
ਦੇਸ਼ ’ਚ ਇਸ ਸਾਲ ਵੀਰਵਾਰ ਨੂੰ 95ਵੀਂ ਵਾਰ ਇੰਟਰਨੈੱਟ ਬੰਦ ਹੋਇਆ ਹੈ। ਅਜਿਹਾ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੰਸ਼ੋਧਨ ਕਾਨੂੰਨ (CCA) ਖਿਲਾਫ ....
ਨਵੀਂ ਦਿੱਲੀ- ਦੇਸ਼ ’ਚ ਇਸ ਸਾਲ ਵੀਰਵਾਰ ਨੂੰ 95ਵੀਂ ਵਾਰ ਇੰਟਰਨੈੱਟ ਬੰਦ ਹੋਇਆ ਹੈ। ਅਜਿਹਾ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੰਸ਼ੋਧਨ ਕਾਨੂੰਨ (CCA) ਖਿਲਾਫ ਪ੍ਰਦਰਸ਼ਨ ਦੇ ਚੱਲਦੇ ਕੀਤਾ ਗਿਆ। ਇੰਡੀਅਨ ਕਾਊਂਸਿਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੌਮਿਕ ਰਿਲੇਸ਼ੰਸ ਸਮੇਤ ਦੋ ਥਿੰਕ ਟੈਂਕ ਸੰਸਥਾਵਾਂ ਦੇ ਰਿਸਰਚ ਮੁਤਾਬਕ, ਦੁਨੀਆਂ ਭਰ ’ਚ ਭਾਰਤ ’ਚ ਸਭ ਤੋਂ ਜ਼ਿਆਦਾ ਇੰਟਰਨੈੱਟ ਬੰਦ ਕੀਤਾ ਗਿਆ।
India Now The Global Leader In Internet Shutdownsਇਸ ਕਾਰਨ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ। ਸਾਲ 2012 ਤੋਂ ਸਰਕਾਰ ਨੇ ਦੇਸ਼ ’ਚ 367 ਵਾਰ ਇੰਟਰਨੈੱਟ ਬੰਦ ਕੀਤਾ। ਖਾਸ ਗੱਲ ਇਹ ਹੈ ਕਿ ਸਾਲ 2018 ’ਚ ਦੁਨੀਆ ਭਰ ਦੇ ਇੰਟਰਨੈੱਟ ਸ਼ਟਡਾਊਨ ਦਾ 67 ਫੀਸਦੀ ਸਿਰਫ਼ ਭਾਰਤ ’ਚ ਹੋਇਆ। ਜਨਵਰੀ 2012 ਤੋਂ ਜਨਵਰੀ 2019 ਦੇ ਵਿਚਕਾਰ 60 ਵਾਰ 24 ਘੰਟੋਂ ਤੋਂ ਘੱਟ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਹੋਇਆ। ਉਥੇ ਹੀ 55 ਵਾਰ 24-72 ਘੰਟੇ ਲਈ ਇੰਟਰਨੈੱਟ ਬੰਦ ਕੀਤਾ ਗਿਆ।
Internet
39 ਵਾਰ 72 ਘੰਟੇ ਤੋਂ ਜ਼ਿਆਦਾ ਸਮੇਂ ਲਈ ਇੰਟਰਨੈੱਟ ਬੰਦ ਹੋਇਆ। ਉਥੇ ਹੀ ਸਾਲ 2012 ਤੋਂ 2017 ਦੇ ਵਿਚਕਾਰ 16 ਹਜ਼ਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਇੰਟਰਨੈੱਟ ਬੰਦ ਰਿਹਾ। ਕਸ਼ਮੀਰ ’ਚ ਸਭ ਤੋਂ ਲੰਬੇ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਚੱਲ ਰਿਹਾ ਹੈ। ਇਥੇ 5 ਅਗਸਤ ਨੂੰ ਇੰਟਰਨੈੱਟ ਬੰਦ ਕੀਤਾ ਗਿਆ ਸੀ, ਜੋ ਹੁਣ ਵੀ ਜਾਰੀ ਹੈ। ਇਸ ਦਾ ਮਤਲਬ ਹੈ ਕਿ ਇਥੇ 136 ਦਿਨਾਂ ਤੋਂ ਇੰਟਰਨੈੱਟ ਬੰਦ ਹੈ।
Internet
ਇੰਟਰਨੈੱਟ ਬੰਦ ਹੋਣ ਵਾਲੇ ਰਾਜਾਂ ’ਚ ਜੰਮੂ-ਕਸ਼ਮੀਰ ਸਭ ਤੋਂ ਅੱਗੇ ਹੈ। 2012 ਤੋਂ 2019 ਤਕ ਇੰਟਰਨੈੱਟ ਬੰਦ ਕੀਤੇ ਜਾਣ ਵਾਲੇ ਟਾਪ ਰਾਜਾਂ ’ਚ ਜੰਮੂ-ਕਸ਼ਮੀਰ, ਰਾਜਸਥਾਨ, ਯੂ.ਪੀ., ਹਰਿਆਣਾ, ਬਿਹਾਰ ਅਤੇ ਗੁਜਰਾਤ ਸ਼ਾਮਲ ਹਨ। ਜੰਮੂ-ਕਸ਼ਮੀਰ ’ਚ 180 ਵਾਰ, ਰਾਜਸਥਾਨ ’ਚ 67 ਵਾਰ, ਯੂ.ਪੀ. ’ਚ 20 ਵਾਰ, ਹਰਿਆਣਾ ’ਚ 13 ਵਾਰ, ਬਿਹਾਰ ’ਚ 11 ਵਾਰ ਅਤੇ ਗੁਜਰਾਤ ’ਚ 11 ਵਾਰ ਇੰਟਰਨੈੱਟ ਬੰਦ ਹੋਇਆ। ਉਥੇ ਹੀ 2012 ਤੋਂ 2019 ਵਿਚਕਾਰ ਦੇਸ਼ ਭਰ ’ਚ ਕੁਲ 367 ਵਾਰ ਇੰਟਰਨੈੱਟ ਬੰਦ ਹੋਇਆ ਹੈ।
India Now The Global Leader In Internet Shutdowns
ਇੰਟਰਨੈੱਟ ਬੰਦ ਕੀਤੇ ਜਾਣ ’ਚ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਗੁਜਰਾਤ ਨੂੰ ਹੋਇਆ। ਸਾਲ 2012 ਤੋਂ 2017 ਦੇ ਅੰਕੜਿਆਂ ਮੁਤਾਬਕ, ਗੁਜਰਾਤ ਨੂੰ 1177,5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਥੇ ਹੀ, ਜੰਮੂ-ਕਸ਼ਮੀਰ ਨੂੰ 610.2 ਮਿਲੀਅਨ ਡਾਲਰ, ਹਰਿਆਣਾ ਨੂੰ 429.2 ਮਿਲੀਅਨ ਡਾਲਰ, ਰਾਜਸਥਾਨ ਨੂੰ 182.9 ਮਿਲੀਅਨ ਡਾਲਰ, ਯੂ.ਪੀ. ਨੂੰ 53 ਮਿਲੀਅਨ ਡਾਲਰ ਅਤੇ ਬਿਹਾਰ ਨੂੰ 51.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 2012 ਤੋਂ 2017 ਵਿਚਕਾਰ ਇੰਟਰਨੈੱਟ ਬੈਨ ਹੋਣ ਨਾਲ ਸਾਰੇ ਰਾਜਾਂ ਦਾ ਕੁਲ ਆਰਥਿਕ ਨੁਕਸਾਨ 3 ਬਿਲੀਅਨ ਡਾਲਰ ਰਿਹਾ। ਦੱਸ ਦਈਏ ਕਿ ਜੰਮੂ-ਕਸ਼ਮੀਰ ਦਾ ਡਾਟਾ ਉਸ ਦੀ ਵੰਡ ਤੋਂ ਪਹਿਲਾਂ ਦਾ ਹੈ।