ਐਮਰਜੈਂਸੀ ਤੋਂ ਵੱਧ ਹੈ ਅੱਜ ਦੀ ਸਥਿਤੀ: ਅਰੁਣ ਸ਼ੋਰੀ
Published : Nov 20, 2018, 8:58 am IST
Updated : Nov 20, 2018, 8:58 am IST
SHARE ARTICLE
Arun Shourie
Arun Shourie

ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਉਣ ਦਾ ਬਹੁਤ ਪਛਤਾਵਾ ਸੀ...........

ਮੁੰਬਈ : ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਉਣ ਦਾ ਬਹੁਤ ਪਛਤਾਵਾ ਸੀ ਪਰ ਅੱਜ ਦੀ ਸਥਿਤੀ ਤਾਂ 1975-77 ਦੇ ਹਾਲਾਤ ਤੋਂ ਵੀ ਜ਼ਿਆਦਾ ਗੰਭੀਰ ਹੈ। ਉਨ੍ਹਾਂ ਐਤਵਾਰ ਨੂੰ ਕਿਹਾ ਕਿ ਜੇਕਰ ਵਿਰੋਧੀ ਇਕਜੁੱਟ ਹੋ ਜਾਣ ਅਤੇ ਹਰ ਸੀਟ 'ਤੇ ਪਾਜਪਾ ਉਮੀਦਵਾਰ ਦੇ ਮੁਕਾਬਲੇ ਅਪਣਾ ਇਕ ਉਮੀਦਵਾਰ ਲਿਆਉਣ ਦਾ ਸਿਧਾਂਤ ਦਾ ਪਾਲਣ ਕਰਨ ਤਾਂ 2019 ਦੀਆਂ ਲੋਕਸਭਾ ਚੋਣਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜੇ ਰੱਥ ਨੂੰ ਰੋਕਿਆ ਜਾ ਸਕਦਾ ਹੈ।

ਸ਼ੌਰੀ ਇਥੇ ਟਾਟਾ ਲਿਟਰੇਚਰ ਫ਼ੈਸਟੀਵਲ ਵਿਚ  'ਨਿਆਇਕ ਪ੍ਰਣਾਲੀ ਵਿਚ ਖ਼ਤਰਾ' ਵਿਸ਼ੇ 'ਤੇ ਇਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 1975 ਵਿਚ ਵਿਰੋਧੀ ਧਿਰ ਬਿਹਤਰ ਅਤੇ ਨਿਸ਼ਚਿਤ  ਸੀ ਪਰ ਅੱਜ ਇਹ ਖਿਲਰਿਆ ਹੋਇਆ ਹੈ। ਇੰਦਰਾ ਗਾਂਧੀ ਅਤੇ ਮੋਦੀ ਵਿਚ ਅੰਤਰ ਇਹ ਹੈ ਕਿ ਇੰਦਰਾ ਨੂੰ ਅਪਣੇ ਕੀਤੇ 'ਤੇ ਪਛਤਾਵਾ ਸੀ। ਸ਼ੌਰੀ ਨੇ ਕਿਹਾ ਕਿ ਅੱਜ ਕੋਈ ਪਛਤਾਵਾ ਨਹੀਂ ਹੈ। ਇੰਦਰਾ ਦੇ ਮਾਮਲੇ ਵਿਚ ਉਨ੍ਹਾਂ ਨੂੰ ਲਗਦਾ ਹੈ ਕਿ ਭਾਂਵੇਂ ਕਰੀਬ 1,75,000 ਲੋਕਾਂ ਨੂੰ ਜੇਲ ਵਿਚ ਕੈਦ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸੀਮਾਂ ਦਾ ਪਤਾ ਸੀ ਕਿ ਇਸ ਤੋਂ ਅੱਗੇ ਨਹੀਂ ਜਾਣਾ।

ਅੱਜ ਸੀਮਾਂ ਸਬੰਧੀ ਕੋਈ ਸੋਚ ਜਾਂ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ 19 ਮਹੀਨੇ ਵਿਚ ਖ਼ਤਮ ਹੋ ਗਈ ਸੀ ਪਰ ਅੱਜ ਤਾਂ...ਅੱਜ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਸ ਲਈ ਅੱਜ ਦੀ ਸਥਿਤੀ 1975-77 ਦੇ ਹਾਲਾਤ ਤੋਂ ਵੀ ਜ਼ਿਆਦਾ ਗੰਭੀਰ ਹੈ। ਸ਼ੌਰੀ ਨੇ ਕਿਹਾ ਕਿ ਜੇਕਰ ਕਿਸੇ ਰਾਜ ਵਿਚ ਭਾਜਪਾ ਦੀ ਹਾਜ਼ਰੀ ਨਹੀਂ ਹੈ ਅਤੇ ਉਹ ਖੇਤਰੀ ਦਲ ਮਜਬੂਤ ਸਥਿਤੀ ਵਿਚ ਹੈ,

ਉਥੇ ਕਾਂਗਰਸ  ਬਾਰੇ ਸੋਚਣਾ ਚਾਹੀਦੈ ਅਤੇ ਕਾਂਗਰਸ ਦਾ ਸਮਰੱਥਨ ਕਰਨਾ ਚਾਹੀਦੈ। ਸ਼ੌਰੀ ਨੇ ਕਿਹਾ ਕੇ ਜੇਕਰ ਹੋਰ ਦਲਾਂ ਦੇ ਨੇਤਾ ਭਾਜਪਾ ਉਮੀਦਵਾਰਾਂ ਵਿਰੁਧ ਇਕ ਉਮੀਦਵਾਰ ਦੇ ਸਿਧਾਂਤ 'ਤੇ ਸਹਿਮਤ ਨਹੀਂ ਹੁੰਦੇ ਤਾਂ ਲੋਕਾਂ ਨੂੰ, ਵਿਰੋਧੀ ਧਿਰ ਦੇ ਮਤਿਆਂ ਦੇ ਖਿਲਾਰੇ ਸਬੰਧੀ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਕਹਿਣਾ ਚਾਹੀਦੈ। (ਪੀਟੀਆਈ)

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement