
ਏਆਈਐਮਆਈਐਮ ਦੇ ਸੰਸਦੀ ਮੰਤਰੀ ਓਵੈਸੀ ਨੇ ਭਾਜਪਾ ਅਤੇ ਅਮਿਤ ਸ਼ਾਹ ਤੇ ਮੁਸਲਮਾਨਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ।
ਨਵੀਂ ਦਿੱਲੀ, ( ਪੀਟੀਆਈ ) : ਆਲ ਇੰਡੀਆ ਮਜ਼ਲਿਸ-ਏ-ਇੱਤੇਦਾਹੁਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਤੇ ਹਮਲਾ ਬੋਲਿਆ ਹੈ। ਅਪਣੇ ਆਪ ਨੂੰ ਮੁਸਲਮਾਨਾਂ ਦਾ ਹਮਦਰਦ ਦੱਸਣ ਵਾਲੇ ਓਵੈਸੀ ਨੇ ਜਨਤਕ ਰੈਲੀ ਦੌਰਾਨ ਭਾਜਪਾ ਮੁਖੀ ਅਮਿਤ ਸ਼ਾਹ ਵੱਲੋਂ ਦਿਤੇ ਇਕ ਬਿਆਨ ਤੇ ਬੋਲਦਿਆਂ ਕਿਹਾ ਕਿ ਅਮਿਤ ਸ਼ਾਹ ਤੇਲੰਗਾਨਾ ਆਏ ਅਤੇ ਕਿਹਾ ਕਿ ਹੈਦਰਾਬਾਦ ਨੂੰ ਮਜ਼ਲਿਸ ਤੋਂ ਮੁਕਤ ਕਰਾਵਾਂਗਾ। ਕੀ ਮੁਕਤ ਕਰੋਗੇ ਤੁਸੀਂ ਅਤੇ ਕਿਥੋਂ ਮੁਕਤ ਕਰੋਗੇ?
BJP president Amit Shah
ਤੁਸੀਂ ਮਜ਼ਲਿਸ ਤੋਂ ਮੁਕਤ ਨਹੀਂ ਸਗੋਂ ਭਾਰਤ ਨੂੰ ਮੁਸਲਮਾਨਾਂ ਤੋਂ ਮੁਕਤ ਕਰਨਾ ਚਾਹੁੰਦੇ ਹੋਂ। ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਹੈਦਾਰਾਬਾਦ ਤੋਂ ਏਆਈਐਮਆਈਐਮ ਦੇ ਸੰਸਦੀ ਮੰਤਰੀ ਓਵੈਸੀ ਨੇ ਭਾਜਪਾ ਅਤੇ ਅਮਿਤ ਸ਼ਾਹ ਤੇ ਮੁਸਲਮਾਨਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ। ਓਵੈਸੀ ਨੇ ਅਪਣੇ ਭਾਸ਼ਣ ਦੌਰਾਨ ਕਿਹਾ ਕਿ ਬਹੁਤ ਸਾਰੇ ਲੋਕ ਆਏ ਤੇ ਚਲੇ ਗਏ। ਬਹੁਤਿਆਂ ਨੇ ਹਿੰਮਤ ਨਾਲ ਕਿਹਾ ਸੀ ਕਿ ਮੈਂ ਓਵੈਸੀ ਨੂੰ ਨਹੀਂ ਦੇਖਣਾ ਚਾਹੁੰਦਾ। ਓਵੈਸੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਵੀ ਕਿਹਾ ਸੀ ਕਿ ਮੈਂ ਓਵੈਸੀ ਨੂੰ ਨਹੀਂ ਦੇਖਣਾ ਚਾਹੁੰਦਾ,
Narasimha Rao
ਪਰ ਅਜਿਹਾ ਹੋਇਆ ਨਹੀਂ। ਦੱਸ ਦਈਏ ਕਿ ਚੌਣ ਸਰਗਰਮੀਆਂ ਦੌਰਾਨ ਹੈਦਰਾਬਾਦ ਵਿਚ ਚੰਦਰਯਾਨਗੱਟਾ ਵਿਧਾਨਸਭਾ ਖੇਤਰ ਤੋਂ ਚਾਰ ਵਾਰ ਏਆਈਐਮਆਈਐਮ ਵਿਧਾਇਕ ਰਹਿ ਚੁੱਕੇ ਅਕਬਰੁਦੀਨ ਓਵੈਸੀ ਵਿਰੁਧ ਭਾਜਪਾ ਨੇ ਮੁਸਲਿਮ ਸਮਾਜਿਕ ਵਰਕਰ ਅਤੇ ਏਬੀਵੀਪੀ ਨੇਤਾ ਸ਼ਾਹਜਦੀ ਸਈਦ ਨੂੰ ਚੋਣ ਲੜਨ ਲਈ ਉਤਾਰਿਆ ਹੈ।
Shahzadi Syed
ਸ਼ਾਹਜਦੀ ਸਈਦ ਮੁਸਲਮਾਨ ਔਰਤਾਂ ਨੂੰ ਕਾਨੂੰਨੀ ਮਦਦ ਮੁੱਹਈਆ ਕਰਵਾਉਂਦੀ ਹੈ। ਇਸ ਸਾਲ ਜੁਲਾਈ ਵਿਚ ਸਈਦ ਨੇ ਹੈਦਰਾਬਾਦ ਵਿਚ ਹਿੰਦੂ ਸੀਰ ਸਵਾਮੀ ਪਰਿਪੂਰਨਾਨੰਦ ਨੂੰ ਜ਼ਿਲ੍ਹਾਬਦਰ ਕਰਨ ਵਿਰੁਧ ਭਾਰੀ ਗਿਣਤੀ ਵਿਚ ਲੋਕਾਂ ਨੂੰ ਖੜਾ ਕਰ ਦਿਤਾ ਸੀ। ਉਨਾਂ ਸਵਾਮੀ ਨੂੰ ਹੈਦਰਾਬਾਦ ਪੁਲਿਸ ਵੱਲੋਂ ਜ਼ਿਲ੍ਹਾਬਦਰ ਕਰਨ ਨੂੰ ਲੈ ਕੇ ਕਈ ਵਾਰ ਤੇਲੰਗਾਨਾ ਦੇ ਮੁਖ ਮੰਤਰੀ ਚੰਦਰਸ਼ੇਖਰ ਰਾਓ ਦੀ ਵੀ ਅਲੋਚਨਾ ਕੀਤੀ ਸੀ।