
ਓਵੈਸੀ ਨੇ ਕਿਹਾ ਹੈ ਕਿ ਤੇਲੰਗਾਨਾ ਵਿਚ ਚੋਣ ਰੈਲੀ ਰੱਦ ਕਰਨ ਦੇ ਲਈ ਕਾਂਗਰਸ ਨੇ ਉਨ੍ਹਾਂ ਨੂੰ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ।
ਹੈਦਰਾਬਾਦ, ( ਭਾਸ਼ਾ ) : ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ( ਏਆਈਐਮਆਈਐਮ) ਦੇ ਮੁਖੀ ਅਸੁੱਦੀਨ ਓਵੈਸੀ ਨੇ ਕਾਂਗਰਸ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਤੇਲੰਗਾਨਾ ਵਿਚ ਚੋਣ ਰੈਲੀ ਰੱਦ ਕਰਨ ਦੇ ਲਈ ਕਾਂਗਰਸ ਨੇ ਉਨ੍ਹਾਂ ਨੂੰ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਓਵੈਸੀ ਨੇ ਕਿਹਾ ਕਿ ਇਹ ਪੇਸ਼ਕਸ਼ ਉਨ੍ਹਾਂ ਨੂੰ ਅਦੀਲਾਬਾਦ ਜ਼ਿਲ੍ਹੇ ਦੇ ਨਿਰਮਲ ਵਿਧਾਨਸਭਾ ਖੇਤਰ ਵਿਚ ਕੀਤੀ ਜਾਣ ਵਾਲੀ
Congress
ਉਨ੍ਹਾਂ ਦੀ ਰੈਲੀ ਨੂੰ ਰੱਦ ਕਰਨ ਲਈ ਦਿਤਾ ਗਿਆ ਸੀ। ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਕਹਿੰਦੇ ਹੋਏ ਇਸ ਨੂੰ ਠੁਕਰਾ ਦਿਤਾ ਕਿ ਉਨ੍ਹਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਓਵੈਸੀ ਨੇ ਇਹ ਵੀ ਕਿਹਾ ਕਿ ਹੰਕਾਰ ਵਿਚ ਡੁੱਬੀ ਕਾਂਗਰਸ ਦੀ ਪੋਲ ਖੋਲਣ ਲਈ ਇਸ ਤੋਂ ਵੱਧ ਹੋਰ ਕੀ ਸਬੂਤ ਪੇਸ਼ ਕਰਨ। ਤੇਲੰਗਾਨਾ ਦੇ ਮੇਢਕ ਜ਼ਿਲ੍ਹੇ 'ਚ ਚੋਣ ਰੈਲੀ ਨੂੰ ਸੰਬੋਧਤ ਕਰਦੇ ਹੋਏ ਓਵੈਸੀ ਨੇ ਕਾਂਗਰਸ ਅਤੇ ਟੀਡੀਪੀ ਦੇ ਗਠਜੋੜ ਨੂੰ 'ਈਸਟ ਇੰਡੀਆ ਕੰਪਨੀ' ਕਰਾਰ ਦਿਤਾ।
TRS party
ਦੱਸ ਦਈਏ ਕਿ ਸਾਲ 2014 ਵਿਚ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਬਣੇ ਤੇਲੰਗਾਨਾ ਵਿਚ ਟੀਆਰਐਸ ਦੀ ਸਰਕਾਰ ਹੈ ਅਤੇ ਇਹ ਕਾਂਗਰਸ ਦੇ ਵਿਰੋਧ ਵਿਚ ਹੈ। ਕਾਂਗਰਸ ਦਾ ਰਾਜ ਵਿਚ ਤੇਲਗੂ ਦੇਸ਼ਮ ਪਾਰਟੀ ( ਟੀਡੀਪੀ ) ਨਾਲ ਸਮਝੋਤਾ ਹੈ। ਤੇਲੰਗਾਨਾ ਦੀਆਂ ਕੁਲ 119 ਵਿਧਾਨਸਭਾ ਸੀਟਾਂ ਲਈ 7 ਦਸੰਬਰ ਨੂੰ ਇਕ ਹੀ ਪੜਾਅ ਵਿਚ ਵੋਟਿੰਗ ਕਰਵਾਈ ਜਾਵੇਗੀ। ਇਸੇ ਦਿਨ ਹੀ ਰਾਜਸਥਨ ਵਿਚ ਵੀ ਚੋਣਾਂ ਹੋਣੀਆਂ ਹਨ। ਤੇਲੰਗਾਨਾ ਸਮਤੇ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜੀ 11 ਦਸੰਬਰ ਨੂੰ ਐਲਾਨੇ ਜਾਣਗੇ।