ਮਨਜ਼ੂਰੀ ਲੈ ਕੇ 1 ਲੱਖ ਰੁਪਏ ਤਕ ਕਢਵਾ ਸਕਦੇ ਹਨ ਪੀ.ਐੱਮ.ਸੀ. ਦੇ ਜਮ੍ਹਾਂਕਰਤਾ
Published : Nov 20, 2019, 11:22 am IST
Updated : Nov 20, 2019, 11:22 am IST
SHARE ARTICLE
PMCBank
PMCBank

ਘੁਟਾਲੇ ਵਿਚ ਫਸੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਜਮ੍ਹਾਂਕਰਤਾ ਐਮਰਜੰਸੀ ਡਾਕਟਰੀ ਜ਼ਰੂਰਤਾਂ ਦੀ ਸਥਿਤੀ ਵਿਚ ਇਕ ਲੱਖ ਰੁਪਏ ਦੀ ਨਿਰਧਾਰਤ ...

ਮੁੰਬਈ  : ਘੁਟਾਲੇ ਵਿਚ ਫਸੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਜਮ੍ਹਾਂਕਰਤਾ ਐਮਰਜੰਸੀ ਡਾਕਟਰੀ ਜ਼ਰੂਰਤਾਂ ਦੀ ਸਥਿਤੀ ਵਿਚ ਇਕ ਲੱਖ ਰੁਪਏ ਦੀ ਨਿਰਧਾਰਤ ਰਕਮ ਕਢਵਾਉਣ ਲਈ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਕ ਕੋਲ ਜਾ ਸਕਦੇ ਹਨ। ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਬੰਬੇ ਹਾਈ ਕੋਰਟ ਵਿਚ ਦਾਇਰ ਇਕ ਹਲਫਨਾਮੇ ਵਿਚ ਕਿਹਾ ਕਿ ਵਿਆਹ, ਸਿਖਿਆ, ਰਹਿਣ-ਸਹਿਣ ਵਰਗੀਆਂ ਸਮੱਸਿਆਵਾਂ ਦੇ ਮਾਮਲੇ ਵਿਚ ਨਿਕਾਸੀ ਦੀ ਸੀਮਾ 50,000 ਰੁਪਏ ਹੈ। ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਬੈਂਕ ਅਤੇ ਇਸ ਦੇ ਜਮ੍ਹਾਂ ਕਰਨ ਵਾਲਿਆਂ ਦੇ ਹਿੱਤਾਂ ਦੀ ਰਾਖੀ ਲਈ ਇਸ ਤਰ੍ਹਾਂ ਦੀ ਸਮੇਂ ਸੀਮਾ ਤੇਅ ਕਰਨੀ ਜ਼ਰੂਰੀ ਸੀ।

RbiRbI

ਰਿਜ਼ਰਵ ਬੈਂਕ ਦੇ ਵਕੀਲ ਵੈਂਕਟੇਸ਼ ਧੋਂਡ ਨੇ ਜਸਟਿਸ ਐਸ.ਸੀ. ਧਰਮਧਾਰੀ ਅਤੇ ਜਸਟਿਸ ਆਰ.ਆਈ. ਚਾਗਲਾ ਨੇ ਬੈਂਚ ਨੂੰ ਕਿਹਾ ਕਿ ਮੁਸ਼ਕਲਾਂ ਨਾਲ ਜੂਝ ਰਹੇ ਜਮ੍ਹਾਂ ਕਰਤਾ ਕੇਂਦਰੀ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਕ ਨੂੰ ਮਿਲ ਸਕਦੇ ਹਨ ਅਤੇ 1 ਲੱਖ ਰੁਪਏ ਤਕ ਵਾਪਸ ਲੈਣ ਦੀ ਮੰਗ ਕਰ ਸਕਦੇ ਹਨ। ਕੇਂਦਰੀ ਬੈਂਕ ਨੇ ਅਦਾਲਤ ਨੂੰ ਦਸਿਆ ਕਿ ਪੀਐਮਸੀ ਬੈਂਕ ਵਿਚ ਵੱਡੀ ਗਿਣਤੀ ਵਿਚ ਖਾਮੀਆਂ ਪਾਈਆਂ ਗਈਆਂ ਹਨ। ਬੈਂਚ ਇਸ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਕਰੇਗਾ। ਜ਼ਿਰਕਯੋਗ ਹੈ ਕਿ ਵਿੱਤੀ ਗੜਬੜ ਦੇ ਦੋਸ਼ਾਂ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ 23 ਸਤੰਬਰ ਨੂੰ ਪੀਐਮਸੀ ਬੈਂਕ ਉੱਤੇ ਛੇ ਮਹੀਨਿਆਂ ਲਈ ਰੈਗੂਲੇਟਰੀ ਪਾਬੰਦੀਆਂ ਲਗਾਈਆਂ ਸਨ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement