
ਹਾਈਵੇਅ ਬੰਦ ਹੋਣ ਕਾਰਨ 5 ਹਜ਼ਾਰ ਤੋਂ ਜ਼ਿਆਦਾ ਵਾਹਨ ਫਸੇ ਹੋਏ ਹਨ।
ਨਵੀਂ ਦਿੱਲੀ: ਉੱਤਰ ਭਾਰਤ ਵਿਚ ਲੋਕਾਂ ਨੂੰ ਠਾਰੋ-ਠਾਰ ਕਰਨ ਵਾਲਾ ਦੌਰ ਸ਼ੁਰੂ ਹੋ ਗਿਆ ਹੈ। ਅਗਲੇ 24 ਘੰਟਿਆਂ ਵਿਚ ਕੋਲਡ ਡੇ ਕੰਡੀਸ਼ਨ ਬਰਕਰਾਰ ਰਹਿਣ ਅਤੇ ਕਿਤੇ-ਕਿਤੇ ਸੰਘਣੇ ਕੋਰੇ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਮੰਗਲਵਾਰ ਦਾ ਦਿਨ ਪਿਛਲੇ 20 ਸਾਲਾਂ ਵਿਚ ਸਭ ਤੋਂ ਠੰਡਾ ਰਿਹਾ ਅਤੇ ਦਿਨ ਦਾ ਵਧ ਤੋਂ ਵਧ ਤਾਪਮਾਨ 12.2 ਡਿਗਰੀ ਸੈਲੀਸਿਅਸ ਦਰਜ ਕੀਤਾ ਗਿਆ ਜੋ ਇਸ ਮੌਸਮ ਦੇ ਔਸਤ ਤਾਪਮਾਨ ਨਲ 10 ਡਿਗਰੀ ਸੈਲੀਸਿਅਸ ਘਟ ਹੈ।
Photoਮੌਸਮ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਮੰਗਲਵਾਰ ਦਾ ਦਿਨ 1997 ਤੋਂ ਬਾਅਦ ਸਭ ਤੋਂ ਠੰਡਾ ਦਿਨ ਰਿਹਾ ਅਤੇ ਸਵੇਰੇ ਦਾ ਨਿਊਨਤਮ ਤਾਪਮਾਨ 10.2 ਡਿਗਰੀ ਸੈਲਸਿਅਸ ਰਿਹਾ ਜੋ ਕਿ ਆਮ ਡਿਗਰੀ ਤੋਂ 2 ਡਿਗਰੀ ਵਧ ਹੈ। ਹਰਿਆਣਾ ਵਿਚ 3 ਦਿਨ ਤਕ ਮੌਸਮ ਖੁਸ਼ਕ ਰਹਿਣ ਅਤੇ ਪੰਜਾਬ ਤੇ ਹੋਰ ਰਾਜਾਂ ਵਿਚ 72 ਘੰਟੇ ਤਕ ਮੌਸਮ ਸਾਫ਼ ਰਹਿਣ ਤੋਂ ਬਾਅਦ ਹਲਕੀ ਬਾਰਿਸ਼ ਦੇ ਆਸਾਰ ਹਨ।
Photoਖੇਤਰ ਵਿਚ ਕੱਲ੍ਹ ਸਭ ਤੋਂ ਵਧ ਸਰਦੀ ਵਾਲਾ ਦਿਨ ਰਿਹਾ ਅਤੇ ਕੋਰੇ ਨੇ ਚੰਡੀਗੜ੍ਹ ਆਉਣ-ਜਾਣ ਵਾਲੀਆਂ ਗੱਡੀਆਂ ਤੇ ਪ੍ਰਭਾਵ ਪਿਆ ਅਤੇ ਸਾਰੀਆਂ ਉਡਾਨਾਂ ਦੇਰ ਨਾਲ ਪਹੁੰਚੀਆਂ। ਇਸ ਤੋਂ ਇਲਾਵਾ ਸੜਕ ਅਤੇ ਰੇਲ ਯਾਤਾਯਾਤ ਤੇ ਅਸਰ ਪਿਆ। ਚੰਡੀਗੜ੍ਹ, ਰੋਹਤਕ ਵਿਚ ਪਾਰਾ 9 ਡਿਗਰੀ, ਅੰਬਾਲਾ, ਹਿਸਾਰ, ਆਦਮਪੁਰ ਵਿਚ 8 ਡਿਗਰੀ, ਦਿੱਲੀ 10 ਡਿਗਰੀ, ਸ਼੍ਰੀਨਗਰ ਮਾਈਨਸ 3 ਡਿਗਰੀ ਅਤੇ ਜੰਮੂ 7 ਡਿਗਰੀ ਰਿਹਾ।
Photo ਸ਼ਿਮਲਾ ਦਾ ਪਾਰਾ 2 ਡਿਗਰੀ, ਮਨਾਲੀ ਮਾਈਨਸ 2 ਡਿਗਰੀ, ਕਲਪਾ ਮਾਈਨਸ 5 ਡਿਗਰੀ ਰਿਹਾ। ਸ਼੍ਰੀਨਗਰ ਨਾਲ ਜੁੜਨ ਵਾਲੇ 270 ਕਿਲੋਮੀਟਰ ਲੰਬੇ ਹਾਈਵੇਅ ਤੇ ਰਾਮਬਨ ਜ਼ਿਲ੍ਹੇ ਗੰਗਰੂ-ਰਾਮਸੂ ਅਤੇ ਮੋਮਪਾਸੀ ਵਿਚ ਸੋਮਵਾਰ ਰਾਤ ਨੂੰ ਲੈਂਡਸਲਾਈਡ ਹੋਣ ਕਾਰਨ ਯਾਤਾਯਾਤ ਬੰਦ ਰਹੀ।
Photoਹਾਈਵੇਅ ਬੰਦ ਹੋਣ ਕਾਰਨ 5 ਹਜ਼ਾਰ ਤੋਂ ਜ਼ਿਆਦਾ ਵਾਹਨ ਫਸੇ ਹੋਏ ਹਨ। ਲੱਦਾਖ ਦਾ ਤਾਪਮਾਨ ਮਾਈਨਸ 12 ਡਿਗਰੀ ਰਿਹਾ। ਉੱਤਰਾਖੰਡ ਦੇ ਕੁੱਝ ਹਿੱਸਿਆਂ ਵਿਚ ਬਰਫ਼ਬਾਰੀ ਕਾਰਨ ਬਦਰੀਨਾਥ ਧਾਮ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਨਾਲ ਢਕਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।