
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
ਨਵੀਂ ਦਿੱਲੀ : ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਇੰਟਰਨੈਟ ਸੇਵਾ ਬੰਦ ਕਰਨ ਅਤੇ ਪਾਬੰਦੀਆਂ ਲਾਉਣ ਜਿਹੇ ਫ਼ੈਸਲਿਆਂ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਅਤੇ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਹੈ। ਕਾਂਗਰਸ ਨੇ ਕਿਹਾ, 'ਸਰਕਾਰ ਜਿੰਨੀ ਆਵਾਜ਼ ਦਬਾਏਗੀ, ਓਨੀ ਤੇਜ਼ ਹੋਵੇਗੀ ਅਤੇ ਦੇਸ਼ ਵਿਚ ਸ਼ਾਂਤੀ ਤਦ ਹੀ ਆਵੇਗੀ ਜਦ ਇਸ ਸਰਕਾਰ ਨੂੰ ਦਸਿਆ ਜਾਵੇਗਾ ਕਿ ਇਨ੍ਹਾਂ ਦਾ ਦੇਸ਼ ਤੋਂ ਜਾਣ ਦਾ ਸਮਾਂ ਆ ਗਿਆ ਹੈ।
Photo
ਕਾਂਗਰਸ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ, 'ਇਹ ਕੀ ਹੈ? ਇਹ ਭਾਜਪਾ ਕਾਲ ਨਹੀਂ, ਇਹ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਹੈ ਜਿਸ ਨੂੰ ਆਮ ਹਾਲਤ ਦੇ ਨਾਮ 'ਤੇ ਚਲਾਇਆ ਜਾ ਰਿਹਾ ਹੈ।' ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਅਧਿਕਾਰਾਂ ਨੂੰ ਦਬਾਉਣ ਲਈ ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ।
Photo
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵਿਟਰ 'ਤੇ ਕਿਹਾ, 'ਸਰਕਾਰ ਨੂੰ ਕਾਲਜ, ਟੈਲੀਫ਼ੋਨ, ਇੰਟਰਨੈਟ ਨੂੰ ਬੰਦ ਕਰਨ, ਮੈਟਰੋ ਟਰੇਨ ਨੂੰ ਰੋਕਣ ਅਤੇ ਧਾਰਾ 144 ਲਾ ਕੇ ਭਾਰਤ ਦੀ ਆਵਾਜ਼ ਬੰਦ ਕਰਨ ਅਤੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ। ਅਜਿਹਾ ਕਰਨਾ ਭਾਰਤ ਦੀ ਆਤਮਾ ਦਾ ਅਪਮਾਨ ਕਰਨ ਜਿਹਾ ਹੈ।'
Photo
ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ 'ਤੇ ਹਮਲਾ ਬੋਲਿਆ, ਨੌਜਵਾਨਾਂ 'ਤੇ ਹਮਲਾ ਬੋਲਿਆ, ਵਿਦਿਆਰਥੀਆਂ 'ਤੇ ਹਮਲਾ ਬੋਲਿਆ, ਮੈਟਰੋ ਬੰਦ ਹੈ। ਰੁਜ਼ਗਾਰ ਬੰਦ ਹੈ।'