ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਬਰਾਬਰ ਗਿਣਤੀ ਯਕੀਨੀ ਬਣਾਉਣਾ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਨਹੀਂ: ਵਿਦੇਸ਼ ਮੰਤਰਾਲਾ
Published : Oct 20, 2023, 9:30 pm IST
Updated : Oct 20, 2023, 9:30 pm IST
SHARE ARTICLE
India-Canada dispute
India-Canada dispute

ਕਿਹਾ, ਕੂਟਨੀਤਕ ਮੌਜੂਦਗੀ ’ਚ ਬਰਾਬਰੀ ਨੂੰ ਲਾਗੂ ਕਰਨ ਦਾ ਸਾਡਾ ਕਦਮ ਵੀਏਨਾ ਸੰਧੀ ਦੇ ਆਰਟੀਕਲ 11.1 ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ

ਨਵੀਂ ਦਿੱਲੀ: ਭਾਰਤ ਨੇ 41 ਕੈਨੇਡੀਅਨ ਸਫ਼ੀਰਾਂ ਦੀ ਦੇਸ਼ ਤੋਂ ਵਾਪਸੀ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੇ ਰੂਪ ’ਚ ‘ਪੇਸ਼’ ਕਰਨ ਦੀਆਂ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਖ਼ਾਰਜ ਕਰ ਦਿਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋ-ਪੱਖੀ ਕੂਟਨੀਤਕ ਸਮਾਨਤਾ ਨੂੰ ਯਕੀਨੀ ਬਣਾਉਣਾ ਸਫ਼ਾਰਤੀ ਸਬੰਧਾਂ ’ਤੇ ਵਿਏਨਾ ਸੰਧੀ ਦੀਆਂ ਸ਼ਰਤਾਂ ਮੁਤਾਬਕ ਹੈ।

ਭਾਰਤ ਦੀ ਇਹ ਟਿਪਣੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਵਲੋਂ ਭਾਰਤ ਤੋਂ ਸਫ਼ੀਰਾਂ ਨੂੰ ਵਾਪਸ ਬੁਲਾਉਣ ਦੇ ਐਲਾਨ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਨੇ ਨਵੀਂ ਦਿੱਲੀ ਦੀ ਕਾਰਵਾਈ ਨੂੰ ‘ਕੌਮਾਂਤਰੀ ਕਾਨੂੰਨ ਦੇ ਉਲਟ’ ਅਤੇ ਸਫ਼ਾਰਤੀ ਸੰਬੰਧਾਂ ’ਤੇ ਵਿਆਨਾ ਸੰਧੀ ਦੀ ਉਲੰਘਣਾ ਦਸਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਸੀਂ ਬਰਾਬਰੀ ਦੇ ਲਾਗੂਕਰਨ ਨੂੰ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਵਜੋਂ ਦਰਸਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਖ਼ਾਰਜ ਕਰਦੇ ਹਾਂ।’’

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਮੌਜੂਦਗੀ ਬਾਰੇ 19 ਅਕਤੂਬਰ ਨੂੰ ਕੈਨੇਡਾ ਸਰਕਾਰ ਵਲੋਂ ਦਿਤੇ ਬਿਆਨ ਨੂੰ ਨੋਟ ਕੀਤਾ ਹੈ। ਸਾਡੇ ਦੁਵੱਲੇ ਸਬੰਧਾਂ ਦੀ ਸਥਿਤੀ, ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਵੱਡੀ ਗਿਣਤੀ ਅਤੇ ਸਾਡੇ ਅੰਦਰੂਨੀ ਮਾਮਲਿਆਂ ’ਚ ਉਨ੍ਹਾਂ ਦਾ ਲਗਾਤਾਰ ਦਖਲ ਨਵੀਂ ਦਿੱਲੀ ਅਤੇ ਓਟਾਵਾ ’ਚ ਆਪਸੀ ਕੂਟਨੀਤਕ ਮੌਜੂਦਗੀ ’ਚ ਬਰਾਬਰੀ ਨੂੰ ਲੋੜੀਂਦਾ ਬਣਾਉਂਦਾ ਹੈ।’’

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਕੂਟਨੀਤਕ ਮੌਜੂਦਗੀ ’ਚ ਬਰਾਬਰੀ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ’ਤੇ ਪਿਛਲੇ ਮਹੀਨੇ ਕੈਨੇਡੀਅਨ ਪੱਖ ਨਾਲ ਵਿਸਤ੍ਰਿਤ ਚਰਚਾ ਕੀਤੀ ਸੀ। ਮੰਤਰਾਲੇ ਨੇ ਕਿਹਾ, ‘‘ਕੂਟਨੀਤਕ ਮੌਜੂਦਗੀ ’ਚ ਬਰਾਬਰੀ ਨੂੰ ਲਾਗੂ ਕਰਨ ਦਾ ਸਾਡਾ ਕਦਮ ਵੀਏਨਾ ਸੰਧੀ ਦੇ ਆਰਟੀਕਲ 11.1 ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।’’ ਇਸ ਦੇ ਨਾਲ ਹੀ ਮੰਤਰਾਲੇ ਨੇ ਬਿਆਨ ’ਚ ਵਿਆਨਾ ਸੰਧੀ ਦੇ ਆਰਟੀਕਲ ਦਾ ਵੀ ਜ਼ਿਕਰ ਕੀਤਾ ਹੈ। 

ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਇਕ ਸਿੱਖ ਵੱਖਵਾਦੀ ਆਗੂ ਦੇ ਕਤਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਕਾਰ ਕੈਨੇਡੀਆਈ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਅੱਜ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਦੇ 31 ਸਫ਼ੀਰਾਂ ਨੂੰ ਮਿਲੀ ਛੋਟ ਵਾਪਸ ਲੈਣ ਦੀ ਭਾਰਤ ਵਲੋਂ ਧਮਕੀ ਦਿਤੇ ਜਾਣ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਸਫ਼ੀਰਾਂ ਅਤੇ ਉਨ੍ਹਾ ਦੇ ਪ੍ਰਵਾਰਾਂ ਨੂੰ ਵਾਪਸ ਸੱਦਿਆ ਹੈ। 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ’ਚ 45 ਸਾਲਾਂ ਦੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਸੀ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਨੂੰ ‘ਬੇਤੁਕਾ’ ਅਤੇ ‘ਨਿਜੀ ਹਿੱਤਾਂ ਤੋਂ ਪ੍ਰੇਰਿਤ’ ਕਹਿ ਕੇ ਰੱਦ ਕਰ ਦਿਤਾ ਸੀ।

ਜੋਲੀ ਨੇ ਵੀਰਵਾਰ ਨੂੰ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰਦੀ ਹਾਂ ਕਿ ਭਾਰਤ ਨੇ 20 ਅਕਤੂਬਰ ਯਾਨੀ ਕਿ ਕੱਲ੍ਹ ਤੱਕ ਦਿੱਲੀ ’ਚ ਸੇਵਾ ਕਰ ਰਹੇ 21 ਕੈਨੇਡੀਅਨ ਸਫ਼ੀਰਾਂ ਨੂੰ ਛੱਡ ਕੇ ਬਾਕੀ ਸਾਰੇ ਕੈਨੇਡੀਅਨ ਸਫ਼ੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਡਿਪਲੋਮੈਟਿਕ ਛੋਟ ਨੂੰ ਇਕਪਾਸੜ ਤੌਰ ’ਤੇ ਹਟਾਉਣ ਦੀ ਅਪਣੀ ਯੋਜਨਾ ਦੀ ਰਸਮੀ ਰੂਪ ’ਚ ਜਾਣਕਾਰੀ ਦਿਤੀ ਗਈ ਹੈ।’’ ਕੈਨੇਡਾ ਹੁਣ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਸਥਿਤ ਵਣਜ ਸਫ਼ਾਰਤਖ਼ਾਨਿਆਂ ’ਚ ਨਿੱਜੀ ਤੌਰ ’ਤੇ ਸਾਰੀਆਂ ਸੇਵਾਵਾਂ ਬੰਦ ਕਰ ਦੇਵੇਗਾ ਅਤੇ ਹੁਣ ਭਾਰਤ ’ਚ ਸਾਰੇ ਕੈਨੇਡੀਅਨ ਲੋਕਾਂ ਨੂੰ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਕੋਲ ਜਾਣ ਲਈ ਕਹੇਗਾ।
 

SHARE ARTICLE

ਏਜੰਸੀ

Advertisement

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM
Advertisement