ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਵਿਆਹ ਤੋਂ ਪਰਤ ਰਿਹਾ ਪਰਿਵਾਰ, 6 ਬੱਚਿਆਂ ਸਮੇਤ 14 ਦੀ ਮੌਤ
Published : Nov 20, 2020, 9:14 am IST
Updated : Nov 20, 2020, 9:16 am IST
SHARE ARTICLE
Road Accident In UP's Pratapgarh
Road Accident In UP's Pratapgarh

ਦੇਰ ਰਾਤ ਕਾਰ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 

ਪ੍ਰਤਾਪਗੜ੍ਹ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਰ ਪ੍ਰਤਾਪਗੜ੍ਹ ਵਿਚ ਵਿਆਹ ਤੋਂ ਵਾਪਸ ਪਰਤ ਰਹੀ ਇਕ ਐਸਯੂਵੀ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ।

Road Accident In UP's PratapgarhRoad Accident In UP's Pratapgarh

ਮ੍ਰਿਤਕਾਂ ਵਿਚ 6 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਵੀਰਵਾਰ ਕਰੀਬ 11.45 ਵਜੇ ਪ੍ਰਯਾਗਰਾਜ-ਲਖਨਊ ਹਾਈਵੇਅ 'ਤੇ ਇਕ ਪਿੰਡ ਨੇੜੇ ਵਾਪਰਿਆ। ਐਸਯੂਵੀ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਖ਼ਬਰ ਹੈ। 

accidentAccident

ਪ੍ਰਤਾਪਗੜ੍ਹ ਦੇ ਪੁਲਿਸ ਮੁਖੀ ਅਨੁਰਾਗ ਸੁਪਰਡੈਂਟ ਅਨੁਰਾਗ ਆਰਿਆ ਨੇ ਕਿਹਾ ਕਿ ਪੰਚਰ ਹੋਣ ਕਾਰਨ ਟਰੱਕ ਸੜਕ ਦੇ ਇਕ ਪਾਸੇ ਖੜ੍ਹਾ ਸੀ, ਉਸੇ ਸਮੇਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਪੁਲਿਸ ਨੇ ਕਿਹਾ ਕਿ ਸਾਰੇ ਪੀੜਤ ਇਕ ਵਿਆਹ ਸਮਾਰੋਹ ਤੋਂ ਵਾਪਸ ਅਪਣੇ ਪਿੰਡ ਜਾ ਰਹੇ ਸੀ।

Accident Road Accident In UP's Pratapgarh

ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿਚ ਮ੍ਰਿਤਕ ਬੱਚਿਆਂ ਦੀ ਉਮਰ 7 ਤੋਂ 15 ਸਾਲ ਵਿਚਕਾਰ ਹੈ ਜਦਕਿ ਹੋਰ ਅੱਠ ਲੋਕਾਂ ਦੀ ਉਮਰ 20 ਤੋਂ 60 ਸਾਲ ਵਿਚਕਾਰ ਹੈ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement