ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਪੰਜਾਬ ’ਚ ਤੇਜ਼ੀ ਨਾਲ ਆਉਣ ਵਾਲਾ ਹੈ ਮੀਂਹ ਤੇ ਹਨੇਰੀ!
Published : Dec 12, 2019, 1:41 pm IST
Updated : Dec 12, 2019, 1:41 pm IST
SHARE ARTICLE
Weather Department Rain in Punjab
Weather Department Rain in Punjab

ਇਨ੍ਹਾਂ ਸੂਬਿਆਂ ‘ਚ ਕੁਝ ਥਾਈਂ ਜ਼ਬਰਦਸਤ ਬਾਰਿਸ਼ ਤੇ ਗਰਜ ਨਾਲ ਗੜੇ ਵੀ ਪੈ ਸਕਦੇ ਹਨ

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ, ਹਿਮਚਾਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ‘ਚ ਮੌਸਮ ਵਿਗੜਿਆ ਰਹਿ ਸਕਦਾ ਹੈ। ਇਨ੍ਹਾਂ ਸੂਬਿਆਂ ‘ਚ ਕੁਝ ਥਾਈਂ ਜ਼ਬਰਦਸਤ ਬਾਰਿਸ਼ ਤੇ ਗਰਜ ਨਾਲ ਗੜੇ ਵੀ ਪੈ ਸਕਦੇ ਹਨ। ਇਸ ਤੋਂ ਇਲਾਵਾ ਕੁਝ ਥਾਈਂ ਬਰਫ਼ਬਾਰੀ ਵੀ ਹੋਣ ਦਾ ਖਦਸ਼ਾ ਹੈ।

Rain Rain ਉੱਥੇ ਹੀ ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਵੀ ਬਾਰਿਸ਼ ਤੇ ਗਰਜ-ਚਮਕ ਨਾਲ ਮੌਸਮ ਦਾ ਮਿਜ਼ਾਜ ਵਿਗੜਿਆ ਰਹੇਗਾ। ਉੱਥੇ ਹੀ ਪੂਰਬੀ-ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਦੱਖਣੀ ਅਸਾਮ ਤੇ ਮੇਘਾਲਿਆ, ਮਿਜ਼ੋਰਮ ਤੇ ਤ੍ਰਿਪੁਰਾ ‘ਚ ਅਲੱਗ-ਅਲੱਗ ਥਾਵਾਂ ‘ਤੇ ਸੰਘਣੀ ਧੁੰਦ ਸੰਭਾਵਨਾ ਹੈ। ਵੈਦਰ ਏਜੰਸੀ ਸਕਾਈਮੈੱਟ ਦੇ ਮੌਸਮ ਵਿਗਿਆਨੀਆਂ ਅਨੁਸਾਰ ਰਾਜਸਥਾਨ ਦੇ ਪੱਛਮੀ ਤੇ ਉੱਤਰੀ ਹਿੱਸਿਆਂ ‘ਚ ਅੱਜ ਵੀ ਕਈ ਥਾਵਾਂ ‘ਤੇ ਬਾਰਿਸ਼ ਦਾ ਖਦਸ਼ਾ ਹੈ।

Rain Rainਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ ਤੇ ਉੱਤਰਾਖੰਡ ‘ਚ ਕਈ ਥਾਈਂ ਬਾਰਿਸ਼ ਤੇ ਬਾਰਿਸ਼ ਦੇ ਆਸਾਰ ਹਨ। ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਵੀ ਜ਼ਬਰਦਸਤ ਤੇ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਮੱਧ ਪ੍ਰਦੇਸ਼ ਤੇ ਬਿਹਾਰ ‘ਚ ਕੁਝ ਥਾਵਾਂ ‘ਤੇ ਅਤੇ ਝਾਰਖੰਡ ਤੇ ਵਿਦਰਭ ‘ਚ ਇਕ-ਦੋ ਜਗ੍ਹਾ ਬਾਰਿਸ਼ ਦਾ ਖਦਸ਼ਾ ਹੈ। ਉੱਤਰ ਦੇ ਮੈਦਾਨੀ ਤੇ ਪਹਾੜੀ ਸੂਬਿਆਂ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਦਿਨ ਦੇ ਤਾਪਮਾਨ ‘ਚ ਭਾਰੀ ਗਿਰਾਵਟ ਦੇ ਆਸਾਰ ਹਨ।

Rain decreases temperatureRain  ਉੱਥੇ ਦੀ ਦਿੱਲੀ ਦੇ ਪ੍ਰਦੂਸ਼ਣ ‘ਚ ਅੱਜ ਸ਼ਾਮ ਤੋਂ ਸੁਧਾਰ ਹੋਣ ਦੀ ਸੰਭਾਵਨਾ ਹੈ। ਦਸ ਦਈਏ ਕਿ ਅੱਜ ਮੀਂਹ ਨੇ ਲੋਕਾਂ ਨੂੰ ਹੋਰ ਠੰਡਾ ਕਰ ਦਿੱਤਾ ਹੈ। ਬੂੰਦਾਬਾਂਦੀ ਦਾ ਸਿਲਸਿਲਾ ਤੜਕੇ ਸਾਢੇ ਪੰਜ ਵਜੇ ਤੋਂ ਸ਼ੁਰੂ ਹੋ ਗਿਆ ਜੋ ਬਾਅਦ 'ਚ ਭਾਰੀ ਬਾਰਿਸ਼ ਤੇ ਠੰਢੀਆਂ ਹਵਾਵਾਂ 'ਚ ਤਬਦੀਲ ਹੋ ਗਿਆ। ਇਸ ਕਾਰਨ ਤਾਪਮਾਨ ਡਿੱਗ ਕੇ ਵੱਧ ਤੋਂ ਵੱਧ 16 ਤੇ ਘੱਟੋ-ਘੱਟ 10 ਡਿਗਰੀ ਸੈਲਸੀਅਸ ਰਹਿ ਗਿਆ ਹੈ।

rainingrainingਸਵੇਰੇ ਸਕੂਲ ਜਾਣ ਵੇਲੇ ਹੋਈ ਬਾਰਿਸ਼ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਵਿਦਿਆਰਥੀਆਂ ਨੂੰ ਹੋਈ। ਤੇਜ਼ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਸਕੂਲ ਵਾਹਨ ਵੀ ਨਹੀਂ ਪਹੁੰਚੇ ਜਿਸ ਕਾਰਨ ਮਾਪਿਆਂ ਨੂੰ ਦੋਹਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement