
ਪੀਐਮ ਮੋਦੀ ਤੇ ਭੂਟਾਨ ਦੇ ਪੀਐਮ ਨੇ ਲਾਂਚ ਕੀਤਾ ਦੂਜੇ ਪੜਾਅ ਦਾ RuPay ਕਾਰਡ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਅੱਜ ਦੂਜੇ ਪੜਾਅ ਦਾ ਰੁਪੇ ਕਾਰਡ ਲਾਂਚ ਕੀਤਾ। ਇਸ ਦੇ ਜ਼ਰੀਏ ਭੂਟਾਨ ਦੇ ਨਾਗਰਿਕ ਭਾਰਤ ਵਿਚ ਰੁਪੇ ਨੈੱਟਵਰਕ ਦਾ ਲਾਭ ਲੈ ਸਕਣਗੇ।
Delhi: Prime Minister Narendra Modi and his Bhutanese counterpart Lotay Tshering virtually launch RuPay Card phase-2 in Bhutan. pic.twitter.com/ekBwtsEam3
— ANI (@ANI) November 20, 2020
ਸ਼ੁੱਕਰਵਾਰ ਨੂੰ ਪੀਐਮ ਮੋਦੀ ਅਤੇ ਲੋਟੇ ਸ਼ੇਰਿੰਗ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਕਾਰਡ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭੂਟਾਨ ਵਿਚ ਵੈਕਸੀਨ ਉਪਲਬਧ ਕਰਵਾਉਣ ਲਈ ਭੂਟਾਨ ਭਾਰਤ ਸਰਕਾਰ ਦਾ ਸ਼ੁਕਰਗੁਜ਼ਾਰ ਹੈ।
PM Modi
ਇਸ ਸਮਾਰੋਹ ਵਿਚ ਪੀਐਮ ਮੋਦੀ ਨੇ ਕਿਹਾ, 'ਸਾਰੇ ਭਾਰਤੀਆਂ ਦੀ ਤਰ੍ਹਾਂ ਮੇਰੇ ਮਨ ਵਿਚ ਵੀ ਭੂਟਾਨ ਲਈ ਵਿਸ਼ੇਸ਼ ਪਿਆਰ ਅਤੇ ਦੋਸਤੀ ਹੈ। ਭਾਰਤ ਅਤੇ ਭੂਟਾਨ ਦੇ ਖ਼ਾਸ ਸਬੰਧ ਨਾ ਸਿਰਫ਼ ਦੋਵੇਂ ਦੇਸ਼ਾਂ ਲਈ ਅਹਿਮ ਹਨ ਬਲਕਿ ਵਿਸ਼ਵ ਲਈ ਬੇਹਤਰੀਨ ਉਦਾਹਰਣ ਹਨ'।
Lotay Tshering and PM Modi
ਪੀਐਮ ਮੋਦੀ ਨੇ ਕਿਹਾ, 'ਮੈਨੂੰ ਜਾਣ ਕੇ ਖੁਸ਼ੀ ਹੈ ਕਿ ਭੂਟਾਨ ਵਿਚ ਹੁਣ ਤੱਕ 11000 ਸਫਲ ਰੁਪਏ ਟ੍ਰਾਂਜ਼ੈਕਸ਼ਨ ਹੋ ਚੁੱਕੇ ਹਨ। ਜੇਕਰ ਕੋਰੋਨਾ ਮਹਾਂਮਾਰੀ ਨਹੀਂ ਹੁੰਦੀ ਤਾਂ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੁੰਦਾ।'
Bhutan PM
ਉਹਨਾਂ ਨੇ ਅੱਗੇ ਕਿਹਾ, 'ਅੱਜ ਤੋਂ ਬਾਅਦ ਭੂਟਾਨ ਨੈਸ਼ਨਲ ਬੈਕ ਵੱਲੋਂ ਜਾਰੀ ਕੀਤੇ ਗਏ ਰੁਪੇ ਕਾਰਡ ਦੇ ਧਾਰਕ ਭਾਰਤ ਵਿਚ ਇਕ ਲੱਖ ਰੁਪਏ ਤੋਂ ਜ਼ਿਆਦਾ ਏਟੀਐਮ ਅਤੇ 20 ਲੱਖ ਰੁਪਏ ਤੋਂ ਜ਼ਿਆਦਾ ਪੁਆਇੰਟ-ਆਫ-ਸੇਲ ਟਰਮੀਨਲ ਦੀ ਸਹੂਲਤ ਦੀ ਵਰਤੋਂ ਕਰ ਸਕਣਗੇ'।