ਮੇਰੀ ਜਾਨ ਨੂੰ ਖਤਰਾ, 11 ਲੋਕ ਮੇਰੇ ਕਤਲ ਲਈ ਹੈਦਰਾਬਾਦ ਆਏ : ਓਵੈਸੀ
Published : Nov 12, 2018, 1:31 pm IST
Updated : Nov 12, 2018, 1:32 pm IST
SHARE ARTICLE
Akbaruddin Owaisi
Akbaruddin Owaisi

ਅਕਬਰੂਦੀਨ  ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਕਤਲ ਕਰ ਦੇਣਗੇ।

ਹੈਦਰਾਬਾਦ , ( ਭਾਸ਼ਾ ) : ਏਆਈਐਮਆਈਐਮ ਨੇਤਾ ਅਕਬਰੂਦੀਨ ਓਵੈਸੀ ਨੇ ਦਾਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ 11 ਲੋਕ ਉਨ੍ਹਾਂ ਦੇ ਕਤਲ ਲਈ ਹੈਦਰਾਬਾਦ ਆਏ ਹਨ। ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਅਕਬਰੂਦੀਨ  ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਕਤਲ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਤੋਂ ਕਹਿ ਰਹੇ ਹਨ ਕਿ ਉਹ ਮੇਰਾ ਕਤਲ ਕਰ ਦੇਣਗੇ। ਮੈਨੂੰ ਚਿੱਠੀਆਂ ਮਿਲੀਆਂ ਹਨ ਅਤੇ ਫੋਨ ਆਏ ਹਨ ਕਿ ਅਕਬਰ ਓਵੈਸੀ ਅਸੀਂ ਤੈਨੂੰ ਮਾਰ ਦੇਵਾਂਗੇ।

ਉਨ੍ਹਾਂ ਨੇ ਦਾਵਾ ਕੀਤਾ ਕਿ ਉਨ੍ਹਾਂ ਨੂੰ ਖ਼ਬਰਾਂ ਮਿਲੀਆਂ ਹਨ ਕਿ ਬਨਾਰਸ, ਇਲਾਹਾਬਾਦ ਅਤੇ ਕਰਨਾਟਕਾ ਤੋਂ 11 ਲੋਕ ਉਨ੍ਹਾਂ ਨੂੰ ਮਾਰਨ ਲਈ ਸ਼ਹਿਰ ਵਿਚ ਆਏ ਹਨ। 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਚੰਦਰਯਾਨਗੱਟਾ ਸੀਟ ਤੋਂ ਚੋਣ ਲੜ ਰਹੇ ਅਕਬਰੂਦੀਨ ਨੇ ਕਿਹਾ ਕਿ ਮੈਂ ਮਰਨ ਲਈ ਅਤੇ ਗੋਲੀ ਖਾਣ ਲਈ ਤਿਆਰ ਹਾਂ, ਪਿੱਠ ਤੇ ਨਹੀਂ। ਉਨ੍ਹਾਂ ਨੇ 30 ਅਪ੍ਰੈਲ 2011 ਦੇ  ਉਸ ਹਾਦਸੇ ਨੂੰ ਯਾਦ ਕੀਤਾ ਜਦੋਂ ਇਥੇ ਇਕ ਸਮੂਹ ਨੇ ਬਾਰਕਾਸ ਵਿਖੇ ਐਮਆਈਐਮ ਦਫਤਰ ਦੇ ਕੋਲ ਧਾਰਦਾਰ ਹੱਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕੀਤਾ ਸੀ।

AkbruddinAkbruddin

ਉਨ੍ਹਾਂ ਕਿਹਾ ਕਿ ਤਿੰਨ ਗੋਲੀਆਂ ਲਗਣ ਤੋਂ ਬਾਅਦ ਵੀ ਉਹ ਜਿੰਦਾ ਬੱਚ ਗਏ। ਐਮਾਈਐਮਆਈਐਮ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੰਤਰੀ ਅਸੂਦੀਨ ਓਵੈਸੀ ਦੇ ਛੋਟੇ ਭਰਾ ਨੇ ਕਿਹਾ ਕਿ ਤਿੰਨ ਗੋਲੀਆਂ ਲਗਣ ਤੋਂ ਬਾਅਦ ਵੀ ਮੈਂ ਮਰਿਆ ਨਹੀਂ। ਕੀ ਤੁਹਾਡੀਆਂ ਗੋਲੀਆਂ ਮੈਨੂੰ ਮਾਰ ਸਕਣਗੀਆਂ ? ਮਈ 2014 ਵਿਚ ਉਨ੍ਹਾਂ ਦੇ ਕਤਲ ਦੀ ਸਾਜਸ਼ ਦੇ ਸਬੰਧ ਵਿਚ ਅਕਬਰੂਦੀਨ ਨੇ ਦੋਸ਼ ਲਗਾਇਆ ਕਿ ਕੁਝ ਹਮਲਾਵਰ ਇਸ ਕੰਮ ਨੂੰ ਪੂਰਾ ਕਰਨ ਲਈ ਬੇਂਗਲੁਰੂ ਤੋਂ ਇਥੇ ਆਏ ਸਨ।

ਮਈ 2014 ਵਿਚ ਕਰਨਾਟਕ ਪੁਲਿਸ ਨੇ ਅਕਬਰੂਦੀਨ ਦੇ ਕਤਲ ਦੀ ਸਾਜਸ਼ ਦਾ ਕਥਿਤ ਰੂਪ ਨਾਲ ਖੁਲਾਸਾ ਕਰਨ ਤੋਂ ਬਾਅਦ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਸੀ। ਅਕਬਰੂਦੀਨ ਦੇ ਦਾਵੇ ਤੇ ਪ੍ਰਤਿਕਿਰਿਆ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ ਤੇ ਅਸੀਂ ਇਸ ਕੰਮ ਵਿਚ ਲੱਗੇ ਹੋਏ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement