
ਅੱਜ ਅਸੀਂ ਤੁਹਾਨੂੰ ਅਜਿਹੀਆਂ ਸਮਾਜਿਕ ਸੁਰੱਖਿਆ ਭਲਾਈ ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ।
ਨਵੀਂ ਦਿੱਲੀ: ਲੋਕ ਭਲਾਈ ਲਈ ਕੇਂਦਰ ਸਰਕਾਰ ਵਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਸਮਾਜਿਕ ਸੁਰੱਖਿਆ ਭਲਾਈ ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਹ ਯੋਜਨਾਵਾਂ ਹਨ- ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਯੋਜਨਾ, ਦੁਕਾਨਦਾਰਾਂ, ਵਪਾਰੀਆਂ ਅਤੇ ਸਵੈ-ਰੁਜ਼ਗਾਰ ਪ੍ਰਾਪਤ ਵਿਅਕਤੀਆਂ (ਐਨਪੀਐਸ-ਵਪਾਰੀ) ਲਈ ਰਾਸ਼ਟਰੀ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਆਦਿ।
Pradhan Mantri Shram Yogi Maandhan Yojana
1. ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਯੋਜਨਾ
ਲਾਭਪਾਤਰੀ ਦੀ ਦਾਖਲਾ ਉਮਰ ਦੇ ਅਧਾਰ ’ਤੇ ਮਹੀਨਾਵਾਰ ਯੋਗਦਾਨ 55 ਰੁਪਏ ਤੋਂ 200 ਰੁਪਏ ਤੱਕ ਹੁੰਦਾ ਹੈ। ਇਸ ਯੋਜਨਾ ਦੇ ਤਹਿਤ ਲਾਭਪਾਤਰੀ ਵਲੋਂ ਮਹੀਨਾਵਾਰ 50% ਯੋਗਦਾਨ ਅਦਾ ਕੀਤਾ ਜਾਂਦਾ ਹੈ ਅਤੇ ਕੇਂਦਰ ਸਰਕਾਰ ਵਲੋਂ ਵੀ ਬਰਾਬਰ ਯੋਗਦਾਨ ਪਾਇਆ ਜਾਂਦਾ ਹੈ।
ਯੋਗਤਾ
-ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
-ਅਸੰਗਠਿਤ ਕਾਮੇ
-ਉਮਰ 18-40 ਸਾਲ
ਮਹੀਨਾਵਾਰ ਆਮਦਨੀ 15,000/- ਰੁਪਏ ਤੋਂ ਘੱਟ
-ਈਪੀਐਫਓ/ਈਐਸਆਈਸੀ/ਐਨਪੀਐਸ (ਸਰਕਾਰ ਦੁਆਰਾ ਫੰਡ ਪ੍ਰਾਪਤ) ਸਕੀਮ ਦਾ ਮੈਂਬਰ ਨਹੀਂ ਹੋਣਾ ਚਾਹੀਦਾ
ਲਾਭ:
-60 ਸਾਲ ਦੀ ਉਮਰ ਤੋਂ ਬਾਅਦ ਲਾਭਪਾਤਰੀ 3000/-ਰੁਪਏ ਦੀ ਘੱਟੋ ਘੱਟ ਭਰੋਸੇਯੋਗ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਦੇ ਹੱਕਦਾਰ ਹਨ।
-ਲਾਭਪਾਤਰੀ ਦੀ ਮੌਤ ਤੋਂ ਬਾਅਦ ਉਸ ਦਾ ਜੀਵਨ ਸਾਥੀ 50% ਮਹੀਨਾਵਾਰ ਪੈਨਸ਼ਨ ਲਈ ਯੋਗ ਹੈ।
-ਜੇ ਪਤੀ ਅਤੇ ਪਤਨੀ ਦੋਵੇਂ ਇਸ ਸਕੀਮ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ 6000/-ਰੁਪਏ ਦੀ ਸਾਂਝੀ ਮਾਸਿਕ ਪੈਨਸ਼ਨ ਦੇ ਯੋਗ ਹੋਣਗੇ।
2. ਦੁਕਾਨਦਾਰਾਂ, ਵਪਾਰੀਆਂ ਅਤੇ ਸਵੈ-ਰੁਜ਼ਗਾਰ ਪ੍ਰਾਪਤ ਵਿਅਕਤੀਆਂ (ਐਨਪੀਐਸ-ਵਪਾਰੀ) ਲਈ ਰਾਸ਼ਟਰੀ ਪੈਨਸ਼ਨ ਯੋਜਨਾ
ਲਾਭਪਾਤਰੀ ਦੀ ਦਾਖਲਾ ਉਮਰ ਦੇ ਅਧਾਰ ’ਤੇ ਮਹੀਨਾਵਾਰ ਯੋਗਦਾਨ 55 ਰੁਪਏ ਤੋਂ 200 ਰੁਪਏ ਤੱਕ ਹੁੰਦਾ ਹੈ। ਇਸ ਯੋਜਨਾ ਦੇ ਤਹਿਤ ਲਾਭਪਾਤਰੀ ਵਲੋਂ ਮਹੀਨਾਵਾਰ 50% ਯੋਗਦਾਨ ਅਦਾ ਕੀਤਾ ਜਾਂਦਾ ਹੈ ਅਤੇ ਕੇਂਦਰ ਸਰਕਾਰ ਵਲੋਂ ਵੀ ਬਰਾਬਰ ਯੋਗਦਾਨ ਪਾਇਆ ਜਾਂਦਾ ਹੈ।
ਯੋਗਤਾ
- ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
-ਦੁਕਾਨਦਾਰ ਜਾਂ ਮਾਲਕ ਜਿਸ ਕੋਲ ਛੋਟੀਆਂ ਦੁਕਾਨਾਂ ਰੇਸਤਰਾਂ, ਹੋਟਲ ਹੋਣ
- 18-40 ਸਾਲ ਉਮਰ
-ਈਪੀਐਫਓ/ਈਐਸਆਈਸੀ/ਐਨਪੀਐਸ (ਸਰਕਾਰ ਦੁਆਰਾ ਫੰਡ ਪ੍ਰਾਪਤ) ਸਕੀਮ ਦਾ ਮੈਂਬਰ ਨਾ ਹੋਵੇ
- ਸਾਲਾਨਾ ਟਰਨਓਵਰ 1.5 ਕਰੋੜ ਰੁਪਏ ਤੋਂ ਵੱਧ ਨਾ ਹੋਵੇ
ਲਾਭ: ਸਕੀਮ ਦੇ ਤਹਿਤ 60 ਸਾਲ ਦੀ ਉਮਰ ਤੋਂ ਬਾਅਦ ਲਾਭਪਾਤਰੀ 3000/-ਰੁਪਏ ਦੀ ਘੱਟੋ ਘੱਟ ਭਰੋਸੇਯੋਗ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹਨ।
3. ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY)
ਯੋਗਤਾ
-ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
-18 ਤੋਂ 50 ਸਾਲ ਦੀ ਉਮਰ
-ਜਨ ਧਨ ਜਾਂ ਬਚਤ ਬੈਂਕ ਖਾਤਾ ਆਧਾਰ ਦੇ ਨਾਲ ਹੋਵੇ
-ਬੈਂਕ ਖਾਤੇ ਤੋਂ ਆਟੋ-ਡੈਬਿਟ ਲਈ ਸਹਿਮਤੀ
330/- ਰੁਪਏ ਪ੍ਰਤੀ ਸਾਲ ਦੀ ਦਰ ਨਾਲ ਪ੍ਰੀਮੀਅਮ
ਲਾਭ- ਕਿਸੇ ਵੀ ਕਾਰਨ ਕਰਕੇ ਮੌਤ ਹੋਣ ’ਤੇ 2 ਲੱੜ ਰੁਪਏ
4. ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY)
ਯੋਗਤਾ
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
18 ਤੋਂ 70 ਸਾਲ ਦੀ ਉਮਰ
ਜਨ ਧਨ ਜਾਂ ਬਚਤ ਬੈਂਕ ਖਾਤਾ ਆਧਾਰ ਦੇ ਨਾਲ ਹੋਵੇ
ਬੈਂਕ ਖਾਤੇ ਤੋਂ ਆਟੋ-ਡੈਬਿਟ ਲਈ ਸਹਿਮਤੀ
ਰੁਪਏ 12/- ਪ੍ਰਤੀ ਸਾਲ ਦੀ ਦਰ ਨਾਲ ਪ੍ਰੀਮੀਅਮ
ਲਾਭ- ਦੁਰਘਟਨਾ ਵਿਚ ਮੌਤ ਅਤੇ ਸਥਾਈ ਅਪੰਗਤਾ ਦੇ ਮਾਮਲੇ ਵਿਚ 2 ਲੱਖ ਅਤੇ ਅੰਸ਼ਕ ਅਪੰਗਤਾ ਦੇ ਮਾਮਲੇ ਵਿੱਚ 1 ਲੱਖ ਰੁਪਏ।
ਅਟਲ ਪੈਨਸ਼ਨ ਯੋਜਨਾ
ਯੋਗਤਾ
-ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
-ਉਮਰ 18-40 ਸਾਲ
-ਬੈਂਕ ਖਾਤਾ ਆਧਾਰ ਨਾਲ ਲਿੰਕ
ਲਾਭ- ਗਾਹਕ ਆਪਣੀ ਪਸੰਦ ਅਨੁਸਾਰ 1,000-5,000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਜਾਂ ਉਸ ਦੀ ਮੌਤ ਤੋਂ ਬਾਅਦ ਪੈਨਸ਼ਨ ਦੀ ਇਕੱਠੀ ਕੀਤੀ ਰਕਮ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਕੱਠੀ ਕੀਤੀ ਗਈ ਰਕਮ ਜੀਵਨ ਸਾਥੀ ਨੂੰ ਜਾਂ ਜੇ ਪਤੀ ਜਾਂ ਪਤਨੀ ਦੀ ਮੌਤ ਹੋ ਗਈ ਹੈ ਤਾਂ ਵਾਰਸ ਨੂੰ ਦਿੱਤੀ ਜਾਵੇਗੀ