Uttar Pradesh News: ਸ਼ਾਹੀ ਵਿਆਹ 'ਚ ਆਏ ਮਹਿਮਾਨਾਂ ਨੇ ਹਵਾ 'ਚ ਉਡਾਏ 20 ਲੱਖ ਰੁਪਏ, 100, 200 ਅਤੇ 500 ਦੀਆਂ ਗੁੱਥੀਆਂ ਕਾਗਜ਼ ਵਿਚ ਉਡਾਈਆਂ
Published : Nov 20, 2024, 1:39 pm IST
Updated : Nov 20, 2024, 1:39 pm IST
SHARE ARTICLE
20 lakh rupees spent in the royal wedding Siddharthnagar Uttar Pradesh News
20 lakh rupees spent in the royal wedding Siddharthnagar Uttar Pradesh News

Uttar Pradesh News: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ

20 lakh rupees spent in the royal wedding Siddharthnagar Uttar Pradesh News: ਪੈਸਾ ਰੁੱਖਾਂ 'ਤੇ ਨਹੀਂ ਲੱਗਦੇ ਪਰ ਹਵਾ 'ਚ ਜ਼ਰੂਰ ਉੱਡਦੇ! ਯਕੀਨ ਨਹੀਂ ਆਉਂਦਾ ਤਾਂ ਸਿਧਾਰਥਨਗਰ ਜ਼ਿਲ੍ਹੇ ਦੇ ਦੇਵਲਹਵਾ ਪਿੰਡ ਦੀ ਇਹ ਵਾਇਰਲ ਵੀਡੀਓ ਦੇਖੋ, ਜਿੱਥੇ ਅਰਮਾਨ ਅਤੇ ਅਫਜ਼ਲ ਦੇ ਵਿਆਹ ਤੋਂ ਖੁਸ਼ ਪਰਿਵਾਰ ਵਾਲਿਆਂ ਨੇ ਲਗਭਗ 20 ਲੱਖ ਰੁਪਏ ਹਵਾ ਵੀ ਹੀ ਉਡਾ ਦਿੱਤੇ। ਇਹ ਵੀਡੀਓ ਵਿਆਹ ਦੀ ਬਰਾਤ ਦੇ ਜਾਣ ਸਮੇਂ ਦੀ ਦੱਸੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਵਿੱਚ ਇੱਕ ਵਿਆਹ ਦੀ ਬਰਾਤ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਮਹਿਮਾਨਾਂ ਨੇ 20 ਲੱਖ ਰੁਪਏ ਹਵਾ ਵਿੱਚ ਉਡਾ ਦਿੱਤੇ। ਵਿਆਹ ਦੀ ਬਰਾਤ ਦੀ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ, ਜਿੱਥੇ ਮਹਿਮਾਨਾਂ ਨੂੰ ਛੱਤਾਂ ਅਤੇ ਜੇਸੀਬੀ ਮਸ਼ੀਨਾਂ 'ਤੇ ਚੜ੍ਹ ਕੇ ਕਰੰਸੀ ਨੋਟ ਉਡਾਉਂਦੇ ਦੇਖਿਆ ਜਾ ਸਕਦਾ ਹੈ।

ਇਹ ਘਟਨਾ ਕਥਿਤ ਤੌਰ 'ਤੇ ਲਾੜੇ ਅਫਜ਼ਲ ਅਤੇ ਅਰਮਾਨ ਦੇ ਵਿਆਹ ਵਿੱਚ ਵਾਪਰੀ ਸੀ। ਵਿਆਹ ਦੌਰਾਨ ਕੁਝ ਮਹਿਮਾਨ ਆਸ-ਪਾਸ ਦੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਏ, ਜਦਕਿ ਬਾਕੀਆਂ ਨੇ ਜੇਸੀਬੀ 'ਤੇ ਖੜ੍ਹੇ ਹੋ ਕੇ 100, 200 ਅਤੇ 500 ਰੁਪਏ ਦੇ ਨੋਟ ਹਵਾ 'ਚ ਉਡਾ ਦਿੱਤੇ।

ਇਸ ਦੌਰਾਨ ਪਿੰਡ ਦੇ ਲੋਕ ਜ਼ਮੀਨ 'ਤੇ ਡਿੱਗੇ ਨੋਟਾਂ ਨੂੰ ਲੁੱਟਣ 'ਚ ਰੁੱਝੇ ਨਜ਼ਰ ਆ ਰਹੇ ਹਨ। ਜਿਸ ਕਾਰਨ ਉਥੇ ਭਾਰੀ ਭੀੜ ਇਕੱਠੀ ਹੋ ਗਈ।  ਬਰਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਪੈਸੇ ਨੂੰ ਲੋੜਵੰਦਾਂ ਵਿੱਚ ਵੰਡਣ ਦੀ ਗੱਲ ਕੀਤੀ ਤਾਂ ਕੁਝ ਨੇ ਇਸ ਨੂੰ ਫਜ਼ੂਲ ਖਰਚੀ ਦੱਸਿਆ। ਕਈ ਹੋਰ ਯੂਜ਼ਰਸ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ


 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement