ਸ੍ਰੀਨਗਰ 'ਚ ਖੱਡ 'ਚ ਡਿੱਗਿਆ ਟਰੱਕ, ਚਾਰ ਲੋਕਾਂ ਦੀ ਹੋਈ ਮੌਤ

By : GAGANDEEP

Published : Oct 20, 2023, 11:41 am IST
Updated : Oct 20, 2023, 11:41 am IST
SHARE ARTICLE
PHOTO
PHOTO

ਟਰੱਕ ਸ੍ਰੀਨਗਰ ਤੋਂ ਰਾਜਸਥਾਨ ਜਾ ਰਿਹਾ ਸੀ

 

ਜੰਮੂ:  ਜੰਮੂ-ਕਸ਼ਮੀਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਥੇ ਬੀਤੀ ਰਾਤ ਇਕ ਟਰੱਕ ਖੱਡ 'ਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਟਰੱਕ ਸ੍ਰੀਨਗਰ ਤੋਂ ਰਾਜਸਥਾਨ ਜਾ ਰਿਹਾ ਸੀ।

ਇਹ ਵੀ ਪੜ੍ਹੋ: ਗਰਭ ਅਵਸਥਾ ਤੋਂ ਬਾਅਦ ਵਧੇ ਹੋਏ ਭਾਰ ਨੂੰ ਘਟਾਉਣ ਲਈ ਅਪਣਾਉ ਇਹ ਨੁਸਖ਼ੇ

ਜਾਣਕਾਰੀ ਮੁਤਾਬਕ ਇਹ ਹਾਦਸਾ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਜੰਮੂ ਦੇ ਝੱਜਰ ਕੋਟਲੀ ਇਲਾਕੇ 'ਚ ਵਾਪਰਿਆ। ਹਾਦਸੇ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: ਜਿੰਨਾ ਸੌਖਾ ਹੈ ਰੁੱਖ ਲਗਾਉਣਾ ਉਨਾ ਹੀ ਔਖਾ ਹੈ ਰੁੱਖ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣਾ

 ਇਹ ਟਰੱਕ ਨੰਬਰ ਆਰ.ਜੇ.13ਜੀ.ਬੀ./5654 ਸ੍ਰੀਨਗਰ ਤੋਂ ਰਾਜਸਥਾਨ ਲਈ ਰਵਾਨਾ ਹੋਇਆ ਸੀ, ਪਰ ਝੱਜਰ ਕੋਟਲੀ ਨੇੜੇ ਪੁਲ 'ਤੇ ਇਹ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਟਰੱਕ ਪੁਲ ਦੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਕਰੀਬ 80 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸੇ 'ਚ ਟਰੱਕ ਡਰਾਈਵਰ ਤੇ ਕੰਡਕਟਰ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਤੋਂ ਬਾਅਦ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਚਾਰਾਂ ਲਾਸ਼ਾਂ ਨੂੰ ਟੋਏ 'ਚੋਂ ਬਾਹਰ ਕੱਢਿਆ। ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਚਾਰ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement