
ਸੜਕੀ ਅਵਾਜਾਈ ਅਤੇ ਰੇਲ ਦੀ ਰਫ਼ਤਾਰ 'ਤੇ ਵੀ ਪੈ ਰਿਹਾ ਹੈ ਅਸਰ
ਨਵੀਂ ਦਿੱਲੀ : ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ ਦੇ ਕਾਰਨ ਮੈਦਾਨੀਂ ਇਲਾਕਿਆਂ ਵਿਚ ਠੰਡ ਵੱਧ ਗਈ ਹੈ। ਉੱਤਰ ਭਾਰਤ ਦੇ ਇਲਾਕਿਆਂ ਵਿਚ ਠੰਡੀ ਹਵਾਵਾਂ ਅਤੇ ਧੰਦ ਨੇ ਲੋਕਾਂ ਨੂੰ ਠਾਰ ਦਿੱਤਾ ਹੈ। ਜਿਸ ਕਰਕੇ ਸੜਕੀ ਅਵਾਜਾਈ ਅਤੇ ਰੇਲ ਦੀ ਰਫ਼ਾਤਰ ਦੀ ਗਤੀ ਵੀ ਘੱਟ ਗਈ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉੱਤਰ ਭਾਰਤ ‘ਚ ਤਾਪਮਾਨ ਹੋਰ ਘੱਟ ਸਕਦਾ ਹੈ।
Photo
ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਹਲਕੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਵੀ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਠੰਡ ਹੋਰ ਵੀ ਵੱਧ ਸਕਦੀ ਹੈ।
Photo
ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਵੀਰਵਾਰ ਦੀ ਸਵੇਰ ਸੀਜਨ ਦੀ ਸੱਭ ਤੋਂ ਠੰਡੀ ਸਵੇਰ ਰਹੀ ਹੈ। ਇੱਥੋ ਦਾ ਘੱਟੋਂ-ਘੱਟ ਤਾਪਮਾਨ 5.2 ਡਿਗਰੀ ਸੀ। ਉੱਤਰ ਤੋਂ ਮੱਧ ਭਾਰਤ ਤੱਕ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ।
Photo
ਉੱਥੇ ਹੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਬੀਤੇ ਦਿਨੀਂ -14.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਦਰਾਸ ਲੱਦਾਖ ਦਾ ਸੱਭ ਤੋਂ ਠੰਡਾ ਇਲਾਕਾ ਰਿਹਾ ਹੈ। ਬੀਤੀ ਰਾਤ ਇੱਥੇ ਦਾ ਤਾਪਮਾਨ -27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।