਆਈਐਲ ਦੇ ਪ੍ਰਮੋਟਰ ਰਾਕੇਸ਼ ਅਤੇ ਸਾਰੰਗ ਹਾਲੇ ਵੀ ਨਿਆਇਕ ਹਿਰਾਸਤ ਵਿਚ ਹਨ। ਈਡੀ ਇਸ ਮਾਮਲੇ ਵਿਚ ਐਚਡੀਆਈਐਲ ਦੇ ਪ੍ਰਮੋਟਰਜ਼ ਨਾਲ ਜੁੜੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਅਟੈਚ ਕਰ ਚੁੱਕੀ ਹੈ। ਇਹਨਾਂ ਵਿਚੋਂ ਪ੍ਰਾਈਵੇਟ ਜੈੱਟ, ਨੌਕਾ, ਰਾਲਸ ਰਾਇਸ, ਬੇਂਟਲੇ ਆਦਿ ਲਗਜ਼ਰੀ ਗੱਡੀਆਂ ਵੀ ਸ਼ਾਮਲ ਹਨ। ਇਸ ਦੌਰਾਨ ਬੈਂਕ ਦੇ ਸਾਬਕਾ ਨਿਰਦੇਸ਼ਕ ਸੁਰਜੀਤ ਸਿੰਘ ਅਰੋੜਾ ਨੂੰ ਗ੍ਰਿਫ਼ਤਾਰ ਕਰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਅਰੋੜਾ ਨੂੰ 22 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement