ਨਿਠਾਰੀ ਕਤਲ ਕਾਂਡ ਦਾ ਮੁਲਜ਼ਮ ਮਨਿੰਦਰ ਪੰਧੇਰ ਜੇਲ ਤੋਂ ਰਿਹਾਅ
Published : Oct 20, 2023, 3:10 pm IST
Updated : Oct 20, 2023, 3:10 pm IST
SHARE ARTICLE
Maninder Pandher
Maninder Pandher

ਮੁੱਖ ਮੁਲਜ਼ਮ ਕੋਲੀ ਅਜੇ ਵੀ ਗਾਜ਼ਿਆਬਾਦ ਦੇ ਡਾਸਨਾ ਜੇਲ ’ਚ ਬੰਦ

ਨੋਇਡਾ: ਨਿਠਾਰੀ ਕਤਲ ਕਾਂਡ ਦੇ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਨੂੰ ਸ਼ੁਕਰਵਾਰ ਨੂੰ ਗ੍ਰੇਟਰ ਨੋਇਡਾ ਦੀ ਲੁਕਸਰ ਜੇਲ ਤੋਂ ਰਿਹਾਅ ਕਰ ਦਿਤਾ ਗਿਆ। ਇਸ ਮਾਮਲੇ ’ਚ ਪੰਧੇਰ ਨੂੰ ਤਿੰਨ ਦਿਨ ਪਹਿਲਾਂ ਹਾਈ ਕੋਰਟ ਨੇ ਬਰੀ ਕਰ ਦਿਤਾ ਸੀ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ 65 ਸਾਲਾਂ ਦਾ ਕਾਰੋਬਾਰੀ ਪੰਧੇਰ ਇਕ ਗੱਡੀ ’ਚ ਬੈਠਾ ਅਤੇ ਬਗ਼ੈਰ ਕਿਸੇ ਨਾਲ ਗੱਲ ਕੀਤੇ ਚਲਾ ਗਿਆ। ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪੰਧੇਰ ਅਤੇ ਉਸ ਦੇ ਘਰੇਲੂ ਸਹਾਇਕ ਸੁਰਿੰਦਰ ਕੋਲੀ ਨੂੰ 2006 ਦੇ ਸਨਸਨੀਖੇਜ਼ ਮਾਮਲੇ ’ਚ ਇਹ ਕਹਿੰਦਿਆਂ ਬਰੀ ਕਰ ਦਿਤਾ ਸੀ ਕਿ ਇਸਤਿਗਾਸਾ ‘ਸ਼ੱਕ ਤੋਂ ਪਰੇ’ ਜੁਰਮ ਸਾਬਤ ਕਰਨ ’ਚ ਅਸਫ਼ਲ ਰਿਹਾ ਅਤੇ ਉਸ ਤੋਂ ਜਾਂਚ ’ਚ ‘ਗੜਬੜ’ ਹੋਈ। 

ਇਸ ਤੋਂ ਪਹਿਲਾਂ ਦਿਨ ਸਮੇਂ ਲੁਕਸਰ ਜੇਲ ਸੂਪਰਡੈਂਟ ਅਰੁਣ ਪ੍ਰਤਾਪ ਸਿੰਘ ਨੇ ਕਿਹਾ ਸੀ, ‘‘ਅੱਜ ਸਾਨੂੰ ਅਦਾਲਤ ਤੋਂ ਦੂਜਾ ਹੁਕਮ (ਪੰਧੇਰ ਦੀ ਰਿਹਾਈ ਨਾਲ ਸਬੰਧਤ) ਪ੍ਰਾਪਤ ਹੋਇਆ ਹੈ। ਉਚਿਤ ਰਸਮੀ ਕਾਰਵਾਈਆਂ ਤੋਂ ਬਾਅਦ ਦੁਪਹਿਰ ਤਕ ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ।’’ਮੁੱਖ ਮੁਲਜ਼ਮ ਕੋਲੀ ਅਜੇ ਵੀ ਗਾਜ਼ਿਆਬਾਦ ਦੇ ਡਾਸਨਾ ਜੇਲ ’ਚ ਬੰਦ ਹੈ ਉਹ 14 ਸਾਲਾਂ ਦੀ ਕੁੜੀ ਦੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟੇਗਾ। 

ਪੰਧੇਰ ਅਤੇ ਕੋਲੀ ’ਤੇ ਬਲਾਤਕਾਰ ਅਤੇ ਕਤਲ ਦੇ ਦੋਸ਼ ਲਾਏ ਗਏ ਸਨ। ਨੋਇਡਾ ਦੇ ਨਿਠਾਰੀ ’ਚ ਹੋਏ ਕਤਲਾਂ ’ਚ ਦੋਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਬਰ ਜਨਾਹ, ਬੇਦਰਦੀ ਨਾਲ ਕਤਲ ਅਤੇ ਸੰਭਾਵਤ ਮਨੁੱਖੀ ਮਾਸ ਖਾਣ ਦੇ ਸੰਕੇਤਾਂ ਵਾਲ ਨਿਠਾਰੀ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿਤਾ ਸੀ। ਇਹ ਸਨਸਨੀਖੇਜ਼ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ 29 ਦਸੰਬਰ, 2006 ਨੂੰ ਕੌਮੀ ਰਾਜਧਾਨੀ ਨਾਲ ਲੱਗੇ ਨੋਇਡਾ ਦੇ ਨਿਠਾਰੀ ’ਚ ਪੰਧੇਰ ਦੇ ਮਕਾਨ ਪਿੱਛੋਂ ਡਰੇਨ ’ਚ ਕੁਝ ਪਿੰਜਰ ਮਿਲੇ ਸਨ। ਕੋਲੀ ਪੰਧੇਰ ਦਾ ਨੌਕਰੀ ਸੀ। 

ਪੰਧੇਰ ਦੇ ਮਕਾਨ ਦੇ ਨੇੜਲੇ ਇਲਾਕੇ ’ਚ ਡਰੇਨ ਦੀ ਤਲਾਸ਼ੀ ਤੋਂ ਬਾਅਦ ਹੋਰ ਪਿੰਜਰ ਮਿਲੇ। ਇਨ੍ਹਾਂ ’ਚੋਂ ਜ਼ਿਆਦਾਤਰ ਪਿੰਜ ਗ਼ਰੀਬ ਬੱਚਿਆਂ ਦੇ ਕੁੜੀਆਂ ਦੇ ਸਨ ਜੋ ਉਸ ਇਲਾਕੇ ’ਚੋਂ ਲਾਪਤਾ ਸਨ। ਦਸ ਦਿਨਾਂ ਅੰਦਰ ਸੀ.ਬੀ.ਆਈ. ਨੇ ਇਸ ਮਾਮਲੇ ਦੀ ਜਾਂਚ ਅਪਣੇ ਹੱਥਾਂ ’ਚ ਲੈ ਲਈ ਸੀ ਅਤੇ ਉਸ ਨੂੰ ਲੱਭਣ ਦੌਰਾਨ ਹੱਡੀਆਂ ਮਿਲੀਆਂ ਸਨ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement